menu-icon
Punjabi Story Line
Raksha Bandhan 2026
  • Home
  • News
  • National
  • 'ਏਕਤਾ ਅਤੇ ਵਿਸ਼ਵਾਸ ਦਾ ਬੰਧਨ ਹਮੇਸ਼ਾ ਅਟੁੱਟ ਰਹੇ..ਪੀਐਮ ਮੋਦੀ ਤੋਂ ਲੈ ਕੇ CM ਭਗਵੰਤ ਮਾਨ ਨੇ ਦੇਸ਼ਵਾਸੀਆਂ ਨੂੰ ਦਿੱਤੀ ਰੱਖੜੀ ਦੀ ਵਧਾਈ

'ਏਕਤਾ ਅਤੇ ਵਿਸ਼ਵਾਸ ਦਾ ਬੰਧਨ ਹਮੇਸ਼ਾ ਅਟੁੱਟ ਰਹੇ..ਪੀਐਮ ਮੋਦੀ ਤੋਂ ਲੈ ਕੇ CM ਭਗਵੰਤ ਮਾਨ ਨੇ ਦੇਸ਼ਵਾਸੀਆਂ ਨੂੰ ਦਿੱਤੀ ਰੱਖੜੀ ਦੀ ਵਧਾਈ

28 ਅਗਸਤ ਨੂੰ ਪੂਰੇ ਦੇਸ਼ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਤੋਂ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਦੇਸ਼ਵਾਸੀਆਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਸਾਰਿਆਂ ਦੀ ਸਫਲਤਾ ਤੇ ਖੁਸ਼ੀ ਦੀ ਕਾਮਨਾ ਕੀਤੀ ਹੈ।

Date Updated Last Updated : 28 August 2026, 12:58 PM IST
Share:

ਨਵੀਂ ਦਿੱਲੀ. ਅੱਜ, 28 ਅਗਸਤ ਨੂੰ ਪੂਰੇ ਦੇਸ਼ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਭੈਣ-ਭਰਾ ਦੇ ਪਿਆਰੇ ਬੰਧਨ ਅਤੇ ਸਨੇਹ ਦਾ ਤਿਉਹਾਰ ਹੈ। ਇਸ ਮੌਕੇ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਸਾਰੀ ਉਮਰ ਭੈਣਾਂ ਦੀ ਰੱਖਿਆ ਦਾ ਵਾਅਦਾ ਕਰਦੇ ਹਨ। ਪੂਰਾ ਦੇਸ਼ ਜਿੱਥੇ ਇਸ ਤਿਉਹਾਰ ਦੀਆਂ ਖੁਸ਼ੀਆਂ 'ਚ ਸਰਾਬੋਰ ਦਿਖ ਰਿਹਾ ਹੈ। ਉੱਥੇ ਹੀ ਦੇਸ਼ ਦੇ ਪ੍ਰਧਾਨਮੰਤਰੀ ਤੋਂ ਲੈ ਕੇ ਕਈ ਵੱਡੇ ਨੇਤਾਵਾਂ ਨੇ ਦੇਸ਼ਵਾਸੀਆਂ ਨੂੰ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਹਨ। ਤਾਂ ਆਓ ਮਾਰਦੇ ਹਾਂ ਇਨ੍ਹਾਂ ਨੇਤਾਵਾਂ ਦੇ ਟਵੀਟ 'ਤੇ ਇੱਕ ਨਜ਼ਰ

ਪ੍ਰਧਾਮੰਤਰੀ ਨਰਿੰਦਰ ਮੋਦੀ 

ਪ੍ਰਧਾਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਹੈਂਡਲ ਤੋਂ ਲਿਖਿਆ- ਤੁਹਾਨੂੰ ਰੱਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਸ਼ੁਭ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਸਫਲਤਾ ਲਿਆਵੇ। ਮੇਰੀ ਦਿਲੋਂ ਕਾਮਨਾ ਹੈ ਕਿ ਪਿਆਰ, ਏਕਤਾ ਅਤੇ ਆਪਸੀ ਵਿਸ਼ਵਾਸ ਦਾ ਬੰਧਨ ਹਮੇਸ਼ਾ ਲਈ ਅਟੁੱਟ ਰਹੇ।

ਨੀਤੀਸ਼ ਕੁਮਾਰ

ਬਿਹਾਰ ਦੇ ਸਾਬਕਾ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਦੇਸ਼ਵਾਸੀਆਂ ਨੂੰ ਰੱਖੜੀ ਦੀਆਂ ਵਧਾਈਆਂ ਦਿੰਦਿਆਂ ਲਿਖਿਆ-ਰਕਸ਼ਾ ਬੰਧਨ ਭਰਾ ਅਤੇ ਭੈਣ ਦੇ ਪਿਆਰ ਅਤੇ ਸਨੇਹ ਦਾ ਤਿਉਹਾਰ ਹੈ। ਰਕਸ਼ਾ ਬੰਧਨ ਦੇ ਇਸ ਸ਼ੁਭ ਮੌਕੇ 'ਤੇ, ਰਾਜ ਦੇ ਲੋਕਾਂ ਅਤੇ ਪੂਰੇ ਦੇਸ਼ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਰਾਜਨਾਥ ਸਿੰਘ

ਭਾਰਤ ਦੇ ਰੱਖਿਆ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ- ਰੱਖੜੀ ਦੇ ਸ਼ੁਭ ਤਿਉਹਾਰ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਤਿਉਹਾਰ, ਭੈਣ-ਭਰਾਵਾਂ ਵਿਚਕਾਰ ਪਿਆਰ, ਆਪਸੀ ਵਿਸ਼ਵਾਸ ਅਤੇ ਡੂੰਘੇ ਭਾਵਨਾਤਮਕ ਸਬੰਧ ਦੇ ਅਟੁੱਟ ਬੰਧਨ ਦਾ ਜਸ਼ਨ ਮਨਾਉਂਦਾ ਹੈ, ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕਦਰਾਂ-ਕੀਮਤਾਂ ਦੀ ਇੱਕ ਸੁੰਦਰ ਝਲਕ ਪੇਸ਼ ਕਰਦਾ ਹੈ। ਇਹ ਸਾਨੂੰ ਔਰਤਾਂ ਦੇ ਸਤਿਕਾਰ, ਸੁਰੱਖਿਆ ਅਤੇ ਮਾਣ-ਸਨਮਾਨ ਪ੍ਰਤੀ ਵਚਨਬੱਧ ਰਹਿਣ ਲਈ ਵੀ ਪ੍ਰੇਰਿਤ ਕਰਦਾ ਹੈ।

ਉਨ੍ਹਾਂ ਅੱਗੇ ਲਿਖਿਆ- ਇਸ ਸ਼ੁਭ ਮੌਕੇ 'ਤੇ, ਮੈਂ ਉਮੀਦ ਕਰਦਾ ਹਾਂ ਕਿ ਸਾਡਾ ਸਮਾਜ ਔਰਤਾਂ ਦੇ ਸਤਿਕਾਰ, ਸਵੈ-ਮਾਣ ਅਤੇ ਸਸ਼ਕਤੀਕਰਨ ਪ੍ਰਤੀ ਹੋਰ ਵੀ ਜਾਗਰੂਕ ਅਤੇ ਸੰਵੇਦਨਸ਼ੀਲ ਬਣ ਜਾਵੇ।

ਸੀਐਮ ਭਗਵੰਤ ਮਾਨ

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਲਿਖਿਆ- ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ 'ਰੱਖੜੀ' ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ। ਭੈਣਾਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਅਸੀਸਾਂ ਸਦਕਾ ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਪੰਜਾਬ ਦੀਆਂ ਧੀਆਂ-ਭੈਣਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਹਮੇਸ਼ਾ ਡਟ ਕੇ ਕੰਮ ਕਰਾਂਗੇ। ਪੰਜਾਬੀਆਂ ਦੀ ਭਲਾਈ ਲਈ ਸਾਡੀ ਇਮਾਨਦਾਰ ਸੋਚ ਹਮੇਸ਼ਾ ਸਮਰਪਿਤ ਹੈ।

ਮਲਿਕਾਰਜੁਨ ਖੜਗੇ

ਦਿੱਗਜ ਰਾਜਨੇਤਾ ਮਲਿਕਾਰਜੁਨ ਖੜਗੇ ਨੇ ਆਪਣੇ ਐਕਸ ਤੋਂ ਟਵੀਟ ਕਰਦਿਆਂ ਲਿਖਿਆ- ਰੱਖੜੀ ਦਾ ਸ਼ੁਭ ਤਿਉਹਾਰ ਭੈਣਾਂ-ਭਰਾਵਾਂ ਵਿਚਕਾਰ ਪਿਆਰ, ਵਿਸ਼ਵਾਸ ਅਤੇ ਅਟੁੱਟ ਸੰਬੰਧ ਦੇ ਬੰਧਨ ਦਾ ਜਸ਼ਨ ਮਨਾਉਂਦਾ ਹੈ। ਇਹ ਆਪਸੀ ਸਤਿਕਾਰ, ਸਮਾਨਤਾ ਅਤੇ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਜਾਤ, ਧਰਮ ਅਤੇ ਨਸਲ ਦੀਆਂ ਸੀਮਾਵਾਂ ਨੂੰ ਪਾਰ ਕਰਦੇ ਹੋਏ, ਇਹ ਤਿਉਹਾਰ ਸਾਡੇ ਸਮਾਜ ਦੀਆਂ ਸੁੰਦਰ ਪਰੰਪਰਾਵਾਂ ਦੇ ਪ੍ਰਤੀਕ ਵਜੋਂ ਖੜ੍ਹੇ ਹੋ ਕੇ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ।

ਉਨ੍ਹਾਂ ਕਿਹਾ- ਰੱਖੜੀ ਦਾ ਇਹ ਪਵਿੱਤਰ ਬੰਧਨ ਸਾਰੇ ਨਾਗਰਿਕਾਂ ਦੇ ਜੀਵਨ ਵਿੱਚ ਪਿਆਰ, ਏਕਤਾ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ​​ਕਰੇ। ਰੱਖੜੀ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ.
 

Recent News