Courtesy: ai image
ਨਵੀਂ ਦਿੱਲੀ: ਨੋਇਡਾ ਦੇ ਸੈਕਟਰ 119 ਸਥਿਤ ਅਰਣਿਆ ਸੋਸਾਇਟੀ 'ਚ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ, ਜੋ ਸਵੇਰੇ 8 ਵਜੇ ਅਚਾਨਕ 21ਵੇਂ ਫਲੋਰ ਤੇ ਅੱਗ ਲੱਗ ਗਈ। ਏਅਰ ਕੰਡੀਸ਼ਨਰ (AC) ਦੇ ਧਮਾਕੇ ਨਾਲ ਉੱਥੇ ਅੱਗ ਦੀਆਂ ਲਪਟਾਂ ਉੱਠ ਪਈਆਂ ਤੇ ਆਸਮਾਨ ਧੂੰਏ ਨਾਲ ਕਾਲਾ ਹੋ ਗਿਆ। ਇਸ ਹਾਦਸੇ ਨਾਲ ਦਹਿਸ਼ਤ ਤੇ ਆਏ ਲੋਕ ਆਪਣੀ ਜਾਨ ਬਚਾਉਣ ਲਈ ਫਲੈਟ ਤੋਂ ਬਾਹਰ ਵੱਲ ਨੂੰ ਦੋੜੇ ਤੇ ਉਨ੍ਹਾਂ ਤੇ ਚੇਹਰੇ ਤੇ ਚਿੰਤਾ ਤੇ ਡਰ ਸਾਫ਼ ਨਜ਼ਰ ਆਇਆ। ਉੱਥੇ ਹੀ ਅੱਗ ਬੁਝਾਉਣ ਵਾਲੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਫਲੈਟ ਵਿੱਚ ਲੱਗੇ ਏਅਰ ਕੰਡੀਸ਼ਨਰ (ਏਸੀ) ਵਿੱਚ ਧਮਾਕੇ ਕਾਰਨ ਲੱਗੀ।
ਸੂਚਨਾ ਮਿਲਣ 'ਤੇ, ਛੇ ਫਾਇਰ ਟੈਂਡਰ ਮੌਕੇ 'ਤੇ ਪਹੁੰਚੇ, ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਗੌਤਮ ਬੁੱਧ ਨਗਰ ਦੇ ਮੁੱਖ ਫਾਇਰ ਅਫਸਰ ਅਤੇ ਸਥਾਨਕ ਪੁਲਿਸ ਵੀ ਮੌਕੇ 'ਤੇ ਮੌਜੂਦ ਸਨ, ਜੋ ਬਚਾਅ ਅਤੇ ਅੱਗ ਬੁਝਾਉਣ ਦੇ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ।
ਨੋਇਡਾ ਪੁਲਿਸ ਦੇ ਅਨੁਸਾਰ, ਸੈਕਟਰ-113 ਪੁਲਿਸ ਸਟੇਸ਼ਨ ਨੂੰ ਅਰਣਿਆ ਸੋਸਾਇਟੀ ਦੇ ਇੱਕ ਫਲੈਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਸਰਵਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਦੱਸ ਦੇਈਏ, ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਏਸੀ ਬਲਾਸਟ ਨਾਲ ਇਹੋ ਜਿਹਾ ਹਾਦਸਾ ਹੋਇਆ ਹੋਵੇ। ਇਸਤੋਂ ਪਹਿਲਾਂ ਵੀ ਕਈ ਥਾਵਾਂ ਤੋਂ ਏਸੀ ਬਲਾਸਟ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਕਈ ਲੋਕ ਪਰਿਵਾਰ ਸਮੇਤ ਆਪਣੀਆਂ ਜਾਨਾਂ ਵੀ ਗੰਵਾ ਚੁੱਕੇ ਹਨ। ਇਸ ਲਈ ਏਅਰ ਕੰਡੀਸ਼ਨਰ ਦੇ ਮਾਮਲੇ 'ਚ ਲੋਕਾਂ ਨੂੰ ਹਮੇਸ਼ਾ ਚੌਕੰਨੇ ਰਹਿਣਾ ਚਾਹੀਦਾ ਹੈ ਤੇ ਸਮੇਂ-ਸਮੇਂ ਤੇ ਸਰਵਿਸ ਕਰਵਾਉਣੀ ਚਾਹੀਦੀ ਹੈ।