ਗੁਰਪ੍ਰੀਤ ਸਿੰਘ ਜੋਕਿ ਮਹਿਲਾ ਦਾ ਜਾਣਕਾਰ ਹੈ, ਨੇ ਪਵਨ ਕੁਮਾਰ ਵਾਸੀ ਵਿਨੋਦ ਨਗਰ ਖੰਨਾ ਨਾਲ ਗੱਲਬਾਤ ਕੀਤੀ ਸੀ। ਪਵਨ ਕੁਮਾਰ ਨੇ ਗੁਰਪ੍ਰੀਤ ਸਿੰਘ ਦੀ ਜਾਣ-ਪਛਾਣ ਜਸਵਿੰਦਰ ਸਿੰਘ ਮਾਨ ਨਾਲ ਕਰਵਾਈ। ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਖੰਨਾ ਜ਼ਿਲ੍ਹੇ ਦਾ ਪ੍ਰਧਾਨ ਦੱਸਿਆ। ਜਸਵਿੰਦਰ ਸਿੰਘ ਨੇ ਮਹਿਲਾ ਨੂੰ ਕਿਹਾ ਸੀ ਕਿ ਉਹ ਰਜਿਸਟਰੀ ਕਰਵਾ ਦੇਵੇਗਾ। ਇਸਦੇ ਬਦਲੇ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਰਜਿਸਟਰੀ ਨਾ ਕਰਾਉਣ ਦੀ ਸੂਰਤ 'ਚ ਜਸਵਿੰਦਰ ਨੇ ਇਹ ਵੀ ਕਿਹਾ ਸੀ ਕਿ ਉਹ ਦੂਜੀ ਧਿਰ ਖਿਲਾਫ ਕੇਸ ਦਰਜ ਕਰਵਾ ਦੇਵੇਗਾ। ਢਾਈ ਲੱਖ ਰੁਪਏ ਐਡਵਾਂਸ ਅਤੇ ਰਜਿਸਟਰੀ ਤੋਂ ਬਾਅਦ ਢਾਈ ਲੱਖ ਰੁਪਏ ਦੇਣ ਦੀ ਸਹਿਮਤੀ ਬਣੀ। ਸ਼ਿਕਾਇਤਕਰਤਾ ਨੇ ਕੁਲਦੀਪ ਸਿੰਘ ਵਾਸੀ ਮੋਗਾ ਅਤੇ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਜਸਵਿੰਦਰ ਸਿੰਘ ਮਾਨ ਨੂੰ 1 ਲੱਖ ਰੁਪਏ ਐਡਵਾਂਸ ਦਿੱਤੇ ਸਨ। 15-20 ਦਿਨਾਂ ਬਾਅਦ ਡੇਢ ਲੱਖ ਰੁਪਏ ਹੋਰ ਦਿੱਤੇ ਗਏ। ਇਸਤੋਂ ਬਾਅਦ ਮੁਲਜ਼ਮ ਨੇ ਕੰਮ ਨਹੀਂ ਕਰਵਾਇਆ। ਉਨ੍ਹਾਂ ਦੇ ਨੰਬਰ ਬਲਾਕ ਕਰ ਦਿੱਤੇ। ਜਦੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ ਤਾਂ ਮੁਲਜ਼ਮ ਨੇ ਉਲਟਾ ਧਮਕੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਹੈ। ਉਸਦਾ ਕੋਈ ਕੁੱਝ ਨਹੀਂ ਬਿਗਾੜ ਸਕਦਾ। ਉਲਟਾ ਮਹਿਲਾ ’ਤੇ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਕਿਹਾ ਗਿਆ ਕਿ ਵਿਦੇਸ਼ ਜਾਣਾ ਮੁਸ਼ਕਲ ਹੋ ਜਾਵੇਗਾ। ਜਦੋਂ ਮੁਲਜ਼ਮ ਨੇ ਪੈਸੇ ਵਾਪਸ ਨਾ ਕੀਤੇ ਤਾਂ ਐਨਆਰਆਈ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ।
ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਗਈ
ਐਨਆਰਆਈ ਮਹਿਲਾ ਦੀ ਤਰਫੋਂ ਇੱਕ ਆਡੀਓ ਰਿਕਾਰਡਿੰਗ ਵੀ ਪੁਲਿਸ ਸਾਹਮਣੇ ਪੇਸ਼ ਕੀਤੀ ਗਈ। ਇਸ ਰਿਕਾਰਡਿੰਗ ਵਿੱਚ ਜਸਵਿੰਦਰ ਸਿੰਘ ਮਾਨ ਗੁਰਪ੍ਰੀਤ ਸਿੰਘ ਨਾਲ ਫ਼ੋਨ 'ਤੇ ਗੱਲ ਕਰਦਾ ਹੈ। ਉਹ ਢਾਈ ਲੱਖ ਰੁਪਏ ਲੈਣਾ ਸਵੀਕਾਰ ਕਰਦਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ ਉਹ ਕੰਮ ਜ਼ਰੂਰ ਕਰਵਾ ਦੇਵੇਗਾ। ਇੱਕ ਡੀਐਸਪੀ ਦਾ ਵੀ ਜ਼ਿਕਰ ਹੈ। ਪੁਲਿਸ ਵੱਲੋਂ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।