menu-icon
Punjabi Story Line
  • Home
  • News
  • National
  • ਸੰਤ ਕਬੀਰ ਨਗਰ 'ਚ ਹਿੰਦੂ ਨੌਜਵਾਨ ਦੀ ਗਲਾ ਵੱਢ ਕੇ ਹੱਤਿਆ, ਗੁੱਸੇ ਵਿੱਚ ਆਈ ਭੀੜ ਨੇ ਦੋਸ਼ੀ ਦੇ ਘਰ ਨੂੰ ਲਾਈ ਅੱਗ

ਸੰਤ ਕਬੀਰ ਨਗਰ 'ਚ ਹਿੰਦੂ ਨੌਜਵਾਨ ਦੀ ਗਲਾ ਵੱਢ ਕੇ ਹੱਤਿਆ, ਗੁੱਸੇ ਵਿੱਚ ਆਈ ਭੀੜ ਨੇ ਦੋਸ਼ੀ ਦੇ ਘਰ ਨੂੰ ਲਾਈ ਅੱਗ

ਸੰਤ ਕਬੀਰ ਨਗਰ ਜ਼ਿਲ੍ਹੇ 'ਚ ਵੀਰਵਾਰ ਰਾਤ ਨੂੰ ਇੱਕ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਸਨਸਨੀਖੇਜ਼ ਅਪਰਾਧ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਗੁੱਸੇ 'ਚ ਆਏ ਪਰਿਵਾਰ ਤੇ ਪਿੰਡ ਵਾਸੀਆਂ ਨੇ ਮ੍ਰਿਤ ਲਾਸ਼ ਨੂੰ ਸੜਕ 'ਤੇ ਰੱਖ ਘੰਟਿਆਂ ਤੱਕ ਹੰਗਾਮਾ ਕੀਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।

Date Updated Last Updated : 19 June 2026, 10:10 AM IST
Share:

ਸੰਤ ਕਬੀਰ ਨਗਰ: ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਤੋਂ ਹਾਲ ਹੀ 'ਚ ਇੱਕ ਗਾਜ਼ੀਆਬਾਦ ਦੇ ਖੋਡਾ ਵਿੱਚ ਸੂਰਿਆ ਚੌਹਾਨ ਕਤਲ ਕਾਂਡ ਵਰਗੀ ਘਟਨਾ ਸਾਹਮਣੇ ਆਈ ਹੈ। ਇੱਥੇ, ਵੀਰਵਾਰ ਰਾਤ ਨੂੰ ਇੱਕ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਛੇੜਛਾੜ ਦੀ ਇੱਕ ਕਾਰਵਾਈ ਦਾ ਵਿਰੋਧ ਕਰਨ ਤੋਂ ਬਾਅਦ ਉਸਦਾ ਗਲਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ। ਇਸ ਸਨਸਨੀਖੇਜ਼ ਅਪਰਾਧ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
 
ਘਟਨਾ ਤੋਂ ਬਾਅਦ ਨੌਜਵਾਨ ਦਾ ਪਰਿਵਾਰ ਅਤੇ ਪਿੰਡ ਵਾਸੀ ਕਾਫ਼ੀ ਗੁੱਸੇ 'ਚ ਦਿਖੇ। ਉਨ੍ਹਾਂ ਨੇ ਮ੍ਰਿਤ ਲਾਸ਼ ਨੂੰ ਸੜਕ 'ਤੇ ਰੱਖ ਘੰਟਿਆਂ ਤੱਕ ਹੰਗਾਮਾ ਕੀਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਇਹ ਘਟਨਾ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਬਖੀਰਾ ਥਾਣਾ ਖੇਤਰ ਦੇ ਅਧੀਨ ਬਾਭਾਨੀ ਕਰਾਸਿੰਗ 'ਤੇ ਵਾਪਰੀ। ਦੋਸ਼ੀ ਕਤਲ ਤੋਂ ਬਾਅਦ ਭੱਜ ਗਿਆ ਅਤੇ ਪੁਲਿਸ ਹੁਣ ਉਸਦੀ ਭਾਲ ਕਰ ਰਹੀ ਹੈ।  ਮ੍ਰਿਤਕ ਦੀ ਪਛਾਣ 30 ਸਾਲਾ ਆਨੰਦ ਵਜੋਂ ਹੋਈ ਹੈ, ਜੋ ਕਿ ਚਮਾਰਸਨ ਪਿੰਡ ਦਾ ਰਹਿਣ ਵਾਲਾ ਇੰਦਰੇਸ਼ ਦਾ ਪੁੱਤਰ ਹੈ।

ਭੀੜ ਨੇ ਦੋਸ਼ੀ ਦੇ ਘਰ ਅਤੇ ਕਿਓਸਕ ਨੂੰ ਲਾਈ ਅੱਗ
ਘਟਨਾ ਤੋਂ ਬਾਅਦ, ਗੁੱਸੇ ਵਿੱਚ ਆਈ ਭੀੜ ਨੇ ਇੱਕ ਕਿਓਸਕ ਅਤੇ ਦੋਸ਼ੀ ਦੇ ਘਰ ਨੂੰ ਅੱਗ ਲਗਾ ਦਿੱਤੀ। ਕਥਿਤ ਤੌਰ 'ਤੇ ਦੋਸ਼ੀ ਇੱਕ ਖਾਸ ਭਾਈਚਾਰੇ ਨਾਲ ਸਬੰਧਤ ਹੈ। ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ, ਤਿੰਨ ਜ਼ਿਲ੍ਹਿਆਂ ਤੋਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਸੂਚਨਾ ਮਿਲਣ 'ਤੇ, ਏਡੀਜੀ ਅਸ਼ੋਕ ਮੁਥਾ ਜੈਨ, ਡੀਆਈਜੀ ਸੰਜੀਵ ਤਿਆਗੀ, ਐਸਪੀ ਸੰਦੀਪ ਕੁਮਾਰ ਮੀਣਾ ਅਤੇ ਡੀਐਮ ਆਲੋਕ ਕੁਮਾਰ ਮੌਕੇ 'ਤੇ ਪਹੁੰਚੇ।

ਪ੍ਰਦਰਸ਼ਨਕਾਰੀ ਪਰਿਵਾਰਕ ਮੈਂਬਰ ਮੁਲਜ਼ਮਾਂ ਨੂੰ ਮਾਰਨ ਦੀ ਆਪਣੀ ਮੰਗ 'ਤੇ ਅੜੇ ਰਹੇ। ਹਾਲਾਂਕਿ, ਅਧਿਕਾਰੀਆਂ ਨੇ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਤੇ ਘਰ ਭੇਜ ਦਿੱਤਾ। ਦੇਰ ਰਾਤ, ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਕੇਸ ਦਰਜ ਕੀਤਾ। ਹੁਣ ਪੁਲਿਸ ਇਸ ਮਾਮਲੇ ਵਿੱਚ ਚੌਕੰਨੀ ਹੋ ਗਈ ਹੈ।

ਕਿਉਂ ਕੀਤਾ ਨੌਜਵਾਨ ਦਾ ਕਤਲ?

ਕਤਲ ਦਾ ਕਾਰਨ ਕੁਝ ਦਿਨ ਪਹਿਲਾਂ ਇੱਕ ਵਿਆਹ ਸਮਾਰੋਹ ਵਿੱਚ ਵਾਪਰੀ ਛੇੜਛਾੜ ਦੀ ਘਟਨਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਦੋਸ਼ੀ ਨਾਸਿਰ ਨੇ ਮ੍ਰਿਤਕ ਦੀ ਭਤੀਜੀ ਨਾਲ ਛੇੜਛਾੜ ਕੀਤੀ ਸੀ, ਜਿਸ ਦਾ ਆਨੰਦ ਨੇ ਵਿਰੋਧ ਕੀਤਾ ਸੀ। ਇਸ ਗੱਲ 'ਤੇ ਰੰਜਿਸ਼ ਨਾਸਿਰ ਨੇ ਬਾਅਦ 'ਚ ਕੱਢੀ ਤੇ ਤੇਜ਼ਧਾਰ ਹਥਿਆਰ ਨਾਲ ਆਨੰਦ ਦੀ ਹੱਤਿਆ ਕਰ ਦਿੱਤੀ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੌਜੂਦਾ ਤਣਾਅ ਕਾਰਨ ਪਿੰਡ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੌਰਾਨ, ਮ੍ਰਿਤਕ ਦੇ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਜਾਵੇ।

ਚਸ਼ਮਦੀਦ ਗਵਾਹ ਦਾ ਬਿਆਨ 
ਇੱਕ ਚਸ਼ਮਦੀਦ ਗਵਾਹ ਅਤੇ ਮ੍ਰਿਤਕ ਦੇ ਚਚੇਰੇ ਭਰਾ,ਰੋਹਿਤ ਨੇ ਦੱਸਿਆ ਕਿ ਆਨੰਦ ਟਾਈਲ ਲਗਾਉਣ ਦਾ ਕੰਮ ਕਰਦਾ ਸੀ। ਉਹ ਬਾਭਾਨੀ ਕਰਾਸਿੰਗ 'ਤੇ ਮਸ਼ੀਨ ਡਿਲੀਵਰ ਕਰਨ ਆਇਆ ਸੀ। ਇਸ ਤੋਂ ਬਾਅਦ, ਉਹ ਕੁਝ ਚੀਜ਼ਾਂ ਖਰੀਦ ਕੇ ਘਰ ਵਾਪਸ ਆ ਰਿਹਾ ਸੀ। ਉਸੇ ਵੇਲੇ, ਨੇੜਲੇ ਪਿੰਡ ਦਾ ਵਸਨੀਕ ਨਾਸਿਰ ਅਲੀ ਪਹੁੰਚਿਆ ਅਤੇ ਮੁਰਗੀਆਂ ਕੱਟਣ ਲਈ ਵਰਤੇ ਗਏ ਤੇਜ਼ਧਾਰ ਚਾਕੂ ਨਾਲ ਆਨੰਦ ਦਾ ਗਲਾ ਵੱਢ ਦਿੱਤਾ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਹੋਰ ਵੀ ਸ਼ਾਮਲ ਸਨ।


ਪਰਿਵਾਰ ਨੇ ਮੁਲਜ਼ਮ ਨੂੰ ਮਾਰਨ ਦੀ ਕੀਤੀ ਮੰਗ 

ਮ੍ਰਿਤਕ ਦੀ ਪਤਨੀ ਮੀਨਾ ਨੇ ਕਿਹਾ, "ਅਸੀਂ ਜਾਨ ਦੇ ਬਦਲੇ ਜਾਨ ਚਾਹੁੰਦੇ ਹਾਂ, ਸਾਨੂ ਕੁੱਝ ਹੋਰ ਨਹੀਂ ਚਾਹੀਦਾ।" ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ। ਰੋਹਿਤ ਨੇ ਨਾਸਿਰ ਅਲੀ ਦੀ ਪਛਾਣ ਮੁੱਖ ਮੁਲਜ਼ਮ ਵਜੋਂ ਕੀਤੀ। ਪਰਿਵਾਰ ਨੇ ਮੁਲਜ਼ਮ ਨੂੰ ਜਾਨ ਤੋਂ ਮਾਰਨ ਦੀ ਮੰਗ ਕੀਤੀ ਹੈ। ਤਣਾਅ ਨੂੰ ਦੇਖਦੇ ਹੋਏ, ਸੀਨੀਅਰ ਪੁਲਿਸ ਅਧਿਕਾਰੀ ਨੇ ਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Recent News