menu-icon
Punjabi Story Line
  • Home
  • News
  • National
  • ਜਾਣੋ 20 ਸਾਲਾਂ ਤੋਂ ਕਿਹੜਾ ਅਪਮਾਨ ਸਹਿ ਰਹੇ ਪੀਐਮ ਮੋਦੀ

ਜਾਣੋ 20 ਸਾਲਾਂ ਤੋਂ ਕਿਹੜਾ ਅਪਮਾਨ ਸਹਿ ਰਹੇ ਪੀਐਮ ਮੋਦੀ

ਫੋਨ ਰਾਹੀਂ ਗੱਲਬਾਤ ਕਰਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਜਾਣਕਾਰੀ ਸਾਂਝੀ ਕੀਤੀ। ਕੁੱਝ ਸੰਸਦ ਮੈਂਬਰਾਂ ਦੀਆਂ ਘਿਨਾਉਣੀਆਂ ਹਰਕਤਾਂ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। 

Date Updated Last Updated : 20 December 2023, 04:13 PM IST
Share:

ਹਾਈਲਾਈਟਸ

  • ਘਿਨਾਉਣੀਆਂ ਹਰਕਤਾਂ
  • ਮਿਮਿਕਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਕਰਨ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਪ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਨੂੰ ਟੈਲੀਫੋਨ ਆਇਆ। ਪੀਐਮ ਨੇ ਸੰਸਦ ਕੰਪਲੈਕਸ 'ਚ ਕੁੱਝ ਸੰਸਦ ਮੈਂਬਰਾਂ ਦੀਆਂ ਘਿਨਾਉਣੀਆਂ ਹਰਕਤਾਂ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪੀਐਮ ਮੋਦੀ ਮਿਮਿਕਰੀ ਮੁੱਦੇ ਉਪਰ ਧਨਖੜ ਨਾਲ ਗੱਲਬਾਤ ਕਰ ਰਹੇ ਸੀ।  

ਸੰਵਿਧਾਨਕ ਅਹੁਦੇ ਨਾਲ ਅਜਿਹੀ ਹਰਕਤ ਮੰਦਭਾਗੀ

ਉਪ ਰਾਸ਼ਟਰਪਤੀ ਨੇ ਕਿਹਾ ਕਿ ਪੀਐਮ ਮੋਦੀ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਇਸ ਤਰ੍ਹਾਂ ਦੇ ਅਪਮਾਨ ਸਹਿ ਰਹੇ ਹਨ। ਪਰ ਇਹ ਤੱਥ ਕਿ ਭਾਰਤ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਦੇ ਨਾਲ ਤੇ ਉਹ ਵੀ ਸੰਸਦ ਵਿੱਚ ਅਜਿਹਾ ਹੋ ਸਕਦਾ ਹੈ, ਮੰਦਭਾਗਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ, ਕੁੱਝ ਲੋਕਾਂ ਦੀਆਂ ਹਰਕਤਾਂ ਮੈਨੂੰ ਰੋਕ ਨਹੀਂ ਸਕਣਗੀਆਂ। ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਤੇ ਸਾਡੇ ਸੰਵਿਧਾਨ 'ਚ ਦਰਜ ਸਿਧਾਂਤਾਂ ਨੂੰ ਬਰਕਰਾਰ ਰੱਖ ਰਿਹਾ ਹਾਂ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਕਦਰਾਂ-ਕੀਮਤਾਂ ਲਈ ਵਚਨਬੱਧ ਹਾਂ। ਕੋਈ ਵੀ ਅਪਮਾਨ ਮੇਰਾ ਰਸਤਾ ਨਹੀਂ ਬਦਲ ਸਕਦਾ।

ਕੀ ਹੈ ਪੂਰਾ ਮਾਮਲਾ?

ਦੱਸ ਦਈਏ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰ ਉਨ੍ਹਾਂ ਦੀ ਮੁਅੱਤਲੀ ਤੋਂ ਬਾਅਦ ਕੇਂਦਰ ਦੇ ਖਿਲਾਫ ਧਰਨੇ 'ਤੇ ਬੈਠੇ ਸਨ। ਉਸੇ ਸਮੇਂ ਤ੍ਰਿਣਮੂਲ ਸੰਸਦ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਵੀਡੀਓ ਦਿਖਾਈ ਸੀ। ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ। 

Recent News