Punjab Weather Update: 2 ਦਿਨ ਦੀ ਰਾਹਤ ਤੋਂ ਬਾਅਦ ਫਿਰ ਸਤਾਉਣ ਲੱਗੀ ਗਰਮੀ, ਪਾਰਾ 2.7 ਡਿਗਰੀ ਵਧਿਆ, ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ ਪਾਰ

ਬਠਿੰਡਾ ਵਿੱਚ ਤਾਪਮਾਨ 39.6°C ਰਿਹਾ ਜੋ ਕਿ ਕੱਲ੍ਹ ਨਾਲੋਂ 4.6°C ਵੱਧ ਸੀ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 38°C ਅਤੇ ਲੁਧਿਆਣਾ ਵਿੱਚ 38.6°C ਤਾਪਮਾਨ ਦਰਜ ਕੀਤਾ ਗਿਆ। ਤਾਪਮਾਨ 37.2° ਸੈਲਸੀਅਸ ਪਠਾਨਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 2.9° ਸੈਲਸੀਅਸ ਦਾ ਵਾਧਾ ਹੈ।

Share:

Punjab Weather Update: ਨੌਤਪਾ ਦੇ ਵਿਚਕਾਰ ਵੀ ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। ਸੂਬੇ ਦੇ ਤਾਪਮਾਨ ਵਿੱਚ 2.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਸੂਬੇ ਭਰ ਵਿੱਚ ਤਾਪਮਾਨ ਆਮ ਨਾਲੋਂ 2.3 ਡਿਗਰੀ ਸੈਲਸੀਅਸ ਘੱਟ ਸੀ। ਉੱਥੇ ਹੀ ਅੱਜ ਰਾਜ ਦੇ 10 ਜ਼ਿਲ੍ਹੇ ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਹਨ, ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ 30 ਮਈ ਤੱਕ ਰਾਜ ਵਿੱਚ ਕਿਤੇ ਵੀ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ

ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ।

ਕਿਵੇਂ ਰਿਹਾ ਬਾਕੀ ਸ਼ਹਿਰਾਂ ਦਾ ਤਾਪਮਾਨ

ਬਠਿੰਡਾ ਵਿੱਚ ਤਾਪਮਾਨ 39.6°C ਰਿਹਾ ਜੋ ਕਿ ਕੱਲ੍ਹ ਨਾਲੋਂ 4.6°C ਵੱਧ ਸੀ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 38°C ਅਤੇ ਲੁਧਿਆਣਾ ਵਿੱਚ 38.6°C ਤਾਪਮਾਨ ਦਰਜ ਕੀਤਾ ਗਿਆ। ਤਾਪਮਾਨ 37.2° ਸੈਲਸੀਅਸ ਪਠਾਨਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 2.9° ਸੈਲਸੀਅਸ ਦਾ ਵਾਧਾ ਹੈ। ਅੰਮ੍ਰਿਤਸਰ ਵਿੱਚ ਤਾਪਮਾਨ 38.2° ਸੈਲਸੀਅਸ ਅਤੇ ਪਟਿਆਲਾ ਵਿੱਚ 36.8° ਸੈਲਸੀਅਸ ਦਰਜ ਕੀਤਾ ਗਿਆ। ਨਵਾਂਸ਼ਹਿਰ ਸਮਰਾਲਾ ਜ਼ਿਲ੍ਹੇ ਦਾ ਸਭ ਤੋਂ ਗਰਮ ਸਥਾਨ ਸੀ - 40.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਆਉਣ ਵਾਲੇ 5 ਦਿਨਾਂ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਸੂਬੇ ਦਾ ਤਾਪਮਾਨ

ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੀ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ 5 ਦਿਨਾਂ ਲਈ ਮੌਸਮ ਵਿਗੜ ਸਕਦਾ ਹੈ। ਪ੍ਰਮੁੱਖ ਜ਼ਿਲ੍ਹੇ ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਨਵਾਂਸ਼ਹਿਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਅਤੇ ਮੋਹਾਲੀ ਹਨ। ਇਨ੍ਹਾਂ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇੰਨਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ

ਇੰਨਾਂ ਜ਼ਿਲ੍ਹਿਆਂ ਲਈ ਕੋਈ ਕੋਈ ਚੇਤਾਵਨੀ ਨਹੀਂ

ਮੋਗਾ, ਫਾਜ਼ਿਲਕਾ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਵਰਗੇ ਜ਼ਿਲ੍ਹਿਆਂ ਵਿੱਚ ਮੌਸਮ ਦੀ ਕੋਈ ਚੇਤਾਵਨੀ ਨਹੀਂ ਹੈ, ਪਰ ਤਾਪਮਾਨ ਤੇਜ਼ੀ ਨਾਲ ਵੱਧ ਸਕਦਾ ਹੈ।

ਇਹ ਵੀ ਪੜ੍ਹੋ