menu-icon
Punjabi Story Line
  • Home
  • News
  • National
  • QS ਰੈਂਕਿੰਗ 'ਚ IIT ਦਿੱਲੀ ਬਣਿਆ ਦੇਸ਼ ਦਾ ਨੰਬਰ 1 ਸੰਸਥਾਨ, DU ਤੇ JNU ਵੀ ਦੁਨੀਆ ਦੀ ਟਾਪ ਯੂਨੀਵਰਸਿਟੀਆਂ 'ਚ ਸ਼ਾਮਲ  

QS ਰੈਂਕਿੰਗ 'ਚ IIT ਦਿੱਲੀ ਬਣਿਆ ਦੇਸ਼ ਦਾ ਨੰਬਰ 1 ਸੰਸਥਾਨ, DU ਤੇ JNU ਵੀ ਦੁਨੀਆ ਦੀ ਟਾਪ ਯੂਨੀਵਰਸਿਟੀਆਂ 'ਚ ਸ਼ਾਮਲ  

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਦਿੱਲੀ ਨੇ ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਉੱਚ ਸਿੱਖਿਆ ਸੰਸਥਾਨਾ ਤੇ ਆਪਣੀ ਮਜ਼ਬੂਤ ਜਗ੍ਹਾ ਬਣਾਈ ਹੈ। 18 ਜੂਨ ਨੂੰ ਜਾਰੀ QS ਵਰਲਡ ਯੂਨੀਵਰਸਿਟੀ ਰੈਂਕਿੰਗ 2027 ਵਿੱਚ IIT ਦਿੱਲੀ ਨੇ 118ਵਾਂ ਸਥਾਨ ਹਾਸਲ ਕੀਤਾ ਹੈ।

Date Updated Last Updated : 18 June 2026, 11:19 AM IST
Share:

ਨਵੀਂ ਦਿੱਲੀ: ਵਿਸ਼ਵ ਪੱਧਰੀ QS ਵਰਲਡ ਯੂਨੀਵਰਸਿਟੀ ਰੈਂਕਿੰਗ 2027 ਜਾਰੀ ਹੋ ਚੁੱਕੀ ਹੈ, ਜਿਸ ਵਿੱਚ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਦੀ ਰੈਂਕਿੰਗ ਵਿੱਚ IIT ਦਿੱਲੀ ਨੇ ਬਾਜ਼ੀ ਮਾਰੀ ਹੈ ਤੇ ਦੇਸ਼ ਦੀ ਸਭ ਤੋਂ ਉੱਚ ਦਰਜੇ ਵਾਲੀ ਯੂਨੀਵਰਸਿਟੀ ਵਜੋਂ ਆਪਣਾ ਸਥਾਨ ਕਾਇਮ ਰੱਖਿਆ ਹੈ। ਗਲੋਬਲ ਸੂਚੀ ਵਿੱਚ ਇਸ ਨੂੰ 118ਵਾਂ ਸਥਾਨ ਮਿਲਿਆ ਹੈ, ਜੋ ਕਿਸੇ ਵੀ ਭਾਰਤੀ ਸੰਸਥਾ ਵੱਲੋਂ ਹਾਸਲ ਕੀਤੀਆਂ ਸਭ ਤੋਂ ਵਧੀਆ ਰੈਂਕਿੰਗਾਂ ਵਿੱਚੋਂ ਇੱਕ ਹੈ।

QS ਦੀ ਸੂਚੀ ਵਿੱਚ ਭਾਰਤ ਦੇ 52 ਉੱਚ ਸਿੱਖਿਆ ਸੰਸਥਾਨ ਸ਼ਾਮਲ

QS ਵੱਲੋਂ ਜਾਰੀ ਤਾਜ਼ਾ ਸੂਚੀ ਵਿੱਚ ਭਾਰਤ ਦੇ 52 ਉੱਚ ਸਿੱਖਿਆ ਸੰਸਥਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਪ੍ਰਤੀਨਿਧਿਤਾ ਵਾਲਾ ਉੱਚ ਸਿੱਖਿਆ ਤੰਤਰ ਬਣ ਗਿਆ ਹੈ। ਪਿਛਲੇ ਇੱਕ ਦਹਾਕੇ ਦੌਰਾਨ ਭਾਰਤੀ ਸੰਸਥਾਵਾਂ ਦੀ ਮੌਜੂਦਗੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਰੈਂਕਿੰਗ ਵਿੱਚ ਸ਼ਾਮਲ ਸੰਸਥਾਵਾਂ ਦੀ ਗਿਣਤੀ 14 ਤੋਂ ਵੱਧ ਕੇ 52 ਹੋ ਗਈ ਹੈ।

ਦੁਨੀਆ ਦੀਆਂ ਟਾਪ-10 ਯੂਨੀਵਰਸਿਟੀਆਂ
MIT (ਅਮਰੀਕਾ)
ਸਟੈਨਫੋਰਡ ਯੂਨੀਵਰਸਿਟੀ (ਅਮਰੀਕਾ)
ਇੰਪੀਰੀਅਲ ਕਾਲਜ ਲੰਡਨ (ਯੂਕੇ)
ਆਕਸਫੋਰਡ ਯੂਨੀਵਰਸਿਟੀ (ਯੂਕੇ)
ਹਾਰਵਰਡ ਯੂਨੀਵਰਸਿਟੀ (ਅਮਰੀਕਾ)
ਕੈਂਬਰਿਜ ਯੂਨੀਵਰਸਿਟੀ (ਯੂਕੇ)
ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ (ਅਮਰੀਕਾ)
ਯੂਨੀਵਰਸਿਟੀ ਕਾਲਜ ਲੰਡਨ (UCL) (ਯੂਕੇ)
ETH ਜ਼ਿਊਰਿਖ (ਸਵਿਟਜ਼ਰਲੈਂਡ)
ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ (ਸਿੰਗਾਪੁਰ)


ਭਾਰਤੀ ਯੂਨੀਵਰਸਿਟੀਆਂ ਦੀ ਰੈਂਕਿੰਗ ਵਿੱਚ ਸੁਧਾਰ

ਇਸ ਵਾਰ ਰੈਂਕਿੰਗ ਵਿੱਚ ਸ਼ਾਮਲ ਭਾਰਤ ਦੀਆਂ ਅੱਧ ਤੋਂ ਵੱਧ ਯੂਨੀਵਰਸਿਟੀਆਂ ਨੇ ਆਪਣੀ ਗਲੋਬਲ ਸਥਿਤੀ ਵਿੱਚ ਸੁਧਾਰ ਕੀਤਾ ਹੈ। IIT ਦਿੱਲੀ ਪਿਛਲੇ ਸਾਲ 123ਵੇਂ ਸਥਾਨ 'ਤੇ ਸੀ, ਪਰ ਇਸ ਵਾਰ ਪੰਜ ਸਥਾਨਾਂ ਦੀ ਛਾਲ ਮਾਰਦੇ ਹੋਏ 118ਵੇਂ ਨੰਬਰ 'ਤੇ ਪਹੁੰਚ ਗਈ ਹੈ।

ਦਿੱਲੀ ਦੀਆਂ ਹੋਰ ਸੰਸਥਾਵਾਂ ਲਈ ਵੀ ਖੁਸ਼ਖਬਰੀ

ਇਸ ਸਾਲ ਦਿੱਲੀ ਯੂਨੀਵਰਸਿਟੀ (DU) ਨੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ। ਪਿਛਲੇ ਸਾਲ 328ਵੇਂ ਸਥਾਨ 'ਤੇ ਰਹੀ DU ਇਸ ਵਾਰ 322ਵੇਂ ਨੰਬਰ 'ਤੇ ਪਹੁੰਚ ਗਈ ਹੈ।

ਇਸੇ ਤਰ੍ਹਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਨੇ ਵੀ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। JNU ਦੀ ਗਲੋਬਲ ਰੈਂਕਿੰਗ 558 ਤੋਂ ਸੁਧਰ ਕੇ 555 ਹੋ ਗਈ ਹੈ। ਭਾਰਤੀ ਸੰਸਥਾਵਾਂ ਵਿੱਚ JNU ਨੂੰ 15ਵਾਂ ਸਥਾਨ ਮਿਲਿਆ ਹੈ।

ਜਾਮੀਆ ਮਿਲੀਆ ਇਸਲਾਮੀਆ ਨੇ ਵੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ, ਜਿਸ ਨਾਲ ਦਿੱਲੀ ਦੇ ਉੱਚ ਸਿੱਖਿਆ ਸੰਸਥਾਨਾਂ ਦੀ ਵਿਸ਼ਵ ਪੱਧਰ 'ਤੇ ਪਛਾਣ ਹੋਰ ਮਜ਼ਬੂਤ ਹੋਈ ਹੈ।

 

Tags :

Recent News