menu-icon
Punjabi Story Line
  • Home
  • News
  • Punjab
  • ਪੰਜਾਬ 'ਚ ਫਿਰ ਹੋਈ ਬੇਅਦਬੀ, ਗੁਟਕਾ ਸਾਹਿਬ ਦੇ ਅੰਗ ਪਾੜੇ, ਦੇਖੋ ਮੁਲਜ਼ਮ ਦਾ ਕੀ ਹੋਇਆ ਹਾਲ  

ਪੰਜਾਬ 'ਚ ਫਿਰ ਹੋਈ ਬੇਅਦਬੀ, ਗੁਟਕਾ ਸਾਹਿਬ ਦੇ ਅੰਗ ਪਾੜੇ, ਦੇਖੋ ਮੁਲਜ਼ਮ ਦਾ ਕੀ ਹੋਇਆ ਹਾਲ  

ਘਰ ਦੇ ਅੰਦਰ ਮੁਲਜ਼ਮ ਨੇ ਦਿੱਤਾ ਘਟਨਾ ਨੂੰ ਅੰਜਾਮ। ਗੁਆਂਢੀਆਂ ਨੇ ਵੀਡਿਓ ਬਣਾ ਕੇ ਕੀਤੀ ਵਾਇਰਲ। ਮੌਕੇ 'ਤੇ ਹੀ ਫੜ ਲਿਆ ਗਿਆ ਮੁਲਜ਼ਮ। 

Date Updated Last Updated : 04 December 2023, 07:58 PM IST
Share:

ਲੁਧਿਆਣਾ ਦੇ ਦੋਰਾਹਾ ਦੇ ਪਿੰਡ ਲੰਢਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਇੱਥੇ ਇੱਕ ਵਿਅਕਤੀ ਨੇ ਆਪਣੇ ਘਰ ਅੰਦਰ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਜਦੋਂ ਵਿਅਕਤੀ ਸ਼ਰੇਆਮ ਬੇਅਦਬੀ ਕਰ ਰਿਹਾ ਸੀ ਤਾਂ ਗੁਆਂਢੀਆਂ ਨੇ ਇਸਦੀ ਵੀਡੀਓ ਬਣਾ ਕੇ ਇਲਾਕੇ ਦੇ ਸਮਾਜ ਸੇਵਕ ਨੂੰ ਭੇਜ ਦਿੱਤੀ। ਜਿਸਤੋਂ ਬਾਅਦ ਕੁੱਝ ਨੌਜਵਾਨ ਮੌਕੇ 'ਤੇ ਪਹੁੰਚ ਗਏ। ਬੇਅਦਬੀ ਕਰਨ ਵਾਲੇ ਵਿਅਕਤੀ ਦੀ ਖੂਬ ਛਿੱਤਰ ਪਰੇਡ ਕੀਤੀ ਗਈ ਅਤੇ ਫਿਰ ਥਾਣੇ ਲੈ ਜਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ (41) ਵਾਸੀ ਲੰਢਾ ਵਜੋਂ ਹੋਈ। ਮੁਲਜ਼ਮ ਗੁਰਦੀਪ ਸਿੰਘ ਨੇ ਗੁਟਕਾ ਸ੍ਰੀ ਨਿਤਨੇਮ ਸਾਹਿਬ ਦੇ ਅੰਗ ਪਾੜੇ। ਇਸਤੋਂ ਬਾਅਦ ਉਸ ਨੇ ਉੱਪਰ ਜੁੱਤੀ ਰੱਖ ਕੇ ਬੇਅਦਬੀ ਕੀਤੀ। ਇਸਦੀ ਵੀਡੀਓ ਸੋਸ਼ਲ ਵਰਕਰ ਹਨੀ ਸੇਠੀ ਨੂੰ ਭੇਜੀ ਗਈ ਸੀ। ਹਨੀ ਸੇਠੀ ਆਪਣੀ ਟੀਮ ਸਮੇਤ ਤੁਰੰਤ ਉਥੇ ਪਹੁੰਚ ਗਏ। ਉੱਥੇ ਮੌਕੇ 'ਤੇ ਇੱਕ ਵੀਡੀਓ ਬਣਾਈ ਗਈ। ਜਿਸ ਵਿੱਚ ਦੋਸ਼ੀ ਨੇ ਮੰਨਿਆ ਕਿ ਉਸਨੇ ਬੇਅਦਬੀ ਕੀਤੀ ਹੈ। ਗੁੱਸੇ ਵਿੱਚ ਆਏ ਨੌਜਵਾਨਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ।

ਛਿੱਤਰ ਪਰੇਡ ਦੀ ਦੇਖੋ ਵੀਡਿਓ

ਕੋਈ ਮਾਨਸਿਕ ਰੋਗੀ ਨਹੀਂ

ਹਨੀ ਸੇਠੀ ਨੇ ਵੀਡੀਓ 'ਚ ਸਾਰਾ ਖੁਲਾਸਾ ਕੀਤਾ। ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਬੇਅਦਬੀ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਦੋਸ਼ੀ ਮਾਨਸਿਕ ਤੌਰ 'ਤੇ ਰੋਗੀ ਹੈ। ਇਸ ਸਬੰਧੀ ਵੀਡੀਓ ਵਿੱਚ ਇਹ ਸਾਬਤ ਹੋ ਗਿਆ ਸੀ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਨਹੀਂ ਹੈ। ਉਹ ਸਭ ਕੁਝ ਜਾਣਦਾ ਹੈ। ਉਸਨੇ ਇਹ ਅਪਰਾਧ ਜਾਣ ਬੁੱਝ ਕੇ ਕੀਤਾ ਹੈ। ਵੀਡੀਓ 'ਚ ਜਦੋਂ ਦੋਸ਼ੀ ਆਪਣਾ ਗੁਨਾਹ ਕਬੂਲ ਕਰ ਰਿਹਾ ਸੀ ਤਾਂ ਉਸਤੋਂ ਬੇਅਦਬੀ ਦਾ ਕਾਰਨ ਪੁੱਛਿਆ ਗਿਆ। ਮੁਲਜ਼ਮ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲਾ ਰਹਿੰਦਾ ਹੈ। ਉਸਨੂੰ 10 ਸਾਲਾਂ ਤੋਂ ਕੰਮ ਨਹੀਂ ਮਿਲ ਰਿਹਾ ਸੀ। ਉਹ ਰੋਜ਼ਾਨਾ ਪਾਠ ਵੀ ਕਰਦਾ ਸੀ। ਅੱਜ ਉਸਨੇ ਗੁੱਸੇ ਵਿਚ ਆ ਕੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਮੁਲਜ਼ਮ ਗੁਰਦੀਪ ਸਿੰਘ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ। ਇਸਤੋਂ ਇਲਾਵਾ ਪਾੜੇ ਹੋਏ ਅੰਗਾਂ ਨੂੰ ਮਾਣ-ਸਤਿਕਾਰ ਤੇ ਮਰਿਆਦਾ ਨਾਲ ਇਕੱਠਾ ਕਰਕੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।

Recent News