menu-icon
Punjabi Story Line
  • Home
  • News
  • Punjab
  • Accident: ਫੱਤੂਢੀਂਗਾ 'ਚ ਪਿਕਅਪ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ, 25 ਗੰਭੀਰ ਜ਼ਖਮੀ

Accident: ਫੱਤੂਢੀਂਗਾ 'ਚ ਪਿਕਅਪ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ, 25 ਗੰਭੀਰ ਜ਼ਖਮੀ

ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋ ਬੱਚਿਆਂ ਅਤੇ ਦੋ ਹੋਰ ਮਰੀਜ਼ਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

Date Updated Last Updated : 08 April 2024, 08:11 AM IST
Share:

Punjab News: ਕਪੂਰਥਲਾ ਦੇ ਕਸਬਾ ਫੱਤੂਢੀਂਗਾ ਨੇੜੇ ਐਤਵਾਰ ਸ਼ਾਮ ਕਰੀਬ 6 ਵਜੇ ਇੱਕ ਕਾਰ ਅਤੇ ਸੰਗਤ ਨਾਲ ਭਰੀ ਬੋਲੈਰੋ ਪਿਕਅੱਪ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਹਾਦਸੇ '25 ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਜਿਨ੍ਹਾਂ ਵਿੱਚ ਕੁਝ ਬੱਚੇ ਅਤੇ ਔਰਤਾਂ ਸ਼ਾਮਲ ਹਨ। ਜਦਕਿ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਆ ਰਹੇ ਸਨ ਵਾਪਿਸ

ਮਿਲੀ ਜਾਣਕਾਰੀ ਅਨੁਸਾਰ ਪਿਕਅੱਪ ਵਿੱਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੰਗਲੀ ਦੇ ਵਸਨੀਕ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿੱਚ ਫੱਤੂਢੀਂਗਾ ਤੋਂ ਮੁੰਡੀ ਮੋੜ ’ਤੇ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਅਮਰੀਕ ਕੌਰ ਅਤੇ ਗੁਰਮੀਤ ਕੌਰ ਅਤੇ ਕਾਰ ਚਾਲਕ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਸਿਧਾਰਥ ਬਿੰਦਰਾ ਵੱਲੋਂ ਜ਼ਖਮੀਆਂ ਦੀ ਗਿਣਤੀ ਦੇਖਦੇ ਆਪਣੇ ਸਾਥੀ ਡਾਕਟਰਾਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਡਾ. ਸੰਦੀਪ ਸਿੰਘ ਥਿੰਦ ਅਤੇ ਡਾ. ਗੁਰਨਾਮ ਸਿੰਘ ਵੀ ਮੌਕੇ 'ਤੇ ਪਹੁੰਚੇ। ਸਟਾਫ ਦੀ ਮਦਦ ਨਾਲ ਜ਼ਖਮੀ ਔਰਤਾਂ ਅਤੇ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ।

ਇਹ ਹੋਏ ਹਾਦਸੇ 'ਚ ਜ਼ਖਮੀ

ਜ਼ਖ਼ਮੀਆਂ ਵਿੱਚ ਕਿਰਨਦੀਪ ਕੌਰ, ਕੁਲਵੰਤ ਕੌਰ, ਪੂਜਾ, ਸੁਮਨਦੀਪ ਸਿੰਘ, ਅਭਿਜੋਤ, ਹਰਚਰਨ ਸਿੰਘ, ਹਰਜਿੰਦਰ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਸੀਰਤ, ਗੁਰਜੀਤ, ਪ੍ਰਨੀਤ, ਸ਼ਿਵਜੋਤ ਸਿੰਘ, ਹਰਪ੍ਰੀਤ ਕੌਰ, ਗੀਤਾ, ਸੁਮਿਤ, ਗੁਰਜੋਤ, ਅਮਨਪ੍ਰੀਤ ਸਿੰਘ ਸਿਮਰਨਜੀਤ ਕੌਰ, ਅਰਜੁਨ ਸਿੰਘ, ਸੁਮਨਪ੍ਰੀਤ, ਸਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ ਆਦਿ ਸ਼ਾਮਲ ਹਨ।

Tags :

Recent News