menu-icon
Punjabi Story Line
Independence Day 2026
  • Home
  • News
  • Punjab
  • AMRITSAR: ਨਹਿਲਾ-ਦੇਹਲਾ ਦਾ ਕਾਰਨਾਮਾ, ਸਾਈਕਲ ਠੀਕ ਕਰਵਾਂਦੇ ਨੌਜਵਾਨ ਦੀ ਲੱਤ 'ਚ ਮਾਰੀ ਗੋਲੀ

AMRITSAR: ਨਹਿਲਾ-ਦੇਹਲਾ ਦਾ ਕਾਰਨਾਮਾ, ਸਾਈਕਲ ਠੀਕ ਕਰਵਾਂਦੇ ਨੌਜਵਾਨ ਦੀ ਲੱਤ 'ਚ ਮਾਰੀ ਗੋਲੀ

ਪੁਲਿਸ ਨੇ ਗੋਲੀ ਚਲਾਉਣ ਵਾਲੇ ਦੋਵਾਂ ਸਕੇ ਭਰਾਵਾਂ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਆਰੋਪਿਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

Date Updated Last Updated : 19 December 2023, 05:02 PM IST
Share:

ਅੰਮ੍ਰਿਤਸਰ ਤੋਂ ਇਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮੂਲੀ ਤਕਰਾਰ ਤੋਂ ਬਾਅਦ ਸ਼ੁਰੂ ਹੋਈ ਲੜਾਈ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਫਿਲਹਾਲ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। 

ਚਵਿੰਡਾ ਦੇਵੀ ਦੀ ਘਟਨਾ

ਗੋਲੀਬਾਰੀ ਦੀ ਘਟਨਾ ਅੰਮ੍ਰਿਤਸਰ ਦੇ ਪਿੰਡ ਚਵਿੰਡਾ ਦੇਵੀ ਵਿੱਚ ਵਾਪਰੀ ਹੈ। ਜਸਪਾਲ ਸਿੰਘ ਵਾਸੀ ਰਾਮ ਦੀਵਾਲੀ ਨੇ ਦੱਸਿਆ ਕਿ ਉਹ ਆਪਣੇ ਸਾਈਕਲ ਦੀ ਮੁਰੰਮਤ ਕਰਵਾਉਣ ਲਈ ਚਵਿੰਡਾ ਦੇਵੀ ਬੱਸ ਸਟੈਂਡ ਨੇੜੇ ਆਇਆ ਸੀ। ਉਸੇ ਸਮੇਂ ਦੋ ਸਕੇ ਭਰਾ ਨਹਿਲਾ-ਦੇਹਲਾ ਵੀ ਮੌਕੇ ਤੇ ਆ ਗਏ। ਪਹਿਲਾਂ ਤਾਂ ਉਹ ਉਸ ਨਾਲ ਸ਼ਾਂਤੀ ਨਾਲ ਗੱਲਾਂ ਕਰਦੇ ਰਹੇ ਪਰ ਬਾਅਦ ਵਿਚ ਉਸ ਨਾਲ ਲੜਾਈ-ਝਗੜਾ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਚੋਂ ਕਿਸੇ ਨੇ ਹਥਿਆਰ ਕੱਢ ਕੇ ਉਸ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ 'ਤੇ ਲੱਗੀ।


 

ਹਸਪਤਾਲ ਵਿਚ ਭਰਤੀ

ਦੋਵੇਂ ਭਰਾਵਾਂ ਨੇਹਲਾ-ਦੇਹਲਾ ਖ਼ਿਲਾਫ਼ ਚਵਿੰਡਾ ਦੇਵੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੀ ਜਸਪਾਲ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਗੁੱਸੇ 'ਚ ਆਏ ਦੋਵਾਂ ਨੌਜਵਾਨਾਂ ਨੇ ਜਸਪਾਲ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਜਸਪਾਲ ਦੀ ਲੱਤ ਵਿੱਚ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਭਰਾਵਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Recent News