menu-icon
Punjabi Story Line
  • Home
  • News
  • National
  • ਮੂੰਹ ‘ਤੇ ਕੱਪੜਾ ਬੰਨ੍ਹ ਕੇ ਕੋਰਟ ਪਹੁੰਚਿਆ ਸਮਰਥ, ਟਵਿਸ਼ਾ ਕੇਸ ‘ਚ ਵੱਡਾ ਮੋੜ

ਮੂੰਹ ‘ਤੇ ਕੱਪੜਾ ਬੰਨ੍ਹ ਕੇ ਕੋਰਟ ਪਹੁੰਚਿਆ ਸਮਰਥ, ਟਵਿਸ਼ਾ ਕੇਸ ‘ਚ ਵੱਡਾ ਮੋੜ

ਭੋਪਾਲ ਦੀ ਟਵਿਸ਼ਾ ਸ਼ਰਮਾ ਮੌਤ ਮਾਮਲੇ ਵਿੱਚ ਹੁਣ ਵੱਡਾ ਮੋੜ ਆ ਗਿਆ ਹੈ। 10 ਦਿਨਾਂ ਤੋਂ ਫਰਾਰ ਚੱਲ ਰਿਹਾ ਪਤੀ ਸਮਰਥ ਸਿੰਘ ਜਬਲਪੁਰ ਕੋਰਟ ਵਿੱਚ ਸਰੈਂਡਰ ਕਰਨ ਪਹੁੰਚਿਆ, ਜਿੱਥੇ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਉਸਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਅਤੇ ਸਿਰ ‘ਤੇ ਕੈਪ ਪਾਈ ਹੋਈ ਸੀ।

Date Updated Last Updated : 22 May 2026, 06:50 PM IST
Share:

ਟਵਿਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਸਮਰਥ ਸਿੰਘ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਸੀ। ਪੁਲਿਸ ਵੱਲੋਂ ਉਸ ‘ਤੇ 30 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਇਸਦੇ ਨਾਲ ਹੀ ਉਸਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਵੀਰਵਾਰ ਨੂੰ ਉਹ ਅਚਾਨਕ ਜਬਲਪੁਰ ਕੋਰਟ ਵਿੱਚ ਨਜ਼ਰ ਆਇਆ। ਜਿਵੇਂ ਹੀ ਪੁਲਿਸ ਨੂੰ ਇਸਦੀ ਜਾਣਕਾਰੀ ਮਿਲੀ, ਅਧਿਕਾਰੀਆਂ ਨੇ ਤੁਰੰਤ ਉਸਨੂੰ ਹਿਰਾਸਤ ਵਿੱਚ ਲੈ ਲਿਆ। ਕੋਰਟ ਕੰਪਲੈਕਸ ਵਿੱਚ ਸਮਰਥ ਦਾ ਵੀਡੀਓ ਵੀ ਸਾਹਮਣੇ ਆਇਆ, ਜਿਸ ਵਿੱਚ ਉਹ ਮੂੰਹ ਢੱਕ ਕੇ ਤੇਜ਼ੀ ਨਾਲ ਅੰਦਰ ਜਾਂਦਾ ਨਜ਼ਰ ਆ ਰਿਹਾ ਹੈ।

ਵਕੀਲ ਪਹਿਲਾਂ ਹੀ ਪਹੁੰਚ ਗਏ ਸਨ ਕੋਰਟ

ਸਮਰਥ ਦੇ ਕੋਰਟ ਪਹੁੰਚਣ ਤੋਂ ਪਹਿਲਾਂ ਉਸਦੇ ਵਕੀਲ ਅਦਾਲਤ ਵਿੱਚ ਪਹੁੰਚੇ ਹੋਏ ਸਨ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਸਮਰਥ ਸਰੈਂਡਰ ਕਰਨਾ ਚਾਹੁੰਦਾ ਹੈ ਅਤੇ ਆਪਣੀ ਅਗਾਊਂ ਜ਼ਮਾਨਤ ਯਾਚਿਕਾ ਵਾਪਸ ਲੈਣਾ ਚਾਹੁੰਦਾ ਹੈ। ਹਾਲਾਂਕਿ ਕੋਰਟ ਨੇ ਕਿਹਾ ਕਿ ਇਹ ਮਾਮਲਾ ਭੋਪਾਲ ਨਾਲ ਜੁੜਿਆ ਹੋਇਆ ਹੈ, ਇਸ ਲਈ ਉੱਥੇ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੌਰਾਨ ਸਮਰਥ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ ਜੇ ਉਹ ਸਰੈਂਡਰ ਕਰੇ ਤਾਂ ਉਸਦੀ ਜ਼ਮਾਨਤ ‘ਤੇ ਉਸੇ ਦਿਨ ਸੁਣਵਾਈ ਕੀਤੀ ਜਾਵੇ।

AIIMS ਦੇ ਡਾਕਟਰ ਕਰਨਗੇ ਦੂਜਾ ਪੋਸਟਮਾਰਟਮ

ਮੱਧ ਪ੍ਰਦੇਸ਼ ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟਵਿਸ਼ਾ ਸ਼ਰਮਾ ਦਾ ਦੂਜਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਪੋਸਟਮਾਰਟਮ ਦਿੱਲੀ AIIMS ਦੇ ਡਾਕਟਰਾਂ ਦੀ ਟੀਮ ਕਰੇਗੀ। ਟਵਿਸ਼ਾ ਦੀ ਮੌਤ 12 ਮਈ ਦੀ ਰਾਤ ਭੋਪਾਲ ਸਥਿਤ ਉਸਦੇ ਸਸੁਰਾਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਹੋਈ ਸੀ। ਵਿਆਹ ਨੂੰ ਹਾਲੇ ਪੰਜ ਮਹੀਨੇ ਹੀ ਹੋਏ ਸਨ। ਇਸ ਮਾਮਲੇ ਤੋਂ ਬਾਅਦ ਪਰਿਵਾਰ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਪਰਿਵਾਰ ਨੇ ਲਗਾਏ ਦਾਜ਼ ਤੰਗਪੇੜ ਦੇ ਦੋਸ਼

ਟਵਿਸ਼ਾ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਵਿਆਹ ਤੋਂ ਬਾਅਦ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ ਕੀਤਾ ਜਾਂਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪਤੀ ਸਮਰਥ ਸਿੰਘ ਅਤੇ ਸਾਸ ਗਿਰਿਬਾਲਾ ਸਿੰਘ ਵੱਲੋਂ ਦਾਜ਼ ਲਈ ਦਬਾਅ ਬਣਾਇਆ ਜਾਂਦਾ ਸੀ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਟਵਿਸ਼ਾ ਕਈ ਵਾਰ ਆਪਣੀ ਪਰੇਸ਼ਾਨੀ ਬਾਰੇ ਦੱਸ ਚੁੱਕੀ ਸੀ। ਇਸ ਮੌਤ ਤੋਂ ਬਾਅਦ ਹੁਣ ਦਾਜ਼ ਤੰਗਪੇੜ ਦਾ ਮਾਮਲਾ ਵੀ ਚਰਚਾ ਵਿੱਚ ਆ ਗਿਆ ਹੈ।

ਸਾਸ ਦੀਆਂ ਕਾਲਾਂ ‘ਤੇ ਵੀ ਖੜ੍ਹੇ ਹੋਏ ਸਵਾਲ

ਟਵਿਸ਼ਾ ਦੇ ਘਰ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਮੌਤ ਤੋਂ ਅਗਲੇ ਹੀ ਦਿਨ ਉਸਦੀ ਸਾਸ ਗਿਰਿਬਾਲਾ ਸਿੰਘ ਨੇ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਫੋਨ ਕੀਤੇ ਸਨ। ਪਰਿਵਾਰ ਮੁਤਾਬਕ ਇਹਨਾਂ ਵਿੱਚ ਕੁਝ ਲੋਕ ਨਿਆਂ ਪ੍ਰਣਾਲੀ ਨਾਲ ਵੀ ਜੁੜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕੁੱਲ 46 ਪ੍ਰਭਾਵਸ਼ਾਲੀ ਨੰਬਰਾਂ ‘ਤੇ ਗੱਲਬਾਤ ਹੋਈ ਸੀ। ਹੁਣ ਇਹ ਫੋਨ ਕਾਲਾਂ ਵੀ ਜਾਂਚ ਦੇ ਘੇਰੇ ਵਿੱਚ ਆ ਗਈਆਂ ਹਨ ਅਤੇ ਪਰਿਵਾਰ ਇਸਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਹੈ।

ਮਾਡਲਿੰਗ ਤੋਂ ਵਿਆਹ ਤੱਕ ਦੀ ਕਹਾਣੀ

33 ਸਾਲਾਂ ਦੀ ਟਵਿਸ਼ਾ ਸ਼ਰਮਾ ਮੁੱਢਲ ਤੌਰ ‘ਤੇ ਨੋਇਡਾ ਦੀ ਰਹਿਣ ਵਾਲੀ ਸੀ। ਉਸਨੇ MBA ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀ ਸੀ। ਨੌਕਰੀ ਤੋਂ ਪਹਿਲਾਂ ਉਹ ਮਾਡਲਿੰਗ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਸੀ। ਇਸੇ ਦੌਰਾਨ ਇੱਕ ਡੇਟਿੰਗ ਐਪ ‘ਤੇ ਉਸਦੀ ਮੁਲਾਕਾਤ ਸਮਰਥ ਸਿੰਘ ਨਾਲ ਹੋਈ ਸੀ। ਦੋਵਾਂ ਦੀ ਨਜ਼ਦੀਕੀ ਵਧੀ ਅਤੇ ਪਰਿਵਾਰ ਦੀ ਰਜ਼ਾਮੰਦੀ ਨਾਲ ਦਸੰਬਰ 2025 ਵਿੱਚ ਵਿਆਹ ਹੋ ਗਿਆ। ਪਰ ਹੁਣ ਸਿਰਫ਼ ਪੰਜ ਮਹੀਨਿਆਂ ਵਿੱਚ ਹੋਈ ਇਹ ਰਹੱਸਮਈ ਮੌਤ ਕਈ ਵੱਡੇ ਸਵਾਲ ਛੱਡ ਗਈ ਹੈ।

Recent News