menu-icon
Punjabi Story Line
  • Home
  • News
  • Punjab
  • ਦੀਵਾਲੀ ਵਾਲੇ ਦਿਨ ਵੀ ਬਾਜ਼ ਨਹੀਂ ਆਏ ਪਾਕਿਸਤਾਨੀ ਤਸਕਰ, ਭੇਜਿਆ ਡਰੋਨ 

ਦੀਵਾਲੀ ਵਾਲੇ ਦਿਨ ਵੀ ਬਾਜ਼ ਨਹੀਂ ਆਏ ਪਾਕਿਸਤਾਨੀ ਤਸਕਰ, ਭੇਜਿਆ ਡਰੋਨ 

ਜਵਾਨਾਂ ਨੇ ਅੰਮ੍ਰਿਤਸਰ 'ਚ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜੇ ਗਏ ਚੀਨ ਦੇ ਬਣੇ ਡਰੋਨ ਜ਼ਬਤ ਕੀਤੇ ਹਨ।

Date Updated Last Updated : 12 November 2023, 03:08 PM IST
Share:

ਪਾਕਿਸਤਾਨੀ ਤਸਕਰਾਂ ਵਲੋਂ ਲਗਾਤਾਰ ਡਰੋਨ ਭਾਰਤ ਭੇਜਣ ਦੀ ਘਟਨਾਵਾਂ ਵੱਧ ਰਹੀਆਂ ਹਨ। ਹਾਲਾਂਕਿ ਸੀਮਾ ਤੇ ਡਟੇ ਜ਼ਵਾਨ ਲਗਾਤਾਰ ਤਸਕਰੀ ਨੂੰ ਨਾਕਾਮ ਕਰ ਰਹੇ ਹਨ। ਦੀਵਾਲੀ ਦੇ ਮੌਕੇ ਤੇ ਵੀ ਪਾਕਿਸਤਾਨੀ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਪਰ ਜਵਾਨਾਂ ਨੇ ਅੰਮ੍ਰਿਤਸਰ 'ਚ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜੇ ਗਏ ਚੀਨ ਦੇ ਬਣੇ ਡਰੋਨ ਜ਼ਬਤ ਕੀਤੇ ਹਨ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਡਰੋਨ ਦੇ ਨਾਲ ਭੇਜੀ ਗਈ ਸ਼ੱਕੀ ਵਸਤੂ ਨੂੰ ਵੀ ਬਰਾਮਦ ਕੀਤਾ ਜਾ ਸਕੇ। ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇਹ ਡਰੋਨ ਅਟਾਰੀ ਸਰਹੱਦ ਨਾਲ ਲੱਗਦੇ ਪਿੰਡ ਨੇਸ਼ਟਾ ਤੋਂ ਜ਼ਬਤ ਕੀਤਾ ਹੈ। ਇਹ ਚੀਨ ਦਾ ਬਣਿਆ ਡਰੋਨ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੂੰ ਡਰੋਨ ਦੀ ਆਵਾਜਾਈ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਨੇਸ਼ਟਾ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

ਚੀਨੀ ਡਰੋਨਾਂ ਦੀ ਵਰਤੋਂ ਕਰਨ ਲਗੇ ਪਾਕਿਸਤਾਨੀ ਤਸਕਰ

ਮਾਹਿਰਾਂ ਨੇ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਨੇ ਹੁਣ ਤਸਕਰੀ ਲਈ ਚੀਨ ਦੇ ਇਨ੍ਹਾਂ ਡਰੋਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਛੋਟਾ ਅਤੇ ਸਸਤਾ ਵੀ ਹੈ। ਜਦੋਂ ਕਿ ਪਹਿਲਾਂ ਵਰਤੇ ਜਾ ਰਹੇ ਡਰੋਨ ਮਹਿੰਗੇ ਸਨ ਅਤੇ ਬੀਐਸਐਫ ਦੇ ਰਾਡਾਰ ਵਿੱਚ ਵੀ ਆਉਂਦੇ ਸਨ। ਫਿਲਹਾਲ ਡਰੋਨ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਬੀਐਸਐਫ ਅਧਿਕਾਰੀਆਂ ਦੀ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿੱਚ ਫੜਿਆ ਗਿਆ ਇਹ 10ਵਾਂ ਡਰੋਨ ਹੈ। ਬੀਐਸਐਫ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਡਰੋਨ ਜ਼ਬਤ ਕਰ ਰਹੀ ਹੈ। ਦੋ ਦਿਨ ਪਹਿਲਾਂ ਵੀ ਤਰਨਤਾਰਨ ਦੇ ਨੌਸ਼ਹਿਰਾ ਧੌਲਾ ਤੋਂ ਅਜਿਹਾ ਹੀ ਡਰੋਨ ਬਰਾਮਦ ਹੋਇਆ ਸੀ।

Tags :

Recent News