ਇੱਕ ਵਾਰ ਪੁਲਿਸ ਦੀ ਵਰਦੀ ’ਚ ਸ਼ਹਿਰ ਦੀ ਕਾਨੂੰਨ-ਵਿਵਸਥਾ ਸੰਭਾਲਣ ਵਾਲੇ ਸਾਬਕਾ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਅੱਜ ਝਾੜੂ ਫੜ ਕੇ ਚੰਡੀਗੜ੍ਹ ਨੂੰ ਸਾਫ਼-ਸੁਥਰਾ ਬਣਾਉਣ ਦੀ ਮੁਹਿੰਮ ’ਚ ਜੁਟੇ ਹੋਏ ਹਨ। ਉਨ੍ਹਾਂ ਦੀ ਇਸ ਮਿਸਾਲੀ ਲਗਨ ਨੂੰ ਦੇਖ ਕੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਕਾਇਲ ਹੋ ਗਏ।
ਪਦਮਸ਼੍ਰੀ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਿਚਕਾਰ ਗੱਲਬਾਤ ਦੌਰਾਨ PM ਨੇ ਇੰਦਰਜੀਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ, “ਦੇਖੋ, ਇਨ੍ਹਾਂ ਨੇ ਪੂਰਾ ਚੰਡੀਗੜ੍ਹ ਸਾਫ਼ ਕਰ ਦਿੱਤਾ ਹੈ।” ਜਿਸ ’ਤੇ ਸਿੱਧੂ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ, “ਸਫ਼ਾਈ ਤਾਂ
ਤੁਸੀਂ ਕਰ ਰਹੇ ਹੋ, ਮੇਰਾ ਤਾਂ ਥੋੜ੍ਹਾ-ਜਿਹਾ ਯੋਗਦਾਨ ਹੈ।”
ਸਿੱਧੂ ਦੇ ਪੁੱਤਰ ਅਮੋਲਦੀਪ ਸਿੰਘ ਨੇ ਦੱਸਿਆ ਕਿ PM ਨੇ ਕਾਫ਼ੀ ਦੇਰ ਤੱਕ ਉਨ੍ਹਾਂ ਦੇ ਪਿਤਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
1996 ’ਚ IPS ਅਧਿਕਾਰੀ ਵਜੋਂ ਸੇਵਾਮੁਕਤ ਹੋਣ ਮਗਰੋਂ ਇੰਦਰਜੀਤ ਸਿੰਘ ਸਿੱਧੂ ਨੇ ਆਰਾਮ ਦੀ ਬਜਾਏ ਸਮਾਜ ਸੇਵਾ ਦਾ ਰਾਹ ਚੁਣਿਆ। ਚੰਡੀਗੜ੍ਹ ਦੇ ਸੈਕਟਰ-49 ’ਚ ਫੈਲੀ ਗੰਦਗੀ ਦੇਖ ਕੇ ਉਨ੍ਹਾਂ ਨੇ ਖੁਦ ਇਸ ਨੂੰ ਸਾਫ਼ ਕਰਨ ਦਾ ਬੀੜਾ ਚੁੱਕ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰੋਜ਼ ਸਵੇਰੇ 6 ਵਜੇ ਝਾੜੂ ਅਤੇ ਸਾਈਕਲ ਰੇਹੜੀ ਲੈ ਕੇ ਸੜਕਾਂ, ਪਾਰਕਾਂ ਅਤੇ ਨਾਲੀਆਂ ਦੀ ਸਫ਼ਾਈ ਕਰਨ ਨਿਕਲ ਪੈਂਦੇ ਹਨ।
ਹਾਲੀਆ ਸੜਕ ਹਾਦਸੇ ’ਚ ਪੈਰ ’ਚ ਸੱਟ ਲੱਗਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਇਹ ਅਭਿਆਨ ਨਹੀਂ ਰੋਕਿਆ। ਲਾਠੀ ਦਾ ਸਹਾਰਾ ਲੈ ਕੇ ਵੀ ਉਹ ਸਫ਼ਾਈ ਕਰਦੇ ਰਹੇ, ਜੋ ਉਨ੍ਹਾਂ ਦੇ ਅਟੁੱਟ ਹੌਸਲੇ ਦੀ ਗਵਾਹੀ ਦਿੰਦਾ ਹੈ। ਸਮਾਜ ਸੇਵਾ ਅਤੇ ਸਵੱਛਤਾ ’ਚ ਉਨ੍ਹਾਂ ਦੇ ਯੋਗਦਾਨ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਨੂੰ ‘ਅਨਾਮ ਨਾਇਕਾਂ’ ਦੀ ਸ਼੍ਰੇਣੀ ’ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ।
ਇੰਦਰਜੀਤ ਸਿੰਘ ਸਿੱਧੂ ਦੀ ਪੋਤੀ ਸੁਖਮ ਕੌਰ ਸਿੱਧੂ, ਜੋ ਅਮਰੀਕਾ ’ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ, ਨੇ ਦਾਦਾ ਨੂੰ ਪਦਮਸ਼੍ਰੀ ਲੈਂਦੇ ਦੇਖਣ ਲਈ ਆਪਣਾ ਟਿਕਟ ਰੱਦ ਕਰਵਾ ਕੇ ਜਲਦੀ ਵਾਪਸੀ ਕੀਤੀ। ਉਸ ਨੇ ਕਿਹਾ, “ਮੇਰੇ ਦਾਦਾ ਮੇਰੇ ਹੀਰੋ ਹਨ। ਮੈਂ ਵੀ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਲਈ ਕੁਝ ਕਰਨਾ ਚਾਹੁੰਦੀ ਹਾਂ।” ਇਸ