menu-icon
Punjabi Story Line
  • Home
  • News
  • Punjab
  • “ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ” Sidhu ਨੇ ਵਿਅੰਗ ਰਾਹੀ ਆਪਣੇ ਪਾਰਟੀ ਆਗੂਆਂ ਤੇ ਸਾਧਿਆ ਨਿਸ਼ਾਨਾ

“ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ” Sidhu ਨੇ ਵਿਅੰਗ ਰਾਹੀ ਆਪਣੇ ਪਾਰਟੀ ਆਗੂਆਂ ਤੇ ਸਾਧਿਆ ਨਿਸ਼ਾਨਾ

ਜਿੱਥੇ ਇੱਕ ਪਾਸੇ ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਸੀਨੀਅਰ ਕਾਂਗਰਸੀ ਆਗੂਆਂ ਦੇ ਸਾਹਮਣੇ ਆ ਗਈ ਹੈ। ਉਸਦੇ ਉਲਟ Sidhu ਦੀਆਂ ਰੈਲੀਆਂ ਪੂਰੀ ਤਰ੍ਹਾਂ ਸਫਲ ਰਹੀਆਂ ਹਨ।

Date Updated Last Updated : 01 February 2024, 08:39 AM IST
Share:

ਹਾਈਲਾਈਟਸ

  • ਉਨ੍ਹਾਂ ਨੇ ਇਹ ਸੋਸ਼ਲ ਮੀਡੀਆ ਪੋਸਟ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਕਾਂਗਰਸ 'ਚ ਹੰਗਾਮਾ ਮਚਿਆ ਹੋਇਆ ਹੈ

Punjab News: ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਤਰੀਕਾ ਬਦਲਦੇ ਹੋਏ ਵਿਅੰਗ ਦਾ ਸਹਾਰਾ ਲੈ ਕੇ ਆਪਣੀ ਪਾਰਟੀ ਦੇ ਆਗੂਆਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਅਪਲੋਡ ਕੀਤੀ ਹੈ। ਇਸ 'ਚ ਲਿਖਿਆ ਹੈ ਕਿ ਹੁਨਰ ਹੋਵੇਗਾ ਤਾਂ ਦੁਨੀਆ ਕਦਰ ਕਰੇਗੀ, ਅੱਡੀ ਚੁੱਕਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ। ਉਨ੍ਹਾਂ ਨੇ ਇਹ ਸੋਸ਼ਲ ਮੀਡੀਆ ਪੋਸਟ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਕਾਂਗਰਸ 'ਚ ਹੰਗਾਮਾ ਮਚਿਆ ਹੋਇਆ ਹੈ।

ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਆਈ ਸਾਹਮਣੇ

Sidhu ਦੇ ਵੱਲੋਂ ਕੀਤੀ ਗਈ ਇਹ ਪੋਸਟ ਦਾ ਸਮਾਂ ਬਹੁਤ ਮਹੱਤਵਪੂਰਨ ਸੀ। ਦੱਸ ਦਈਏ ਕਿ ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਜਿੱਥੇ ਜ਼ਿਆਦਾਤਰ ਥਾਵਾਂ 'ਤੇ ਪਾਰਟੀ ਧੜੇਬੰਦੀ ਸਾਹਮਣੇ ਆ ਚੁੱਕੀ ਹੈ। ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ। ਜਦਕਿ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਦਾ ਇਸ ਮਾਮਲੇ 'ਚ ਕਹਿਣਾ ਸੀ ਕਿ ਰੈਲੀਆਂ 'ਚ ਕੋਈ ਹੰਗਾਮਾ ਨਹੀਂ ਹੋਇਆ, ਜੇਕਰ ਵਰਕਰ ਆਪਣੇ ਘਰ 'ਚ ਆਪਣਾ ਗੁੱਸਾ ਨਹੀਂ ਕੱਢਣਗੇ ਤਾਂ ਉਹ ਇਸ ਨੂੰ ਕਿੱਥੇ ਕੱਢਣਗੇ।

ਸਿੱਧੂ ਦੇ ਬਦਲੇ ਅੰਦਾਜ ਦਾ ਕਾਰਨ

ਨਵਜੋਤ ਸਿੰਘ ਸਿੱਧੂ ਦੇ ਇਸ ਬਦਲੇ ਅੰਦਾਜ ਪਿੱਛੇ ਕਈ ਕਾਰਨ ਸਕਦੇ ਹਨ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਅੰਮ੍ਰਿਤਸਰ 'ਚ ਜਦੋਂ ਸਿੱਧੂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੀਡੀਆ ਨੂੰ ਹਰ ਵਾਰ ਅਜਿਹੇ ਸਵਾਲ ਨਾ ਪੁੱਛਣ ਲਈ ਸਾਫ ਕਹਿ ਦਿੱਤਾ। ਸਿੱਧੂ ਨੇ ਇਹ ਵੀ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਤੱਕ ਆਪਣੇ ਵਿਚਾਰ ਪਹੁੰਚਾ ਦਿੱਤੇ ਹਨ। ਜਦੋਂ ਕਿ ਉਹ ਆਪਣੇ ਲੋਕਾਂ ਨਾਲ ਖੜ੍ਹਾ ਹੈ। ਅਜਿਹੇ 'ਚ ਲੱਗਦਾ ਹੈ ਕਿ ਹੁਣ ਪਾਰਟੀ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

Recent News