menu-icon
Punjabi Story Line
  • Home
  • News
  • Punjab
  • ਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਸ਼੍ਰੀ ਨਿਰੰਦਨ ਦਾਸ ਜੀ ਦੀ ਸਿਹਤ ਵਿਗੜੀ, ਹਸਪਤਾਲ ਕਰਵਾਇਆ ਦਾਖਲ

ਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਸ਼੍ਰੀ ਨਿਰੰਦਨ ਦਾਸ ਜੀ ਦੀ ਸਿਹਤ ਵਿਗੜੀ, ਹਸਪਤਾਲ ਕਰਵਾਇਆ ਦਾਖਲ

Dera Sachkhand Ballan: ਆਪ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਮਹਾਰਾਜ ਦੀ ਖਰਾਬ ਸਿਹਤ ਦੀ ਪੁਸ਼ਟੀ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਸੰਤ ਨਿਰੰਜਨ ਦਾਸ ਦੀ ਸਿਹਤ ਹੁਣ ਠੀਕ ਹੈ। ਦੱਸ ਦੇਈਏ ਕਿ ਅੱਜ ਹਜ਼ਾਰਾਂ ਸ਼ਰਧਾਲੂ ਬੇਗਮਪੁਰਾ ਟ੍ਰੇਨ 'ਚ ਸਵਾਰ ਹੋ ਕੇ ਬਨਾਰਸ ਲਈ ਰਵਾਨਾ ਹੋਏ ਹਨ। 

Date Updated Last Updated : 21 February 2024, 04:57 PM IST
Share:

Dera Sachkhand Ballan: ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਲਈ ਜਲੰਧਰ ਤੋਂ ਕਾਂਸ਼ੀ ਬਨਾਰਸ ਲਈ ਅੱਜ ਰੇਲ ਗੱਡੀ ਰਵਾਨਾ ਹੋਈ। ਜਿੱਥੇ ਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਸ਼੍ਰੀ ਨਿਰੰਦਨ ਦਾਸ ਜੀ ਦੀ ਸਿਹਤ ਵਿਗੜ ਗਈ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਆਪ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਮਹਾਰਾਜ ਦੀ ਖਰਾਬ ਸਿਹਤ ਦੀ ਪੁਸ਼ਟੀ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਸੰਤ ਨਿਰੰਜਨ ਦਾਸ ਦੀ ਸਿਹਤ ਹੁਣ ਠੀਕ ਹੈ। ਦੱਸ ਦੇਈਏ ਕਿ ਅੱਜ ਹਜ਼ਾਰਾਂ ਸ਼ਰਧਾਲੂ ਬੇਗਮਪੁਰਾ ਟ੍ਰੇਨ 'ਚ ਸਵਾਰ ਹੋ ਕੇ ਬਨਾਰਸ ਲਈ ਰਵਾਨਾ ਹੋਏ ਹਨ। 

ਟ੍ਰੇਨ ਦੇ ਅੰਦਰ ਹੀ ਵਿਗੜੀ ਸ਼੍ਰੀ ਨਿਰੰਜਨ ਦਾਸ ਦੀ ਤਬੀਅਤ

ਜਾਣਕਾਰੀ ਅਨੁਸਾਰ ਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਸ਼੍ਰੀ ਨਿਰੰਜਨ ਦਾਸ ਜੀ ਦੀ ਤਬੀਅਤ ਟ੍ਰੇਨ ਦੇ ਅੰਦਰ ਹੀ ਵਿਗੜ ਗਈ ਹੈ। ਇਸ ਪੁਲਿਸ ਪ੍ਰਸ਼ਾਸਨ ਵੱਲੋਂ ਮਹਾਰਾਜ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ। ਡਾਕਟਰਾਂ ਮੁਤਾਬਕ ਮਹਾਰਾਜ ਦਾ ਸਿਰਫ ਦਮ ਘੁੱਟਣ ਦੀ ਸ਼ਿਕਾਇਤ ਸੀ। ਸਾਂਸਦ ਰਿੰਕੂ ਨੇ ਕਿਹਾ ਕਿ ਮਾਮੂਲੀ ਸਿਹਤ ਸਮੱਸਿਆ ਕਾਰਨ ਉਨ੍ਹਾਂ ਨੂੰ ਚੈਕਅਪ ਲਈ ਲਿਜਾਇਆ ਗਿਆ। ਹੁਣ ਉਸ ਦੀ ਸਿਹਤ ਠੀਕ ਹੈ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਯਾਤਰਾ 'ਚ ਹਿੱਸਾ ਨਹੀਂ ਲਿਆ ਹੈ।
 

Recent News