menu-icon
Punjabi Story Line
  • Home
  • News
  • National
  • ਦਿਲ ਦਹਿਲਾਉਣ ਵਾਲੀ ਘਟਨਾ - 31 ਟੁਕੜੇ ਕਰਕੇ ਜੰਗਲ 'ਚ ਦੱਬੀ ਲਾਸ਼

ਦਿਲ ਦਹਿਲਾਉਣ ਵਾਲੀ ਘਟਨਾ - 31 ਟੁਕੜੇ ਕਰਕੇ ਜੰਗਲ 'ਚ ਦੱਬੀ ਲਾਸ਼

ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੀ ਪੁਲਿਸ ਭਾਲ ਕਰ ਰਹੀ ਸੀ। ਜਦੋਂ ਜਾਂਚ ਦੌਰਾਨ ਜੰਗਲ 'ਚ ਜ਼ਮੀਨ ਪੁੱਟੀ ਗਈ ਤਾਂ ਰੌਂਗਟੇ ਖੜ੍ਹੇ ਕਰਨ ਵਾਲਾ ਦ੍ਰਿਸ਼ ਸਾਮਣੇ ਆਇਆ। ਇਸ ਕਤਲਕਾਂਡ 'ਚ ਇੱਕ ਸ਼ੱਕੀ ਜੋੜਾ ਹਿਰਾਸਤ 'ਚ ਲਿਆ ਗਿਆ ਹੈ।

Date Updated Last Updated : 25 November 2023, 10:00 PM IST
Share:

ਦਿੱਲੀ ਤੋਂ ਬਾਅਦ ਹੁਣ ਇੱਕ ਥਾਂ ਹੋਰ ਦਿਲ ਦਹਿਲਾਉਣ ਵਾਲੀ ਘਟਨਾ ਸਾਮਣੇ ਆਈ ਹੈ। ਅਜਿਹੀ ਘਟਨਾ ਜਿਸ ਨਾਲ ਹਰ ਕਿਸੇ ਦਾ ਕਲੇਜਾ ਮੂੰਹ ਨੂੰ ਆ ਜਾਵੇ। ਘਟਨਾ ਉੜੀਸਾ ਦੇ ਨਵਰੰਗਪੁਰ ਜ਼ਿਲ੍ਹੇ ਵਿੱਚ ਵਾਪਰੀ ਹੈ। ਪੁਲਿਸ ਨੇ 31 ਟੁਕੜਿਆਂ ਵਿੱਚ ਕੱਟੀ ਹੋਈ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੀ ਲਾਸ਼ ਬਰਾਮਦ ਕਰ ਲਈ। ਇਸ ਮਾਮਲੇ ਵਿੱਚ ਪੁਲਿਸ ਇੱਕ ਸ਼ੱਕੀ ਜੋੜੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਵਰੰਗਪੁਰ ਜ਼ਿਲ੍ਹੇ ਦੇ ਰਾਏਘਰ ਥਾਣਾ ਅਧੀਨ ਪੈਂਦੇ ਪਿੰਡ ਬਾਗਬੇਦਾ ਦੀ ਇੱਕ ਲੜਕੀ ਪਿਛਲੇ ਬੁੱਧਵਾਰ ਤੋਂ ਲਾਪਤਾ ਸੀ। ਕਾਫੀ ਭਾਲ ਤੋਂ ਬਾਅਦ ਵੀ ਜਦੋਂ ਕੋਈ ਸੁਰਾਗ ਨਾ ਲੱਗਾ ਤਾਂ ਉਸਦੇ ਪਰਿਵਾਰ ਨੇ ਥਾਣਾ ਰਾਏਗੜ੍ਹ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਕਰ ਰਹੀ ਸੀ ਜਦੋਂ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਮੁਰਮਡੀਹੀ ਪਿੰਡ ਨੇੜੇ ਜੰਗਲ ਵਿੱਚ ਇੱਕ ਲਾਸ਼ ਦੱਬੀ ਹੋਈ ਮਿਲੀ। 

ਵਿਗਿਆਨਕ ਢੰਗ ਨਾਲ ਜਾਂਚ ਦੌਰਾਨ ਹੋਏ ਖੁਲਾਸੇ 

ਪੁਲਿਸ ਅਤੇ ਵਿਗਿਆਨਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢਿਆ ਤਾਂ ਲਾਸ਼ ਦੇ 31 ਟੁਕੜੇ ਮਿਲੇ।  ਬੇਰਹਿਮੀ ਨਾਲ ਲੜਕੀ ਦੀ ਲਾਸ਼ ਦੇ 31 ਟੁਕੜੇ ਕਰਕੇ ਉਪਰ ਨਮਕ ਛਿੜਕਿਆ ਗਿਆ ਅਤੇ ਇਸਨੂੰ ਜੰਗਲ 'ਚ ਦੱਬਿਆ ਗਿਆ। ਸਥਾਨਕ ਲੋਕਾਂ ਨੇ ਲਾਸ਼ ਦੀ ਪਛਾਣ ਲਾਪਤਾ ਲੜਕੀ ਵਜੋਂ ਕੀਤੀ। ਪੁਲਿਸ ਨੇ ਮੌਕੇ ਤੋਂ ਇੱਕ ਛੁਰਾ ਵੀ ਬਰਾਮਦ ਕੀਤਾ। ਲਾਸ਼ ਦੀ ਪਛਾਣ ਲਾਪਤਾ ਲੜਕੀ ਵਜੋਂ ਹੋਣ ਤੋਂ ਬਾਅਦ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਲਾਕੇ ਦੇ ਇੱਕ ਪਿੰਡ ਦੇ ਇੱਕ ਜੋੜੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।

ਘਟਨਾ ਮਗਰੋਂ ਲੋਕਾਂ 'ਚ ਰੋਸ 

 ਦੂਜੇ ਪਾਸੇ ਇਸ ਬੇਰਹਿਮੀ ਨਾਲ ਕਤਲ ਦੇ ਵਿਰੋਧ 'ਚ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਸ਼ੱਕੀ ਜੋੜੇ ਦੇ ਘਰ ਦੇ ਸਾਹਮਣੇ ਲਾਸ਼ ਨੂੰ ਦਫਨਾਉਣ ਦਾ ਫੈਸਲਾ ਕੀਤਾ। ਇਸਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਬਰ ਪੁੱਟ ਰਹੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਪਿੰਡ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਆਦਿਤਿਆ ਸੇਨ ਨੇ ਦੱਸਿਆ ਹੈ ਕਿ ਪੁਲਿਸ ਇਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸੱਚਾਈ ਦਾ ਪਤਾ ਲਗਾਉਣ ਲਈ ਸ਼ੱਕੀ ਜੋੜੇ ਤੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Tags :

Recent News