ਮੌਸਮ ਨੇ ਲਿਆ ਕਰੜਾ ਰੂਪ: ਧੂੜ ਭਰੇ ਤੂਫ਼ਾਨ, ਮੀਂਹ ਤੇ ਗੜੇਮਾਰੀ ਨਾਲ 10 ਲੋਕਾਂ ਦੀ ਮੌਤ, ਅੱਗੇ ਹੋਰ ਤਬਾਹੀ ਦੀ ਚੇਤਾਵਨੀ

ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਜਿਹੜੇ ਇਲਾਕੇ ਗੜੇਮਾਰੀ ਜਾਂ ਹਨੇਰੀ ਤੂਫ਼ਾਨ ਦੀ ਚਪੇਟ 'ਚ ਆ ਸਕਦੇ ਹਨ, ਉਥੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਬਾਰੇ ਅਪਡੇਟ ਲਈ ਰੋਜ਼ਾਨਾ ਰਾਸ਼ਟਰੀ ਮੌਸਮ ਵਿਭਾਗ ਦੀ ਵੈੱਬਸਾਈਟ ਜਾਂ ਐਪ ਚੈੱਕ ਕਰਦੇ ਰਹੋ।

Courtesy: ਦਿੱਲੀ 'ਚ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ

Share:

ਦੇਸ਼ ਭਰ ਵਿੱਚ ਮੌਸਮ ਨੇ ਆਪਣੇ ਰੂਪ ਵਿੱਚ ਵੱਡਾ ਬਦਲਾਅ ਕੀਤਾ ਹੈ। ਵੀਰਵਾਰ ਦੀ ਰਾਤ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹੋਏ ਮੀਂਹ, ਹਨੇਰੀ ਅਤੇ ਬਿਜਲੀ ਡਿੱਗਣ ਕਾਰਨ ਘਰਾਂ ਤੇ ਦਰਖ਼ਤਾਂ ਨੂੰ ਨੁਕਸਾਨ ਪਹੁੰਚਿਆ, ਜਦਕਿ ਕੁੱਲ 10 ਲੋਕਾਂ ਦੀ ਮੌਤ ਹੋ ਗਈ। ਦਿੱਲੀ ਅਤੇ ਯੂਪੀ ਵਿੱਚ 4-4 ਲੋਕਾਂ ਦੀ ਮੌਤ ਹੋਈ, ਜਦਕਿ ਛੱਤੀਸਗੜ੍ਹ ਵਿੱਚ 2 ਲੋਕਾਂ ਦੀ ਜਾਨ ਚਲੀ ਗਈ। ਇਸਦੇ ਨਾਲ ਜਿੱਥੇ ਜਾਨੀ ਨੁਕਸਾਨ ਹੋਇਆ ਹੈ ਤਾਂ ਉਥੇ ਹੀ ਮਾਲੀ ਤੌਰ 'ਤੇ ਵੀ ਭਾਰੀ ਨੁਕਸਾਨ ਦੱਸਿਆ ਜਾ ਰਿਹਾ ਹੈ। 

ਦਿੱਲੀ-ਐਨਸੀਆਰ: ਹਵਾਈ ਉਡਾਣਾਂ ’ਚ ਵਿਘਨ, ਰਸਤੇ ਜਾਮ

ਦਿੱਲੀ-ਐਨਸੀਆਰ ਵਿੱਚ ਵੀਰਵਾਰ ਦੀ ਰਾਤ ਤੋਂ ਤੇਜ਼ ਹਵਾਵਾਂ ਅਤੇ ਧੂੜ ਭਰੇ ਹਨੇਰੀ ਚੱਲ ਰਹੇ ਹਨ। ਇਸ ਤੂਫ਼ਾਨੀ ਮੌਸਮ ਦੇ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਹਵਾਈ ਅੱਡੇ ਤੋਂ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚਲੀਆਂ, ਜਦਕਿ 3 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ। ਇਸ ਤਰ੍ਹਾਂ ਦੇ ਪ੍ਰਭਾਵ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਤੇ ਹਾਲੇ ਵੀ ਮੌਸਮ ਦੀ ਚਿਤਾਵਨੀ ਕਾਰਨ ਰਾਹਤ ਦਿਖਾਈ ਨਹੀਂ ਦੇ ਰਹੀ ਹੈ। ਵੀਰਵਾਰ ਨੂੰ ਪੱਛਮੀ ਬੰਗਾਲ ਦੇ ਸੰਦਕਫੂ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜੋ ਮਈ ਮਹੀਨੇ ਵਿੱਚ ਅਸਧਾਰਣ ਮੰਨੀ ਜਾ ਰਹੀ ਹੈ। ਜੰਮੂ ਵਿੱਚ ਵੀ ਭਾਰੀ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਅਰਾਮ ਮਿਲਿਆ। ਹਾਲਾਂਕਿ, ਇਸ ਮੌਸਮ ਨੇ ਕਈ ਥਾਵਾਂ 'ਤੇ ਜਿੰਦਗੀ ਨੂੰ ਥੰਮ ਕੇ ਰੱਖ ਦਿੱਤਾ।ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਲਰਟ ਅਨੁਸਾਰ, ਅਗਲੇ ਤਿੰਨ ਦਿਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਬਹੁਤ ਹੀ ਉਲਟ-ਸਿਧਾ ਰਹੇਗਾ। ਹੇਠਾਂ ਤਿੰਨ ਦਿਨਾਂ ਲਈ ਮੌਸਮ ਅਪਡੇਟ ਦਿੱਤੀ ਗਈ ਹੈ...

3 ਮਈ

ਧੂੜ ਭਰੇ ਤੂਫ਼ਾਨ: ਰਾਜਸਥਾਨ

ਗੜੇਮਾਰੀ: ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਸਿੱਕਮ, ਪੱਛਮੀ ਬੰਗਾਲ, ਓਡੀਸ਼ਾ

ਮੀਂਹ ਦੀ ਚੇਤਾਵਨੀ: ਕੇਰਲ, ਅਰੁਣਾਚਲ ਪ੍ਰਦੇਸ਼, ਕਰਨਾਟਕ

ਪੀਲਾ ਗਰਮੀ ਅਲਰਟ: ਯੂਪੀ, ਪੰਜਾਬ, ਚੰਡੀਗੜ੍ਹ, ਦਿੱਲੀ, ਬਿਹਾਰ, ਗੁਜਰਾਤ

4 ਮਈ

ਧੂੜ ਭਰੇ ਤੂਫ਼ਾਨ: ਰਾਜਸਥਾਨ

ਗੜੇਮਾਰੀ: ਮੱਧ ਪ੍ਰਦੇਸ਼

ਮੀਂਹ ਦੀ ਚੇਤਾਵਨੀ: ਮੱਧ ਮਹਾਰਾਸ਼ਟਰ, ਮਰਾਠਵਾੜਾ, ਤਾਮਿਲਨਾਡੂ-ਪੁਡੂਚੇਰੀ, ਕਰਨਾਟਕ, ਪੂਰਬੀ ਯੂਪੀ, ਨਾਗਾਲੈਂਡ, ਮਿਜ਼ੋਰਮ ਆਦਿ

ਸੰਤਰੀ ਗਰਮੀ ਅਲਰਟ: ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ

ਪੀਲਾ ਗਰਮੀ ਅਲਰਟ: ਯੂਪੀ, ਪੰਜਾਬ, ਚੰਡੀਗੜ੍ਹ, ਦਿੱਲੀ, ਬਿਹਾਰ, ਗੁਜਰਾਤ

5 ਮਈ

ਮੀਂਹ ਦੀ ਚੇਤਾਵਨੀ: ਮਰਾਠਵਾੜਾ, ਸਿੱਕਮ, ਬੰਗਾਲ, ਅਸਾਮ, ਤ੍ਰਿਪੁਰਾ ਆਦਿ

ਧੂੜ ਭਰੇ ਤੂਫ਼ਾਨ: ਰਾਜਸਥਾਨ

ਪੀਲਾ ਗਰਮੀ ਅਲਰਟ: ਮੱਧ ਪ੍ਰਦੇਸ਼, ਯੂਪੀ, ਪੰਜਾਬ, ਚੰਡੀਗੜ੍ਹ, ਦਿੱਲੀ, ਬਿਹਾਰ, ਗੁਜਰਾਤ

ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਜਿਹੜੇ ਇਲਾਕੇ ਗੜੇਮਾਰੀ ਜਾਂ ਹਨੇਰੀ ਤੂਫ਼ਾਨ ਦੀ ਚਪੇਟ 'ਚ ਆ ਸਕਦੇ ਹਨ, ਉਥੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਬਾਰੇ ਅਪਡੇਟ ਲਈ ਰੋਜ਼ਾਨਾ ਰਾਸ਼ਟਰੀ ਮੌਸਮ ਵਿਭਾਗ ਦੀ ਵੈੱਬਸਾਈਟ ਜਾਂ ਐਪ ਚੈੱਕ ਕਰਦੇ ਰਹੋ।

ਇਹ ਵੀ ਪੜ੍ਹੋ