menu-icon
Punjabi Story Line
  • Home
  • News
  • Punjab
  • ਸੰਸਦ ਮੈਂਬਰਾਂ ਨੂੰ ਨਹੀਂ, ਸਗੋਂ ਲੋਕਤੰਤਰ ਨੂੰ ਕੀਤਾ ਗਿਆ ਮੁਅੱਤਲ : ਰਾਘਵ ਚੱਢਾ

ਸੰਸਦ ਮੈਂਬਰਾਂ ਨੂੰ ਨਹੀਂ, ਸਗੋਂ ਲੋਕਤੰਤਰ ਨੂੰ ਕੀਤਾ ਗਿਆ ਮੁਅੱਤਲ : ਰਾਘਵ ਚੱਢਾ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਸਰਕਾਰ ਦੇ ਤਿੱਖੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਸੰਸਦ ਦੀ ਸੁਰੱਖਿਆ 'ਚ ਖਾਮੀਆਂ 'ਤੇ ਸਵਾਲ ਉਠਾਉਣ ਵਾਲੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਬਿਲਕੁਲ ਗਲਤ ਹੈ। 

Date Updated Last Updated : 19 December 2023, 05:13 PM IST
Share:

ਅੱਜ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਮੁਅੱਤਲ ਨਹੀਂ ਕੀਤਾ ਗਿਆ, ਸਗੋਂ ਦੇਸ਼ ਅੰਦਰ ਲੋਕਤੰਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਪਾਰਟੀਆਂ ਦੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਸਿਰਫ ਇਸ ਲਈ ਮੁਅੱਤਲ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਸੰਸਦ ਦੀ ਸੁਰੱਖਿਆ 'ਚ ਕਮੀਆਂ'ਤੇ ਸਵਾਲ ਚੁੱਕੇ ਸਨ। ਕੁੱਝ ਇਸੀ ਅੰਦਾਜ਼ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਦੇ ਤਿੱਖੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਸੰਸਦ ਦੀ ਸੁਰੱਖਿਆ 'ਚ ਖਾਮੀਆਂ 'ਤੇ ਸਵਾਲ ਉਠਾਉਣ ਵਾਲੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਬਿਲਕੁਲ ਗਲਤ ਹੈ। ਉਹਨਾਂ ਨੇ ਕਿਹਾ ਕਿ ਵਿਡੰਬਨਾ ਹੈ ਕਿ ਜਿਸ ਭਾਜਪਾ ਦੇ ਸੰਸਦ ਮੈਂਬਰ ਦੇ ਦਸਤਖ਼ਤਾਂ ਨਾਲ ਮੁਲਜ਼ਮਾਂ ਨੂੰ ਸਦਨ ਦੇ ਅੰਦਰ ਲਿਆਂਦਾ ਗਿਆ ਸੀ, ਉਹ ਅੱਜ ਵੀ ਸਦਨ ਦੇ ਅੰਦਰ ਬੈਠੇ ਹਨ ਅਤੇ ਉਸਦੀ ਮੈਂਬਰਸ਼ਿਪ 'ਤੇ ਕੋਈ ਅਸਰ ਨਹੀਂ ਪਿਆ ਹੈ।

ਪਾਸ ਦੇਣ ਵਾਲੇ ਸੰਸਦਾਂ ਦੀ ਮੈਂਬਰਸ਼ਿਪ 'ਤੇ ਕਿਉਂ ਨਹੀਂ ਕਾਰਵਾਈ?

'ਆਪ' ਦੇ ਸੀਨੀਅਰ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਦੇ ਇਕ ਸੰਸਦ ਮੈਂਬਰ ਦੇ ਦਸਤਖਤ ਵਾਲਾ ਵਿਜ਼ਟਰ ਪਾਸ ਲੈਣ ਤੋਂ ਬਾਅਦ ਦੋ ਦੋਸ਼ੀ ਸਦਨ ਦੇ ਅੰਦਰ ਆਉਂਦੇ ਹਨ ਅਤੇ ਸਦਨ 'ਤੇ ਹਮਲਾ ਕਰਦੇ ਹਨ। ਇਹ ਦੋਵੇਂ ਮੁਲਜ਼ਮ ਭਾਜਪਾ ਦੇ ਸੰਸਦ ਮੈਂਬਰ ਦੇ ਮਹਿਮਾਨ ਸਨ। ਇਸ ਦੇ ਬਾਵਜੂਦ ਭਾਜਪਾ ਦੇ ਉਹ ਸੰਸਦ ਮੈਂਬਰ ਅਜੇ ਵੀ ਸੰਸਦ ਮੈਂਬਰ ਵਜੋਂ ਸਦਨ ਦੇ ਅੰਦਰ ਬੈਠੇ ਹਨ ਅਤੇ ਉਨ੍ਹਾਂ ਦੀ ਮੈਂਬਰਸ਼ਿਪ 'ਤੇ ਕੋਈ ਅਸਰ ਨਹੀਂ ਪਿਆ ਹੈ। ਦੂਜੇ ਪਾਸੇ ਸੰਸਦ ਦੀ ਸੁਰੱਖਿਆ 'ਚ ਖਾਮੀਆਂ 'ਤੇ ਕੇਂਦਰ ਸਰਕਾਰ 'ਤੇ ਸਵਾਲ ਉਠਾਉਣ ਅਤੇ ਇਸ 'ਚ ਭਾਜਪਾ ਸੰਸਦ ਮੈਂਬਰਾਂ ਦੀ ਭੂਮਿਕਾ 'ਤੇ ਸਵਾਲ ਚੁੱਕਣ 'ਤੇ ਵਿਰੋਧੀ ਧਿਰ ਦੇ ਕਰੀਬ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਜਵਾਬ ਮੰਗਣ ਤੇ 141 ਸੰਸਦ ਮੈਂਬਰਾਂ ਨੂੰ ਕੀਤਾ ਮੁਅੱਤਲ 

ਭਾਜਪਾ ਦੇ ਜਿਸ ਸੰਸਦ ਮੈਂਬਰ ਦੇ ਦਸਤਖ਼ਤਾਂ ਹੇਠ ਦੋਵੇਂ ਮੁਲਜ਼ਮ ਵਿਜ਼ਟਰ ਪਾਸ ਲੈ ਕੇ ਸਦਨ ਵਿੱਚ ਦਾਖ਼ਲ ਹੋਏ ਸਨ, ਉਨ੍ਹਾਂ ਨੂੰ ਹਾਲੇ ਤੱਕ ਮੁਅੱਤਲ ਨਹੀਂ ਕੀਤਾ ਗਿਆ ਹੈ। ਪਰ ਭਾਜਪਾ ਸਰਕਾਰ ਤੋਂ ਜਵਾਬ ਮੰਗਣ ਵਾਲੇ ਕਰੀਬ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਲਈ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਅੱਜ ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਨਹੀਂ ਕੀਤਾ ਗਿਆ, ਸਗੋਂ ਲੋਕਤੰਤਰ ਨੂੰ ਮੁਅੱਤਲ ਕੀਤਾ ਗਿਆ ਹੈ।

Recent News