menu-icon
Punjabi Story Line
  • Home
  • News
  • Punjab
  • Punjab Weather: ਪੱਛਮੀ ਗੜਬੜੀ ਹੋਵੇਗੀ ਸਰਗਰਮ, ਪੰਜਾਬ ਵਿੱਚ 5 ਦਿਨ ਮੀਂਹ ਪੈਣ ਦੀ ਸੰਭਾਵਨਾ,ਘਟੇਗਾ ਤਾਪਮਾਨ

Punjab Weather: ਪੱਛਮੀ ਗੜਬੜੀ ਹੋਵੇਗੀ ਸਰਗਰਮ, ਪੰਜਾਬ ਵਿੱਚ 5 ਦਿਨ ਮੀਂਹ ਪੈਣ ਦੀ ਸੰਭਾਵਨਾ,ਘਟੇਗਾ ਤਾਪਮਾਨ

ਹਰਿਆਣਾ ਦੀ ਸਰਹੱਦ 'ਤੇ ਚੱਕਰਵਾਤੀ ਹਵਾਵਾਂ ਦਾ ਇੱਕ ਖੇਤਰ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਜ਼ਿਲ੍ਹੇ ਕੱਲ੍ਹ ਤੋਂ ਹੀ ਬੱਦਲਵਾਈ ਵਾਲੇ ਹਨ। ਇਸ ਕਾਰਨ ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਵਧਿਆ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਵੀ 0.5 ਡਿਗਰੀ ਘਟ ਗਿਆ।

Date Updated Last Updated : 30 January 2025, 07:50 AM IST
Share:

Punjab Weather: ਮੌਸਮ ਵਿਭਾਗ ਨੇ ਅੱਜ ਸ਼ਨੀਵਾਰ ਤੋਂ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਧੁੰਦ ਜਾਂ ਸੀਤ ਲਹਿਰ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੇਗੀ। ਉੱਥੇ ਹੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ, ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਇੱਕ ਪਾਸੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਉੱਥੇ ਹੀ ਦੂਜੇ ਪਾਸੇ ਘੱਟੋ-ਘੱਟ ਤਾਪਮਾਨ ਵਿੱਚ ਥੋੜ੍ਹਾ ਜਿਹਾ ਵਾਧਾ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਕੱਲ੍ਹ ਸ਼ੁੱਕਰਵਾਰ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਗਿਆ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ

ਇਸ ਦੇ ਨਾਲ ਹੀ ਹਰਿਆਣਾ ਦੀ ਸਰਹੱਦ 'ਤੇ ਚੱਕਰਵਾਤੀ ਹਵਾਵਾਂ ਦਾ ਇੱਕ ਖੇਤਰ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਜ਼ਿਲ੍ਹੇ ਕੱਲ੍ਹ ਤੋਂ ਹੀ ਬੱਦਲਵਾਈ ਵਾਲੇ ਹਨ। ਇਸ ਕਾਰਨ ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਵਧਿਆ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਵੀ 0.5 ਡਿਗਰੀ ਘਟ ਗਿਆ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਤੱਕ ਡਿੱਗ ਸਕਦਾ ਹੈ ਅਤੇ ਉਸ ਤੋਂ ਬਾਅਦ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ।

1 ਫਰਵਰੀ ਤੋਂ ਨਵਾਂ ਪੱਛਮੀ ਗੜਬੜ ਸਰਗਰਮ

ਕੱਲ੍ਹ ਸਰਗਰਮ ਹੋਏ ਪੱਛਮੀ ਗੜਬੜ ਤੋਂ ਬਾਅਦ, ਦੋ ਹੋਰ ਨਵੇਂ ਪੱਛਮੀ ਗੜਬੜ ਦੇ ਸਰਗਰਮ ਹੋਣ ਦੀ ਉਮੀਦ ਹੈ। 29 ਜਨਵਰੀ ਨੂੰ ਸਰਗਰਮ ਹੋਏ ਪੱਛਮੀ ਗੜਬੜ ਕਾਰਨ, 31 ਜਨਵਰੀ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 1 ਫਰਵਰੀ ਨੂੰ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋਵੇਗਾ। ਇਸ ਦੇ ਨਾਲ ਹੀ, 4 ਫਰਵਰੀ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਸ ਬਦਲਾਅ ਕਾਰਨ ਪੰਜਾਬ ਵਿੱਚ 31 ਜਰਵਰੀ ਤੋਂ 4 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

Recent News