menu-icon
Punjabi Story Line
  • Home
  • News
  • Punjab
  • Khanna: ਨੈਸ਼ਨਲ ਹਾਈਵੇ ਤੇ ਦੇਖਣ ਨੂੰ ਮਿਲਿਆ ਧੁੰਦ ਦਾ ਕਹਿਰ, ਆਪਸ ‘ਚ ਟਕਰਾਏ 8 ਵਾਹਨ

Khanna: ਨੈਸ਼ਨਲ ਹਾਈਵੇ ਤੇ ਦੇਖਣ ਨੂੰ ਮਿਲਿਆ ਧੁੰਦ ਦਾ ਕਹਿਰ, ਆਪਸ ‘ਚ ਟਕਰਾਏ 8 ਵਾਹਨ

ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਕੁਝ ਵਾਹਨ ਆਪਸ ਵਿੱਚ ਟਕਰਾ ਗਏ। ਨਿੱਜੀ ਨੁਕਸਾਨ ਤੋਂ ਬਚਾਅ ਸੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

Date Updated Last Updated : 18 February 2024, 10:25 AM IST
Share:

Punjab News: ਪੰਜਾਬ ਵਿੱਚ ਇੱਕ ਵਾਰ ਫਿਰ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਨੈਸ਼ਨਲ ਹਾਈਵੇ ਐਸਐਸਪੀ ਦਫ਼ਤਰ ਦੇ ਸਾਹਮਣੇ ਦੋ ਹਾਦਸੇ ਵਾਪਰੇ ਹਨ। ਕਰੀਬ 500 ਮੀਟਰ ਦੇ ਘੇਰੇ ਵਿੱਚ ਹੋਏ ਇਨ੍ਹਾਂ ਹਾਦਸਿਆਂ ਵਿੱਚ ਸੱਤ ਤੋਂ ਅੱਠ ਵਾਹਨ ਆਪਸ ਵਿੱਚ ਟਕਰਾ ਗਏ। ਇੰਨ੍ਹਾਂ ਹਾਸਦਿਆਂ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਰੋਡਵੇਜ਼ ਦੀ ਬੱਸ ਨਾਲ ਵਾਹਨਾਂ ਦੀ ਟੱਕਰ ਸ਼ੁਰੂ ਹੋ ਗਈ। ਇੱਕ ਬਾਈਕ ਸਵਾਰ ਧੁੰਦ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਖੜ੍ਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਿਆ। ਪਿੱਛੇ ਆ ਰਹੇ ਟਰੱਕ ਚਾਲਕ ਨੇ ਟਰੱਕ ਨੂੰ ਰੋਕਿਆ ਤਾਂ ਪਿੱਛੋ ਆ ਰਿਹਾ ਇੱਕ ਹੋਰ ਟਰੱਕ ਅਤੇ ਕਾਰ ਅਤੇ ਇੱਕ ਹੋਰ ਬੱਸ ਦੀ ਆਪਸ ਵਿੱਚ ਟੱਕਰ ਹੋ ਗਈ।

ਵਾਲ-ਵਾਲ ਬਚੀ ਲਾੜੀ

ਖੰਨਾ ਦੇ ਪਿੰਡ ਭਾਦਲਾ ਵਿੱਚ ਅੱਜ ਇੱਕ ਲੜਕੀ ਦਾ ਵਿਆਹ ਸੀ। ਉਸਨੂੰ ਪਰਿਵਾਰਕ ਮੈਂਬਰ ਬਿਊਟੀ ਪਾਰਲਰ ਲੈ ਕੇ ਜਾ ਰਹੇ ਸਨ ਪਰ ਰਸਤੇ ਵਿੱਚ ਧੁੰਦ ਦੀ ਵਜ੍ਹਾ ਨਾਲ ਕਾਰ ਇੱਕ ਟਰੱਕ ਨਾਲ ਟਕਰਾ ਗਈ। ਖੁਸ਼ਕਿਸਮਤੀ ਰਹੀ ਕਿ ਕਾਰ ਵਿਚ ਸਵਾਰ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ। ਲਾੜੀ ਵਾਲ ਵਾਲ ਬਚ ਗਈ।

ਨਿੱਜੀ ਨੁਕਸਾਨ ਤੋਂ ਰਿਹਾ ਬਚਾਅ

ਹਾਦਸੇ ਦੀ ਸੂਚਨਾ ਮਿਲਣ ’ਤੇ ਟਰੈਫਿਕ ਪੁਲਿਸ ਦੇ ਇੰਚਾਰਜ ਸਤਨਾਮ ਸਿੰਘ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਹੀ ਆਵਾਜਾਈ ਚਾਲੂ ਕੀਤੀ ਗਈ। ਸਤਨਾਮ ਸਿੰਘ ਨੇ ਦੱਸਿਆ ਕਿ ਕੁਝ ਵਾਹਨ ਆਪਸ ਵਿੱਚ ਟਕਰਾ ਗਏ। ਨਿੱਜੀ ਨੁਕਸਾਨ ਤੋਂ ਬਚਾਅ ਸੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

Recent News