menu-icon
Punjabi Story Line
  • Home
  • News
  • Punjab
  • ਵਿਆਹ ਤੋਂ ਪਰਤ ਰਹੇ ਚਚੇਰੇ ਭਰਾਵਾਂ ਦੀ ਹਾਦਸੇ 'ਚ ਮੌਤ

ਵਿਆਹ ਤੋਂ ਪਰਤ ਰਹੇ ਚਚੇਰੇ ਭਰਾਵਾਂ ਦੀ ਹਾਦਸੇ 'ਚ ਮੌਤ

ਖੰਨਾ ਦੇ ਚੰਡੀਗੜ੍ਹ ਰੋਡ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋਈ।

Date Updated Last Updated : 18 November 2023, 11:28 AM IST
Share:

ਖੰਨਾ 'ਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਚੰਡੀਗੜ੍ਹ ਰੋਡ 'ਤੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੈ। ਤਿੰਨੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਮ੍ਰਿਤਕਾਂ ਦੀ ਪਛਾਣ ਰੋਹਿਤ ਉਰਫ ਗੋਲੂ ਉਮਰ 20 ਸਾਲ ਅਤੇ ਨਵੀ ਉਰਫ ਗਿੰਨੂ ਉਮਰ 19 ਸਾਲ ਦੋਵੇਂ ਵਾਸੀ ਲੁਹਾਰੀ ਕਲਾਂ ਵਜੋਂ ਹੋਈ। ਇਹਨਾਂ ਦਾ ਸਾਥੀ ਹਰਪ੍ਰੀਤ ਸਿੰਘ ਵਾਸੀ ਰਾਮਪੁਰ ਕਲੇਰਾਂ ਗੰਭੀਰ ਜ਼ਖ਼ਮੀ ਹੈ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਦੋਰਾਹਾ ਵਿਖੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। ਪੈਟਰੋਲ ਪੰਪ ਨੇੜੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ। ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਡੇਢ ਮਹੀਨੇ 'ਚ ਦੋ ਪੁੱਤਰਾਂ ਦੀ ਮੌਤ

ਮ੍ਰਿਤਕ ਨਵੀ ਦੇ ਪਿਤਾ ਕਰਮ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਪਿਤਾ ਨੇ ਡੇਢ ਮਹੀਨੇ ਵਿੱਚ ਦੋ ਪੁੱਤ ਗੁਆ ਲਏ। ਵੱਡੇ ਪੁੱਤਰ ਦੀ ਡੇਢ ਮਹੀਨਾ ਪਹਿਲਾਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਛੋਟੇ ਪੁੱਤਰ ਦੀ ਹਾਦਸੇ ਵਿੱਚ ਮੌਤ ਹੋ ਗਈ। ਰੋਹਿਤ ਵੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ।

ਪੁਲਿਸ ਨੇ ਦਰਜ ਕੀਤਾ ਮੁਕੱਦਮਾ 

ਸਿਟੀ ਪੁਲਿਸ ਖੰਨਾ ਨੇ ਇਸ ਹਾਦਸੇ ਸਬੰਧੀ ਮੁਕੱਦਮਾ ਦਰਜ ਕੀਤਾ। ਥਾਣਾ ਮੁਖੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪੀਆਂ ਜਾਣਗੀਆਂ। 

Recent News