menu-icon
Punjabi Story Line
  • Home
  • News
  • Punjab
  • 1 ਤੋਂ 3 ਦਸੰਬਰ ਤੱਕ ਤਰਨਤਾਰਨ 'ਚ ਹੋਣਗੇ 'ਦਾਰਾ ਸਿੰਘ ਛਿੰਜ ਓਲੰਪਿਕਸ' ਮੁਕਾਬਲੇ

1 ਤੋਂ 3 ਦਸੰਬਰ ਤੱਕ ਤਰਨਤਾਰਨ 'ਚ ਹੋਣਗੇ 'ਦਾਰਾ ਸਿੰਘ ਛਿੰਜ ਓਲੰਪਿਕਸ' ਮੁਕਾਬਲੇ

ਵੱਖ-ਵੱਖ ਜ਼ਿਲ੍ਹਿਆਂ 'ਚ ਪਹਿਲਵਾਨਾਂ ਦੇ ਟਰਾਇਲ ਜਾਰੀ। 5 ਲੱਖ ਰੁਪਏ ਪਹਿਲਾ ਇਨਾਮ।

Date Updated Last Updated : 24 November 2023, 06:34 PM IST
Share:

ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਸਭਿਆਚਾਰਕ ਮਾਮਲੇ ਪੁਰਾਤੱਤਵ ਤੇ ਅਜਾਇਬਘਰ ਵਿਭਾਗ ਵੱਲੋਂ 'ਦਾਰਾ ਸਿੰਘ ਛਿੰਜ ਓਲੰਪਿਕਸ' ਮਨਾਉਣ ਸਬੰਧੀ 1 ਤੋਂ 3 ਦਸੰਬਰ 2023 ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਰਾਜ ਪੱਧਰੀ ਛਿੰਜ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਲੁਧਿਆਣਾ ਦੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਕਤ ਮੁਕਾਬਲੇ ਸਬੰਧੀ ਟਰਾਇਲ 27 ਨਵੰਬਰ 2023 ਨੂੰ ਸਵੇਰੇ 9 ਵਜੇ ਸੰਤ ਸਰਦੂਲ ਸਿੰਘ ਯਾਦਗਰੀ ਕੁਸ਼ਤੀ ਅਖਾੜਾ ਮਲਕਪੁਰ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਲਏ ਜਾਣਗੇ। ਉਕਤ ਰਾਜ ਪੱਧਰੀ ਮੁਕਾਬਲੇ ਵਿੱਚ ਪੰਜਾਬ ਦੇ ਵਸਨੀਕ ਵੱਖ-ਵੱਖ ਭਾਰ ਵਰਗ ਦੇ ਪਹਿਲਵਾਨ ਖਿਡਾਰੀ ਜਿਨ੍ਹਾਂ ਦੀ ਉਮਰ 18 ਸਾਲ ਅਤੇ ਜਨਮ ਮਿਤੀ 24 ਨਵੰਬਰ 2005 ਤੋਂ ਬਾਅਦ ਨਹੀਂ ਹੋਣੀ ਚਾਹੀਦੀ, ਭਾਗ ਲੈਣ ਦੇ ਯੋਗ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਲੜਕੇ ਭਾਰ ਵਰਗ 70 ਕਿਲੋ, 80 ਕਿੱਲੋ ਅਤੇ 80 ਤੋਂ ਉੱਪਰ ਜਦਕਿ ਲੜਕੀਆਂ ਭਾਰ ਵਰਗ 60 ਕਿੱਲੋ ਅਤੇ 60 ਕਿੱਲੋਂ ਤੋਂ ਉੱਪਰ ਦੇ ਮੁਕਾਬਲੇ ਕਰਵਾਏ ਜਾਣੇ ਹਨ। 80 ਕਿੱਲੋ (ਲੜਕੇ) ਤੇ ਇਸ ਤੋਂ ਵੱਧ ਭਾਰ ਵਰਗ ਰੁਸਤਮੇ ਪੰਜਾਬ ਦੇ ਟਾਈਟਲ ਲਈ 2 ਰਾਉਂਡ ਮੁਕਾਬਲੇ ਕਰਵਾਏ ਜਾਣਗੇ।

ਜੇਤੂਆਂ ਨੂੰ ਮਿਲਣਗੇ ਲੱਖਾਂ ਰੁਪਏ ਦੇ ਇਨਾਮ 

ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ 80 ਕਿੱਲੋ ਭਾਰਗ ਵਰਗ ਤੋਂ ਜਿਆਦਾ ਰੁਸਤਮੇ ਪੰਜਾਬ ਟਾਈਟਲ ਲਈ ਪਹਿਲਾ ਇਨਾਮ 5 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਅਤੇ ਤੀਸਰੇ ਸਥਾਨ ਲਈ 1 ਲੱਖ ਰੁਪਏ ਨਿਸ਼ਚਿਤ ਕੀਤੇ ਗਏ ਹਨ। ਬਾਕੀ ਭਾਰ ਵਰਗ ਜਿਨ੍ਹਾਂ ਵਿੱਚ 70 ਕਿੱਲੋ ਲੜਕੇ, 80 ਕਿੱਲੋ ਲੜਕੇ, 60 ਕਿੱਲੋ ਲੜਕੀਆਂ ਅਤੇ 60 ਕਿੱਲੋ ਤੋਂ ਜਿਆਦਾ ਭਾਰ ਵਰਗ ਲਈ ਪਹਿਲਾ ਇਨਾਮ 51 ਹਜ਼ਾਰ, ਦੂਸਰਾ ਇਨਾਮ 31 ਹਜ਼ਾਰ ਅਤੇ ਤੀਸਰਾ ਇਨਾਮ 21 ਹਜ਼ਾਰ ਰੁਪਏ ਨਿਸ਼ਚਿਤ ਕੀਤੇ ਗਏ ਹਨ। ਜੇਕਰ ਸਰਕਾਰ ਵੱਲੋਂ ਕਿਸੇ ਵੀ ਸੂਰਤ ਵਿੱਚ ਇਨਾਮੀ ਰਾਸ਼ੀ ਵਿੱਚ ਘਾਟਾ ਜਾਂ ਵਾਧਾ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇਗੀ।

Recent News