menu-icon
Punjabi Story Line
  • Home
  • News
  • Punjab
  • ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਦਾ ਡਰਾਫਟ ਜਾਰੀ, 24 ਤੱਕ ਦਰਜ ਹੋਣਗੇ ਇਤਰਾਜ਼

ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਦਾ ਡਰਾਫਟ ਜਾਰੀ, 24 ਤੱਕ ਦਰਜ ਹੋਣਗੇ ਇਤਰਾਜ਼

ਇਸ ਦੇ ਨਾਲ ਹੀ ਨਿੱਜੀ ਪੱਤਰ ਜਾਂ ਈਮੇਲ ਰਾਹੀਂ ਭੇਜੇ ਗਏ ਇਤਰਾਜ਼ ਦਫ਼ਤਰ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ।

Date Updated Last Updated : 14 January 2024, 11:17 AM IST
Share:

ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂਣ ਮਾਸਟਰ ਕਾਡਰ ਦੀ ਡਰਾਫਟ ਸੀਨੀਆਰਤਾ ਸੂਚੀ ਵਿੱਚ ਉਨ੍ਹਾਂ ਅਧਿਆਪਕਾਂ, ਅਧਿਕਾਰੀਆਂ ਅਤੇ ਸੇਵਾਮੁਕਤ ਵਿਅਕਤੀਆਂ ਨੂੰ ਸ਼ਾਮਲ ਕੀਤਾ ਹੈ। ਵਿਭਾਗ ਵੱਲੋਂ ਪ੍ਰਾਇਮਰੀ ਕਾਡਰ, ਨਾਨ-ਟੀਚਿੰਗ ਕਾਡਰ ਅਤੇ ਓਸੀਟੀ. ਕਾਡਰ ਤੋਂ ਤਰੱਕੀ ਦਿੱਤੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਨੂੰ ਮਾਸਟਰ ਵਜੋਂ ਤਰੱਕੀ ਦਿੱਤੀ ਗਈ ਸੀ।

 

24 ਜਵਨਰੀ ਤੱਕ ਸਵੀਕਾਰ ਕੀਤੇ ਜਾਣਗੇ ਇਤਰਾਜ

ਜੇਕਰ ਕਿਸੇ ਨੂੰ ਵੀ ਪਾਲਿਸੀ ਦੇ ਭਾਗ ਇੱਕ ਤੋਂ ਪੰਜ ਵਿੱਚ ਦੱਸੀ ਗਈ ਕਿਸੇ ਵੀ ਚੀਜ਼ 'ਤੇ ਕੋਈ ਇਤਰਾਜ਼ ਹੈ ਤਾਂ ਉਹ ਇਸ ਨੂੰ ਸਿੱਖਿਆ ਵਿਭਾਗ ਕੋਲ ਜਮ੍ਹਾਂ ਕਰਵਾ ਸਕਦੇ ਹਨ। ਡਾਕ ਰਾਹੀਂ ਪ੍ਰਾਪਤ ਇਤਰਾਜ਼ ਵਿਭਾਗ ਵੱਲੋਂ 24 ਜਨਵਰੀ ਤੱਕ ਸਵੀਕਾਰ ਕੀਤੇ ਜਾਣਗੇ। ਬਾਅਦ ਵਿੱਚ ਆਉਣ ਵਾਲੇ ਇਤਰਾਜ਼ਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਿੱਜੀ ਪੱਤਰ ਜਾਂ ਈਮੇਲ ਰਾਹੀਂ ਭੇਜੇ ਗਏ ਇਤਰਾਜ਼ ਦਫ਼ਤਰ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ।

 

ਪੱਖ ਅਧੂਰਾ ਹੋਣ ਤੇ ਲਿਖਤੀ ਰੂਪ ਵਿੱਚ ਦੇਣਾ ਪਵੇਗਾ ਇਤਰਾਜ

ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣਾ ਪੱਖ ਅਧੂਰਾ ਪਾਉਂਦਾ ਹੈ ਤਾਂ ਉਸ ਨੂੰ ਬਿਨੈ ਪੱਤਰ ਦੇ ਨਾਲ ਲਿਖਤੀ ਰੂਪ ਵਿੱਚ ਇਤਰਾਜ਼ ਦੇਣਾ ਹੋਵੇਗਾ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਨੀਤੀ ਨੂੰ ਅੰਤਿਮ ਨਾ ਮੰਨਿਆ ਜਾਵੇ। ਇਸ ਦੇ ਨਾਲ ਹੀ ਜੋ ਇਤਰਾਜ਼ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ ਉਸ ਦੇ ਨਾਲ ਉਨ੍ਹਾਂ ਨੂੰ ਤਰੱਕੀ ਦੇ ਹੁਕਮਾਂ ਦੀ ਕਾਪੀ, ਇਤਰਾਜ਼ ਦਾ ਸਬੂਤ ਅਤੇ ਕੋਈ ਹੋਰ ਦਸਤਾਵੇਜ਼ ਵੀ ਵਿਭਾਗ ਨੂੰ ਭੇਜਣਾ ਹੋਵੇਗਾ।

 

ਸਮੇਂ-ਸਮੇਂ 'ਤੇ ਵੱਖ-ਵੱਖ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ ਸੀਨੀਆਰਤਾ

ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਕਈ ਖਾਮੀਆਂ ਸਨ। ਇਸ ਕਾਰਨ ਕਾਨੂੰਨੀ ਕੇਸ ਵੱਧ ਰਹੇ ਸਨ। 50 ਹਜ਼ਾਰ ਤੋਂ ਵੱਧ ਮੈਂਬਰ ਵਾਲੇ ਮਾਸਟਰ ਕਾਡਰ ਵਿੱਚ ਸਮੇਂ-ਸਮੇਂ 'ਤੇ ਵੱਖ-ਵੱਖ ਆਧਾਰ 'ਤੇ ਸੀਨੀਆਰਤਾ ਤੈਅ ਕੀਤੀ ਜਾਂਦੀ ਸੀ। ਹੋਰਨਾਂ ਵਿਭਾਗਾਂ ਵਿੱਚ ਅਕਸਰ ਜੁਆਇਨਿੰਗ ਦੀ ਮਿਤੀ ਦੇ ਆਧਾਰ ਤੇ ਸੀਨੀਆਰਤਾ ਤੈਅ ਕੀਤੀ ਜਾਂਦੀ ਹੈ ਪਰ ਵਿਭਾਗ ਵਿੱਚ ਕਈ ਅਧਿਆਪਕਾਂ ਵੱਲੋਂ ਅਦਾਲਤਾਂ ਦਾ ਸਹਾਰਾ ਲੈਣ ਕਾਰਨ ਸੀਨੀਆਰਤਾ ਤੈਅ ਕਰਨ ਦੇ ਨਵੇਂ ਆਧਾਰ ਬਣ ਗਏ ਹਨ। ਇਸ ਸਮੇਂ ਵਿਭਾਗ ਵਿੱਚ ਨੌਕਰੀ ਜੁਆਇਨ ਕਰਨ ਦੇ ਆਧਾਰ 'ਤੇ ਵੱਖ-ਵੱਖ ਸੀਨੀਆਰਤਾ ਹੈ, ਅਧਿਆਪਕਾਂ ਦੀ ਸਿੱਖਿਆ ਭਾਵ ਡਿਗਰੀਆਂ ਦੇ ਆਧਾਰ 'ਤੇ ਵੱਖਰੀ ਸੀਨੀਆਰਤਾ ਹੈ ਅਤੇ ਉਮਰ ਦੇ ਆਧਾਰ 'ਤੇ ਵੱਖਰੀ ਸੀਨੀਆਰਤਾ ਹੈ।

Tags :

Recent News