menu-icon
Punjabi Story Line
  • Home
  • News
  • National
  • ਵਾਰਦਾਤ: ਬੈਂਕ ਕਰਮਚਾਰੀ ਨੇ ਪਤਨੀ ਤੇ ਭੈਣ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਬਾਅਦ 'ਚ ਖੁਦ ਵੀ ਕੀਤਾ ਸੁਸਾਈਡ

ਵਾਰਦਾਤ: ਬੈਂਕ ਕਰਮਚਾਰੀ ਨੇ ਪਤਨੀ ਤੇ ਭੈਣ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਬਾਅਦ 'ਚ ਖੁਦ ਵੀ ਕੀਤਾ ਸੁਸਾਈਡ

ਦਿੱਲੀ ਦੇ ਗੋਮਤੀਨਗਰ ਇਲਾਕੇ ਵਿੱਚ ਅੱਜ ਦੁਪਹਿਰ 12 ਵਜੇ ਕਰੀਬ ਇੱਕ ਬੈਂਕ ਕਰਮਚਾਰੀ ਨੇ ਆਪਣੀ ਪਤਨੀ ਅਤੇ ਭੈਣ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਵੀ ਖੁਦਕੁਸ਼ੀ ਕਰ ਲਈ।

Date Updated Last Updated : 20 August 2026, 04:58 PM IST
Share:

ਨਵੀਂ ਦਿੱਲੀ. ਲਖਨਊ ਦੇ ਗੋਮਤੀਨਗਰ ਤੋਂ ਹਾਲ ਹੀ 'ਚ ਇੱਕ ਬੇਹਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੱਲ ਵੀਰਵਾਰ ਦੁਪਹਿਰ ਕਰੀਬ 12 ਵਜੇ ਦੀ ਹੈ, ਜਦੋਂ ਗੋਮਤੀਨਗਰ ਦਾ ਮਸ਼ਹੂਰ ਮਿਠਾਈਵਾਲਾ ਚੌਂਕ ਤਾੜ-ਤਾੜ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਇੱਥੇ ਇੱਕ ਬੈਂਕ ਕਰਮਚਾਰੀ ਨੇ ਆਪਣੀ ਪਤਨੀ ਅਤੇ ਭੈਣ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।

ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ?

ਦਰਅਸਲ, ਬੈਂਕ ਕਰਮਚਾਰੀ ਮਾਨਸ ਵਾਜਪਾਈ ਆਈ.ਸੀ.ਆਈ.ਸੀ.ਆਈ. (ICICI) ਬੈਂਕ ਮਿਠਾਈਵਾਲਾ ਚੌਂਕ ਦੇ ਬਾਹਰ ਪਤਨੀ ਦਿਵਿਆ ਮਿਸ਼ਰਾ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਦਿਵਿਆ ਮਿਸ਼ਰਾ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮਾਨਸ ਨੇ ਘਟਨਾ ਸਥਾਨ ਤੋਂ ਇੱਕ ਕਿਲੋਮੀਟਰ ਦੂਰ ਪਹੁੰਚ ਕੇ ਭੈਣ ਤੂਲਿਕਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮਾਨਸ ਵਾਜਪਾਈ ਅਤੇ ਉਸਦੀ ਪਤਨੀ ਵਿਚਾਲੇ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਸੀ। ਉਸਨੇ ਪਤਨੀ 'ਤੇ ਧੋਖਾ ਦੇਣ ਦੇ ਦੋਸ਼ ਲਾਏ ਸਨ ਅਤੇ ਉਸਦੀ ਭੈਣ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਦੋਵਾਂ ਨੂੰ ਜਾਨ ਤੋਂ ਮਾਰਨ ਤੋਂ ਬਾਅਦ ਬੈਂਕ ਕਰਮਚਾਰੀ ਨੇ ਖੁਦ ਵੀ ਸੁਸਾਈਡ ਕਰ ਲਿਆ ਅਤੇ ਉਸਦੀ ਵੀ ਮੌਤ ਹੋ ਗਈ। ਇਸ ਸਨਸਨੀਖੇਜ ਵਾਰਦਾਤ ਨੇ ਪੂਰੇ ਸ਼ਹਿਰ 'ਚ ਹੜਕੰਪ ਮਚਾ ਦਿੱਤਾ ਹੈ।

 

 

ਸੁਸਾਈਡ ਤੋਂ ਪਹਿਲਾਂ ਲਗਾਇਆ ਸੀ ਸਟੇਟਸ

ਮਾਨਸ ਵਾਜਪਾਈ ਨੇ ਪਤਨੀ ਦੇ ਕਤਲ ਅਤੇ ਸੁਸਾਈਡ ਤੋਂ ਪਹਿਲਾਂ ਆਪਣੇ ਵਾਟਸਅਪ 'ਤੇ ਸਟੇਟਸ ਲਗਾਇਆ ਸੀ, ਜਿਸ ਵਿੱਚ ਉਸਨੇ ਲਿਖਿਆ ਸੀ- ਮੇਰੀ ਪਤਨੀ ਮੈਨੂੰ ਧੋਖਾ ਦੇ ਰਹੀ ਸੀ, ਮੈਂ ਉਹਨੂੰ ਮਾਰ ਦਿੱਤਾ। ਆਪਣੀ ਭੈਣ ਦਾ ਵੀ ਕਤਲ ਕਰ ਦਿੱਤਾ। ਪ੍ਰਗਿਆ ਮਿਸ਼ਰਾ ਅਤੇ ਭਾਰਤ (ਪੱਤਰਕਾਰ) ਸਭ ਕੁੱਝ ਜਾਣਦੇ ਹਨ। ਪਤਨੀ ਦਿਵਿਆ ਮਿਸ਼ਰਾ ਦੇ ਮਰਡਰ ਤੋਂ ਪਹਿਲਾਂ ਮਾਨਸ ਨੇ ਇੱਕ ਸਟੇਟਸ ਲਗਾਇਆ ਸੀ ਕਿ 'ਮੈਂ ਖੁਦਕੁਸ਼ੀ ਕਰਨ ਜਾ ਰਿਹਾ ਹਾਂ।'

ਮਾਨਸ ਤੋਂ ਤਲਾਕ ਲੈਣ ਲਈ ਕੋਰਟ 'ਚ ਕੀਤੀ ਸੀ ਅਪੀਲ

ਦਿਵਿਆ ਮਿਸ਼ਰਾ ਯੂਟਿਊਬਰ ਪ੍ਰਗਿਆ ਮਿਸ਼ਰਾ ਦੀ ਭੈਣ ਸੀ। ਉਸਨੇ ਇੱਕ ਸਾਲ ਪਹਿਲਾਂ ਆਪਣੇ ਪਤੀ ਮਾਨਸ ਤੋਂ ਤਲਾਕ ਲੈਣ ਲਈ ਕੋਰਟ 'ਚ ਅਰਜ਼ੀ ਦਿੱਤੀ ਸੀ। ਪਿਛਲੇ ਇੱਕ ਸਾਲ ਤੋਂ ਉਹ ਆਲਮਬਾਗ 'ਚ ਰਹਿ ਰਹੀ ਸੀ। ਜਦੋਂ ਕਿ ਮਾਨਸ ਹੁਸੜਿਆ ਚੌਂਕ ਨੇੜ ਆਪਣੀ ਭੈਣ ਸੀਬਾ ਨਾਲ ਕਿਰਾਏ 'ਤੇ ਰਹਿੰਦਾ ਸੀ। ਉਹ ਭਾਰਤੀ ਸਟੇਟ ਬੈਂਕ 'ਚ ਕੰਮ ਕਰਦਾ ਸੀ। ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ।
 
ਇਸ ਕਤਲ ਅਤੇ ਸੁਸਾਈਡ ਕੇਸ ਤੋਂ ਬਾਅਦ ਲਖਨਊ 'ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਪੁਲਿਸ ਮੌਕੇ 'ਤੇ ਪਹੁਚੀ ਅਤੇ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।

 

Recent News