menu-icon
Punjabi Story Line
  • Home
  • News
  • Punjab
  • ਲੁਧਿਆਣਾ 'ਚ ਚੱਲਦੀ ਕਾਰ ਬਣ ਗਈ ਅੱਗ ਦਾ ਗੋਲਾ,ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ 'ਚ ਚੱਲਦੀ ਕਾਰ ਬਣ ਗਈ ਅੱਗ ਦਾ ਗੋਲਾ,ਜਾਣੋ ਕੀ ਹੈ ਪੂਰਾ ਮਾਮਲਾ

ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਾਰ ਚਾਲਕ ਨੇ ਭੱਜ ਕੇ ਆਪਣੀ ਜਾਨ ਬਚਾਈ।

Date Updated Last Updated : 17 December 2023, 08:24 AM IST
Share:

ਹਾਈਲਾਈਟਸ

  • ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ

ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਦੇਰ ਰਾਤ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਅਗਰ ਨਗਰ ਨੇੜੇ ਵਾਪਰੀ।ਅੱਗ ਨੂੰ ਦੇਖਦੇ ਹੋਏ ਸਕਾਰਪੀਓ ਕਾਰ 'ਚ ਸਵਾਰ ਵਿਅਕਤੀ ਹੇਠਾਂ ਉਤਰ ਗਿਆ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਾਰ ਚਾਲਕ ਨੇ  ਭੱਜ ਕੇ ਆਪਣੀ ਜਾਨ ਬਚਾਈ। ਕਾਰ ਚਾਲਕ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

 

ਫਿਲਮ ਦੇਖ ਕੇ ਘਰ ਪਰਤ ਰਿਹਾ ਸੀ ਚਾਲਕ

ਮਿਲੀ ਜਾਣਕਾਰੀ ਦੇ ਕਾਕਾ ਵਾਸੀ ਭਗਵਾਨ ਵਾਲਮੀਕਿ ਨਗਰ ਗਲੀ ਨੰਬਰ 2, ਬਸਤੀ ਜੋਧੇਵਾਲ ਫਿਲਮ ਦੇਖ ਕੇ ਆਪਣੀ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੇ ਵਾਪਸ ਘਰ ਜਾ ਰਿਹਾ ਸੀ। ਅਚਾਨਕ ਕਾਰ ਦੇ ਬੋਨਟ 'ਚੋਂ ਧੂੰਆਂ ਨਿਕਲਣ ਲੱਗਾ। ਕੁਝ ਹੀ ਪਲਾਂ ਵਿੱਚ ਬੋਨਟ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕਾਕੇ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਆਸ-ਪਾਸ ਦੇ ਲੋਕਾਂ ਤੋਂ ਮਦਦ ਲਈ ਗਈ ਪਰ ਅੱਗ ਦੀਆਂ ਲਪਟਾਂ ਇੰਨੀਆਂ ਵਧ ਗਈਆਂ ਸਨ ਕਿ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕਾਰ ਨੂੰ ਅੱਗ ਲੱਗਣ ਕਾਰਨ ਕਈ ਹੋਰ ਡਰਾਈਵਰ ਉੱਥੇ ਹੀ ਰੁਕ ਗਏ। ਸਥਾਨਕ ਅੱਡਾ ਫਾਇਰ ਸਟੇਸ਼ਨ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਇਆ ਗਿਆ।

 

ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਦੱਸਣਯੋਗ ਹੈ ਕਿ ਕਾਕੇ ਨੇ ਦੀਵਾਲੀ ਤੋਂ ਕਰੀਬ 10 ਦਿਨ ਪਹਿਲਾਂ ਨਵੀਂ ਸਕਾਰਪੀਓ ਕਾਰ ਖਰੀਦੀ ਸੀ। ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਗੱਡੀ 'ਚ ਸ਼ਾਰਟ ਸਰਕਟ ਹੋਇਆ ਹੈ।

Tags :

Recent News