New Course: ਹੁਣ ਵਿਦੇਸ਼ਾਂ ਵਿੱਚ ਰੁਜ਼ਗਾਰ ਪਾਉਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ ਆ ਰਹੀ ਹੈ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਨੇ ਬੈਚਲਰ ਆਫ਼ ਸਾਇੰਸ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਕੋਰਸ ਸ਼ੁਰੂ ਕੀਤਾ ਹੈ। GNDU ਦੇਸ਼ ਦੀ ਅਜਿਹੀ ਦੂਜੀ ਅਤੇ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ, ਜਿੱਥੇ ਇਹ ਕੋਰਸ ਸ਼ੁਰੂ ਕੀਤਾ ਗਿਆ ਹੈ। ਇਹ ਕੋਰਸ ਵਿਦੇਸ਼ਾਂ ਵਿੱਚ ਅਰਲੀ ਚਾਈਲਡਹੁੱਡ ਪੇਸ਼ੇਵਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਕਰਨ ਵਾਲਿਆਂ ਨੂੰ ਹੁਣ ਪ੍ਰਾਈਵੇਟ ਸੰਸਥਾਵਾਂ ਤੋਂ ਛੋਟੇ ਕੋਰਸ ਕਰਨ ਦੀ ਲੋੜ ਨਹੀਂ ਪਵੇਗੀ। ਨਾਲ ਹੀ ਡਿਗਰੀ ਧਾਰਕ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਵਿਦੇਸ਼ਾਂ ਵਿੱਚ ਛੋਟੇ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਆਸਾਨੀ ਨਾਲ ਰੁਜ਼ਗਾਰ ਮਿਲੇਗਾ।
ਹੁਣ ਤੱਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਿੱਚ ਕਰਵਾਏ ਜਾਂਦੇ ਸੀ ਅਜਿਹੇ ਕੋਰਸ
ਇਸ ਕੋਰਸ ਦਾ ਸਿਲੇਬਸ ਵਿਸ਼ੇਸ਼ ਤੌਰ 'ਤੇ ਕੇਂਦਰੀ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਨਵੀਂ ਸਿੱਖਿਆ ਨੀਤੀ ਦੀ ਮੱਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਪੜ੍ਹਣ ਵਾਲੇ ਅਧਿਆਪਕ ਛੋਟੇ ਬੱਚਿਆਂ ਦੇ ਹੁਨਰ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਸਿੱਖਿਆ ਦੇਣਗੇ ਤਾਂ ਜੋ ਬੱਚੇ ਵੱਡੇ ਹੋ ਕੇ ਆਪਣੇ ਕਿੱਤੇ ਦੇ ਮਾਲਕ ਬਣ ਸਕਣ। ਹੁਣ ਤੱਕ ਅਜਿਹੇ ਕੋਰਸ ਸਿਰਫ਼ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਚੀਨ, ਜਾਪਾਨ ਅਤੇ ਨਿਊਜ਼ੀਲੈਂਡ ਵਿੱਚ ਕਰਵਾਏ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਕੋਰਸ ਵਿਦੇਸ਼ਾਂ ਵਿੱਚ ਰੁਜ਼ਗਾਰ ਪੈਦਾ ਕਰਨ ਵਿੱਚ ਬਹੁਤ ਸਹਾਈ ਸਿੱਧ ਹੋ ਰਹੇ ਹਨ, ਇਸੇ ਕਰਕੇ ਇਸ ਕੋਰਸ ਦੀਆਂ ਸਾਰੀਆਂ ਸੀਟਾਂ ਪਹਿਲੇ ਬੈਚ ਤੋਂ ਹੀ ਭਰੀਆਂ ਜਾ ਰਹੀਆਂ ਹਨ।
4 ਸਾਲਾਂ ਦੇ ਡਿਗਰੀ ਕੋਰਸ ਤੋਂ ਬਾਅਦ ਮਿਲੇਗੀ ਡਿਗਰੀ