menu-icon
Punjabi Story Line
  • Home
  • News
  • Punjab
  • ਦੁਕਾਨ ਬੰਦ ਕਰ ਘਰ ਪਰਤ ਰਹੇ ਵਪਾਰੀ ਤੋਂ ਬਦਮਾਸ਼ਾਂ ਨੇ ਲੁੱਟੇ 7.50 ਲੱਖ ਰੁਪਏ,ਪੁਲਿਸ ਕਰ ਰਹੀ ਜਾਂਚ

ਦੁਕਾਨ ਬੰਦ ਕਰ ਘਰ ਪਰਤ ਰਹੇ ਵਪਾਰੀ ਤੋਂ ਬਦਮਾਸ਼ਾਂ ਨੇ ਲੁੱਟੇ 7.50 ਲੱਖ ਰੁਪਏ,ਪੁਲਿਸ ਕਰ ਰਹੀ ਜਾਂਚ

ਪੀੜਤ ਨੇ ਦੱਸਿਆ ਕਿ ਉਸ ਦੀ ਮਾਰਕੀਟ ਵਿੱਚ ਦੁਕਾਨ ਨੰਬਰ 11 ਹੈ। ਉਸ ਦਾ ਕਾਰੋਬਾਰ ਸਿਰਫ਼ ਜਲੰਧਰ ਤੱਕ ਹੀ ਸੀਮਤ ਨਹੀਂ ਹੈ। ਉਨ੍ਹਾਂ ਦਾ ਮਾਲ ਬਾਹਰਲੇ ਜ਼ਿਲ੍ਹਿਆਂ ਵਿੱਚ ਵੀ ਜਾਂਦਾ ਹੈ। ਇਸ ਕਾਰਨ ਅਕਸਰ ਵਾਹਨਾਂ ਨਾਲ ਨਕਦੀ ਆਉਂਦੀ ਰਹਿੰਦਾ ਹੈ।

Date Updated Last Updated : 16 February 2024, 10:03 AM IST
Share:

Punjab News: ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ 'ਚ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਬਦਮਾਸ਼ਾਂ ਨੇ  ਇਕ ਵਪਾਰੀ ਤੋਂ ਕਰੀਬ 7.5 ਲੱਖ ਰੁਪਏ ਲੁੱਟ ਲਏ। ਘਟਨਾ ਵੀਰਵਾਰ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਮੌਕੇ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੇਰ ਰਾਤ ਵਪਾਰੀ ਦੇ ਬਿਆਨ ਦਰਜ ਕਰ ਲਏ ਸਨ।

ਟਾਈਗਰ ਏਜੰਸੀ ਦੇ ਮਾਲਕ ਵਿੱਕੀ ਨੇ ਦੱਸਿਆ ਕਿ ਹਰ ਰੋਜ਼ ਏਜੰਸੀ ਰਾਤ 11 ਵਜੇ ਬੰਦ ਹੋ ਜਾਂਦੀ ਹੈ ਪਰ ਵੀਰਵਾਰ ਨੂੰ ਕੰਮ ਜਿਆਦਾ ਹੋਣ ਕਰਕੇ ਕਾਫੀ ਦੇਰੀ ਹੋਈ। ਰਾਤ ਕਰੀਬ 12 ਵਜੇ ਵਿੱਕੀ ਆਪਣੀ ਦੁਕਾਨ ਤੋਂ ਕਰੀਬ 20 ਕਦਮ ਦੀ ਦੂਰੀ 'ਤੇ ਆਪਣੀ ਐਂਡੇਵਰ ਕਾਰ 'ਚ ਬੈਠਣ ਲੱਗਾ। ਇਸ ਦੌਰਾਨ ਉਸ ਨੇ ਪੈਸਿਆਂ ਵਾਲਾ ਬੈਗ ਕਾਰ ਅੰਦਰ ਹੀ ਰੱਖਿਆ। ਇਸੇ ਦੌਰਾਨ ਇਕ ਨੌਜਵਾਨ ਉਸ ਦੇ ਕੋਲ ਆ ਕੇ ਖੜ੍ਹਾ ਹੋ ਗਿਆ। ਵਿੱਕੀ ਨੇ ਦੱਸਿਆ ਕਿ ਪਹਿਲਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਕਤ ਲੜਕਾ ਉਸ ਦਾ ਜਾਣਕਾਰ ਸੀ। ਪਰ ਫਿਰ ਅਚਾਨਕ ਉਸ ਨੇ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇਸ ਤੋਂ ਬਾਅਦ ਤਿੰਨ ਹੋਰ ਸਾਥੀ ਵੀ ਆ ਗਏ ਅਤੇ ਕਾਰ ਅੰਦਰ ਪਿਆ ਪੈਸਿਆਂ ਵਾਲਾ ਬੈਗ ਲੈ ਕੇ ਭੱਜ ਗਏ। ਬੈਗ ਵਿੱਚ ਕਰੀਬ 7.5 ਲੱਖ ਰੁਪਏ ਨਕਦ, ਮੋਬਾਈਲ ਫ਼ੋਨ ਅਤੇ ਏਜੰਸੀ ਦੀਆਂ ਕੁਝ ਚਾਬੀਆਂ ਸਨ।

ਮੋਟਰਸਾਈਕਲ ਤੇ ਬੈਠ ਹੋਏ ਫਰਾਰ

ਵਿੱਕੀ ਨੇ ਦੱਸਿਆ ਕਿ ਲੁੱਟ ਤੋਂ ਬਾਅਦ ਉਸ ਨੇ ਰੌਲਾ ਪਾਉਂਦੇ ਹੋਏ ਕਾਫੀ ਦੂਰ ਤੱਕ ਲੁਟੇਰਿਆਂ ਦਾ ਪਿੱਛਾ ਕੀਤਾ ਸੀ। ਮੁਲਜ਼ਮ ਸਬਜ਼ੀ ਮੰਡੀ ਦੇ ਅੰਦਰੋਂ ਟੁੱਟੀ ਕੰਧ 'ਚ ਬਣੇ ਮੋਰੇ ਰਾਹੀਂ ਬਾਹਰ ਨਿਕਲ ਗਏ ਅਤੇ ਬਾਈਕ 'ਤੇ ਫ਼ਰਾਰ ਹੋ ਗਏ ਗਿਆ। ਘਟਨਾ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੀ।

ਸੀਸੀਟੀਵੀ ਖੰਗਾਲ ਰਹੀ ਪੁਲਿਸ

ਵਿੱਕੀ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਆਏ ਲੁਟੇਰੇ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਜਦੋਂਕਿ ਬਾਅਦ ਵਿੱਚ ਆਏ ਤਿੰਨਾਂ ਦੇ ਮੂੰਹ ਢਕੇ ਹੋਏ ਸਨ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਤਿੰਨ-ਚਾਰ ਨੌਜਵਾਨ ਕਾਫੀ ਸਮੇਂ ਤੋਂ ਮੂੰਹ ਢੱਕ ਕੇ ਉਨ੍ਹਾਂ ਦੀ ਦੁਕਾਨ 'ਤੇ ਘੁੰਮ ਰਹੇ ਸਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

Recent News