menu-icon
Punjabi Story Line
  • Home
  • News
  • Punjab
  • ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਪਿੰਡ ਲਿਆ ਕੇ ਕੀਤਾ ਅੰਤਿਮ ਸਸਕਾਰ 

ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਪਿੰਡ ਲਿਆ ਕੇ ਕੀਤਾ ਅੰਤਿਮ ਸਸਕਾਰ 

ਸੁਖਪ੍ਰੀਤ ਪੱਡਾ 2017 ਵਿਚ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ਗਿਆ ਸੀ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਉਹ ਉਥੇ ਹੀ ਮੈਡੀਕਲ ਖੇਤਰ ਵਿਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 31 ਦਸੰਬਰ 2024 ਦੀ ਰਾਤ ਨੂੰ ਕੰਮ ਤੋਂ ਵਾਪਸ ਘਰ ਨੂੰ ਪਰਤ ਰਿਹਾ ਸੀ ਕਿ ਇਕ ਵਿਦੇਸ਼ੀ ਔਰਤ ਨੇ ਗਲਤ ਸਾਈਡ ਤੋਂ ਆ ਕੇ ਕਾਰ ਨਾਲ ਟੱਕਰ ਮਾਰ ਦਿੱਤੀ

Date Updated Last Updated : 12 February 2025, 09:04 PM IST
Share:

ਬਟਾਲਾ ਦੇ ਪਿੰਡ ਮੂਲਿਆਂਵਾਲ ਦੇ ਨੌਜਵਾਨ ਦਾ ਕੈਨੇਡਾ ਦੇ ਮੈਨੀਟੋਬ ਸਟੇਟ ਦੇ ਸ਼ਹਿਰ ਵਿਨੀਪੈੱਗ 'ਚ 31 ਦਸੰਬਰ 2024 ਨੂੰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸਤੋਂ ਬਾਅਦ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਦੇਹ ਮੰਗਲਵਾਰ ਨੂੰ ਦੁਪਹਿਰ 2 ਵਜੇ ਪਿੰਡ ਪੁੱਜੀ। ਪਰਿਵਾਰ ਧਾਹਾਂ ਮਾਰ-ਮਾਰ ਰੋ ਰਿਹਾ ਸੀ। ਪਿੰਡ ਅੰਦਰ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਗਿਆ। 

2017 'ਚ ਕੈਨੇਡਾ ਗਿਆ ਸੀ ਸੁਖਪ੍ਰੀਤ 

ਇਸ ਸਬੰਧੀ ਮ੍ਰਿਤਕ ਸੁਖਪ੍ਰੀਤ ਸਿੰਘ ਪੱਡਾ (32) ਦੇ ਪਿਤਾ ਰਿਟਾ. ਏ.ਐੱਸ.ਆਈ. ਮਨਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਸਦਾ ਪੁੱਤਰ ਸੁਖਪ੍ਰੀਤ ਪੱਡਾ 2017 ਵਿਚ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ਗਿਆ ਸੀ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਉਹ ਉਥੇ ਹੀ ਮੈਡੀਕਲ ਖੇਤਰ ਵਿਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 31 ਦਸੰਬਰ 2024 ਦੀ ਰਾਤ ਨੂੰ ਕੰਮ ਤੋਂ ਵਾਪਸ ਘਰ ਨੂੰ ਪਰਤ ਰਿਹਾ ਸੀ ਕਿ ਇਕ ਵਿਦੇਸ਼ੀ ਔਰਤ ਨੇ ਗਲਤ ਸਾਈਡ ਤੋਂ ਆ ਕੇ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦਾ ਬੇਟਾ ਸੁਖਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸਦਾ ਇਲਾਜ ਵਿਨੀਪੈੱਗ ਸ਼ਹਿਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ, ਜਿੱਥੇ ਬੀਤੇ ਦਿਨੀਂ ਸੁਖਪ੍ਰੀਤ ਦੀ ਮੌਤ ਹੋ ਗਈ।

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋਣ ਨਾਲ ਦੁੱਖਾਂ ਦਾ ਪਹਾੜ ਉਨ੍ਹਾਂ ’ਤੇ ਟੁੱਟ ਪਿਆ ਹੈ। ਉਸਦਾ ਬੇਟਾ ਸ਼ਾਦੀਸ਼ੁਦਾ ਸੀ, ਜਿਸਦੀ ਇਕ ਬੱਚੀ ਵੀ ਹੈ ਅਤੇ ਬੀਤੀ 5 ਜਨਵਰੀ ਨੂੰ ਉਹਨਾਂ ਨੇ ਘਰ ਆਉਣਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੰਦਭਾਗੀ ਖ਼ਬਰ ਮਿਲਣ ਮਗਰੋਂ ਮ੍ਰਿਤਕ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਸਾਰੇ ਪਿੰਡ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਖਪ੍ਰੀਤ ਸਿੰਘ ਪੱਡਾ ਦਾ ਪਿੰਡ ਮੂਲਿਆਂਵਾਲ ਦੇ ਸਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Recent News