menu-icon
Punjabi Story Line
Raksha Bandhan 2026
  • Home
  • News
  • International
  • ਨੇਪਾਲ ਤ੍ਰਾਸਦੀ ਵਿਚਾਲੇ ਚੀਨ ਵਿੱਚ ਆਇਆ ਜ਼ੋਰਦਾਰ ਭੂਚਾਲ, 5.1 ਦੀ ਤੀਬਰਤਾ ਨਾਲ ਕੰਬੀ ਧਰਤੀ

ਨੇਪਾਲ ਤ੍ਰਾਸਦੀ ਵਿਚਾਲੇ ਚੀਨ ਵਿੱਚ ਆਇਆ ਜ਼ੋਰਦਾਰ ਭੂਚਾਲ, 5.1 ਦੀ ਤੀਬਰਤਾ ਨਾਲ ਕੰਬੀ ਧਰਤੀ

ਚੀਨ ਤੋਂ ਹਾਲ ਹੀ 'ਚ ਜ਼ੋਰਦਾਰ ਭੂਚਾਲ ਦੀ ਖ਼ਬਰ ਸਾਹਮਣੇ ਆਈ ਹੈ। ਚੀਨ ਦੇ ਸਿਚੁਆਨ ਸ਼ਹਿਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ 5.1 ਦੀ ਤੀਬਰਤਾ ਨਾਲ ਭੂਚਾਲ ਆਇਆ।

Date Updated Last Updated : 28 August 2026, 12:17 PM IST
Share:

ਨਵੀਂ ਦਿੱਲੀ. ਚੀਨ ਤੋਂ ਹਾਲ ਹੀ 'ਚ ਜ਼ੋਰਦਾਰ ਭੂਚਾਲ ਦੀ ਖ਼ਬਰ ਸਾਹਮਣੇ ਆਈ ਹੈ। ਚੀਨ ਦੇ ਸਿਚੁਆਨ ਸ਼ਹਿਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ 5.1 ਦੀ ਤੀਬਰਤਾ ਨਾਲ ਭੂਚਾਲ ਆਇਆ। ਇਸਦੇ ਨਾਲ ਹੀ ਭਾਰਤ ਦੇ ਮਣੀਪੁਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਅਜਿਹੇ ਸਮੇਂ ਆਇਆ ਹੈ, ਜਦੋਂ ਗਵਾਂਢੀ ਦੇਸ਼ ਨੇਪਾਲ ਪਹਿਲਾਂ ਹੀ ਹੜ੍ਹ ਅਤੇ ਭੂਚਾਲ ਵਰਗੀ ਆਪਦਾ ਨਾਲ ਜੂਝ ਰਿਹਾ ਹੈ। ਅਜਿਹੇ 'ਚ ਪੂਰੇ ਹਿਮਾਲੀਅਨ ਖੇਤਰ ਅਤੇ ਇਸਦੇ ਆਲੇ ਦੁਆਲੇ ਭੂ-ਵਿਗਿਆਨਕ ਗਤੀਵਿਧੀਆਂ ਬਾਰੇ ਚਿੰਤਾਵਾਂ ਵੱਧ ਗਈਆਂ ਹਨ। 

ਚੀਨ ਦੇ ਸਿਚੁਆਨ ਖੇਤਰ ਵਿ4ਚ 5.1 ਦੀ ਤੀਬਰਤਾ ਨਾਲ ਭੂਚਾਲ ਆਇਆ। ਦੂਜੇ ਪਾਸੇ ਭਾਰਤ ਦੇ ਮਣੀਪੁਰ ਵਿੱਚ 3.6 ਦੀ ਤੀਬਰਤਾ ਨਾਲ ਧਰਤੀ ਕੰਬੀ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਭੂਚਾਲਾਂ 'ਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਨੇਪਾਲ ਤ੍ਰਾਸਦੀ ਵਿਚਕਾਰ ਇਸ ਘਟਨਾ ਨਾਲ ਲੋਕ ਘਬਰਾ ਗਏ ਹਨ। 

ਚਾਇਨਾ ਅਰਥਕਵੇਕ ਨੈਟਵਰਕਸ ਸੇਂਟਰ ਦੇ ਅਨੁਸਾਰ, ਸ਼ੁੱਕਰਵਾਰ ਨੂੰ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ 'ਚ 5.1 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸਦਾ ਕੇਂਦਰ ਲੌਂਗਚਾਂਗ ਸ਼ਹਿਰ ਰਿਹਾ। 
 
ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਦੇ ਮੁਤਾਬਕ, ਭਾਰਤ ਦੇ ਮਣੀਪੁਰ ਸੂਬੇ ਵਿੱਚ ਵੀ ਅੱਜ ਸਵੇਰੇ ਭੂਚਾਲ ਆਇਆ। ਇੱਥੇ 10 ਵੱਜ ਕੇ 49 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਲ ਸਕੇਲ 'ਤੇ  ਇਸਦੀ ਤੀਬਰਤਾ 3.6 ਦਰਜ ਕੀਤੀ ਗਈ। 

ਨੇਪਾਲ ਵਿੱਚ ਫਲੈਸ਼ ਫਲੱਡ ਨਾਲ ਮਚੀ ਤਬਾਹੀ

ਜ਼ਿਕਰਯੋਗ ਹੈ ਕਿ ਚੀਨ ਦੇ ਗਵਾਂਡੀ ਦੇਸ਼ ਨੇਪਾਲ 'ਚ ਬੁੱਧਵਾਰ ਆਏ ਅਚਾਨਕ ਹੜ੍ਹ ਨੇ ਦਹਿਸ਼ਤ ਮਚਾ ਦਿੱਤੀ। ਇਹ ਹੜ੍ਹ ਇੰਨਾ ਭਿਆਨਕ ਹੈ ਕਿ ਇਸਦਾ ਪ੍ਰਕੋਪ ਅਜੇ ਵੀ ਲਗਾਤਾਰ ਜਾਰੀ ਹੈ। ਇਸ ਤ੍ਰਾਸਦੀ ਵਿੱਚ  ਅਜੇ ਤੱਕ 490 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜਦੋਂ ਕਿ 1600 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਲਾਪਤਾ ਲੋਕਾਂ ਵਿੱਚ 290 ਤੋਂ ਵੱਧ ਭਾਰਤੀ ਨਾਗਰਕ ਸ਼ਾਮਲ ਹਨ ਅਤੇ ਕਈ ਵਿਦੇਸ਼ ਸੈਲਾਨੀ ਵੀ ਹਨ। ਹੜ੍ਹ ਦੇ ਇਸ ਕਹਿਰ ਵਿਚਾਲੇ ਰਾਹਤ ਅਤੇ ਬਚਾਅ ਟੀਮਾਂ ਲਗਾਤਾਰ ਰੈਸਕਿਊ ਕਰਨ ਲੱਗੀਆਂ ਹੋਈਆਂ ਹਨ। ਬਚਾਅ ਟੀਮਾਂ ਦੀ ਮਦਦ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 
 

Recent News