menu-icon
Punjabi Story Line
  • Home
  • News
  • National
  • 'ਜੇਲ੍ਹ 'ਚ ਮੈਨੂੰ ਮਾਰਨ ਦੀ ਸਾਜਿਸ਼..ਰੌਸ਼ਨ ਆਨੰਦ ਦਾ ਵੱਡਾ ਦਾਅਵਾ, ਖਾਨ ਸਰ ਤੇ ਲਗਾਏ ਭਰਾ ਦੀ ਹੱਤਿਆ ਦੇ ਦੋਸ਼

'ਜੇਲ੍ਹ 'ਚ ਮੈਨੂੰ ਮਾਰਨ ਦੀ ਸਾਜਿਸ਼..ਰੌਸ਼ਨ ਆਨੰਦ ਦਾ ਵੱਡਾ ਦਾਅਵਾ, ਖਾਨ ਸਰ ਤੇ ਲਗਾਏ ਭਰਾ ਦੀ ਹੱਤਿਆ ਦੇ ਦੋਸ਼

ਪਟਨਾ ਸਿਵਲ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਗਿਆਨ ਬਿੰਦੂ ਕੋਚਿੰਗ ਸੰਸਥਾ ਦੇ ਸੰਚਾਲਕ ਰੌਸ਼ਨ ਆਨੰਦ ਸੋਮਵਾਰ ਨੂੰ ਜੇਲ੍ਹ ਤੋਂ ਰਿਹਾਅ ਹੋ ਗਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਰਾ ਦੀ ਮੌਤ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

Date Updated Last Updated : 16 June 2026, 12:18 PM IST
Share:

 
ਪਟਨਾ: ਗਿਆਨ ਬਿੰਦੂ ਜੀਐਸ ਅਕੈਡਮੀ ਵਾਲੇ ਰੋਸ਼ਨ ਆਨੰਦ ਯਾਦਵ ਸਰ ਸੋਮਵਾਰ ਨੂੰ ਬੇਉਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੁਸੱਲਾਪੁਰ ਹਾਟ ਸਥਿਤ ਆਪਣੇ ਕੋਚਿੰਗ ਸੈਂਟਰ ਪਹੁੰਚੇ। ਉਨ੍ਹਾਂ ਨੂੰ ਦੇਖ ਵਿਦਿਆਰਥੀਆਂ ਦੀ ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ। ਇਸ ਤੋਂ ਬਾਅਦ, ਉਨ੍ਹਾਂ ਨੇ ਕਹਾਣੀ ਦਾ ਆਪਣਾ ਪੱਖ ਪੇਸ਼ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਨ੍ਹਾਂ ਨੇ ਵੱਡੇ ਖੁਲਾਸੇ ਕੀਤੇ।

ਮੀਡੀਆ ਨਾਲ ਗੱਲ ਕਰਦਿਆਂ ਰੌਸ਼ਨ ਆਨੰਦ ਨੇ ਦੋਸ਼ ਲਗਾਇਆ ਕਿ ਜਦੋਂ ਉਹ ਜੇਲ੍ਹ 'ਚ ਸਨ ਤਾਂ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਹੋਈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਸ ਨੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਰੌਸ਼ਨ ਨੇ ਕਿਹਾ ਕਿ ਪਹਿਲਾਂ ਉਹਨੂੰ ਇੱਕ ਬਿਆਨ ਦੇ ਚੱਲਦੇ ਸਾਜਿਸ਼ ਦੇ ਤਹਤ ਫਸਾਇਆ ਗਿਆ। ਮੇਰੇ ਭਰਾ ਦੀ ਸਾਜ਼ਿਸ਼ ਦੇ ਤਹਤ ਹੱਤਿਆ ਕਰਾਈ। ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ।

ਖਾਨ ਸਰ ਤੇ ਕੋਲਡ ਸਟੋਰ ਮਾਲਕ ਤੇ ਲਗਾਏ ਦੋਸ਼
ਗੱਲਬਾਤ ਦੌਰਾਨ ਰੌਸ਼ਨ ਆਨੰਦ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਭਰਾ ਦੀ ਮੌਤ ਕੋਈ ਆਮ ਘਟਨਾ ਨਹੀਂ ਹੈ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਨੇ ਫੈਸਲ ਖਾਨ - ਜਿਸਨੂੰ 'ਖਾਨ ਸਰ' ਵੀ ਕਿਹਾ ਜਾਂਦਾ ਹੈ, ਖਾਨ ਗਲੋਬਲ ਸਟੱਡੀਜ਼ ਦੇ ਡਾਇਰੈਕਟਰ - 'ਤੇ ਆਪਣੇ ਭਰਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਖਾਨ ਸਰ ਅਤੇ ਇੱਕ ਕੋਲਡ ਸਟੋਰ ਮਾਲਕ ਨੂੰ ਲੈ ਕੇ ਕਿਹਾ ਕਿ ਦੋਵਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। 


ਜੇਲ੍ਹ ਜਾਣ ਮਗਰੋਂ ਹੋਈ ਭਰਾ ਦੀ ਮੌਤ
ਰੌਸ਼ਨ ਆਨੰਦ ਨੇ ਕਿਹਾ ਕਿ ਜਦੋਂ ਤੱਕ ਉਹ ਜੇਲ੍ਹ ਤੋਂ ਬਾਹਰ ਸਨ, ਉਨ੍ਹਾਂ ਦੇ ਭਰਾ ਨਾਲ ਕੋਈ ਅਣਹੋਣੀ ਨਹੀਂ ਵਾਪਰੀ। ਪਰ ਜਿਵੇਂ ਹੀ ਉਹ ਜੇਲ੍ਹ ਗਏ, ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ਼ ਇੱਕ ਇਤਫ਼ਾਕ ਨਹੀਂ ਹੋ ਸਕਦਾ ਅਤੇ ਇਸ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ।

ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਘਟਨਾ ਨਾਲ ਜੁੜੇ ਕੁਝ ਲੋਕਾਂ ਵੱਲੋਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਗੋਲੀਬਾਰੀ ਸਬੰਧੀ ਜੋ ਦਾਅਵੇ ਕੀਤੇ ਗਏ, ਉਹ ਸੱਚਾਈ ਤੋਂ ਦੂਰ ਹਨ ਅਤੇ ਇਸ ਬਾਰੇ ਨਿਰਪੱਖ ਜਾਂਚ ਹੋਣੀ ਲਾਜ਼ਮੀ ਹੈ।

ਮਾਮਲੇ 'ਤੇ ਮੰਤਰੀ ਸੁਨੀਲ ਕੁਮਾਰ
 
ਇਸ ਮਾਮਲੇ 'ਤੇ ਬਿਹਾਰ ਸਰਕਾਰ ਦੇ ਮੰਤਰੀ ਸੁਨੀਲ ਕੁਮਾਰ ਨੇ ਕਿਹਾ ਕਿ ਪਟਨਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀ ਖੁਦ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪੱਪੂ ਯਾਦਵ ਨੇ ਵੀ ਪ੍ਰਗਟ ਕੀਤਾ ਦੁੱਖ

ਦੂਜੇ ਪਾਸੇ ਸੰਸਦ ਮੈਂਬਰ ਪੱਪੂ ਯਾਦਵ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰੌਸ਼ਨ ਆਨੰਦ ਦੇ ਭਰਾ ਪ੍ਰਿੰਸ ਦੀ ਨੇਪਾਲ ਦੇ ਵੀਰਾਟਨਗਰ ਵਿੱਚ ਹੋਈ ਮੌਤ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਉਨ੍ਹਾਂ ਨੇ ਬਿਹਾਰ ਸਰਕਾਰ ਨੂੰ ਅਪੀਲ ਕੀਤੀ ਕਿ ਨੇਪਾਲ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਪੱਪੂ ਯਾਦਵ ਨੇ ਕਿਹਾ ਕਿ ਇੱਕ ਭਰਾ ਜੇਲ੍ਹ ਵਿੱਚ ਸੀ ਅਤੇ ਦੂਜੇ ਦੀ ਮੌਤ ਹੋ ਜਾਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਰੌਸ਼ਨ ਆਨੰਦ ਦੇ ਭਰਾ ਪ੍ਰਿੰਸ ਦੀ ਮੌਤ ਨੇਪਾਲ ਵਿੱਚ ਹੋਈ ਸੀ। ਹਾਲੇ ਤੱਕ ਮੌਤ ਦੇ ਅਸਲ ਕਾਰਨਾਂ ਬਾਰੇ ਅਧਿਕਾਰਿਕ ਤੌਰ ਤੇ ਕੁੱਝ ਪਤਾ ਨਹੀਂ ਚਲ ਪਾਇਆ ਹੈ। ਜਾਂਚ ਏਜੰਸੀਆਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀਆਂ ਹਨ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ। 

Tags :

Recent News