menu-icon
Punjabi Story Line
  • Home
  • News
  • Punjab
  • ਰੇਲ ਮੰਤਰੀ ਬਿਟੂ ਵੱਲੋਂ CM ਮਾਨ ਨੂੰ ਖ਼ਤ: ਪੰਜਾਬ 'ਚ ਰੇਲ ਪ੍ਰੋਜੈਕਟਾਂ ਨੂੰ ਮਨਜ਼ੂਰੀਆਂ ਦੀ ਉਡੀਕ 'ਚ ਰੁਕਾਵਟਾਂ

ਰੇਲ ਮੰਤਰੀ ਬਿਟੂ ਵੱਲੋਂ CM ਮਾਨ ਨੂੰ ਖ਼ਤ: ਪੰਜਾਬ 'ਚ ਰੇਲ ਪ੍ਰੋਜੈਕਟਾਂ ਨੂੰ ਮਨਜ਼ੂਰੀਆਂ ਦੀ ਉਡੀਕ 'ਚ ਰੁਕਾਵਟਾਂ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਭੇਜ ਕੇ ਸੂਬੇ 'ਚ ਲੰਬਿਤ ਰੇਲਵੇ ਪ੍ਰੋਜੈਕਟਾਂ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਰਸਮਾਂ ਅਤੇ ਜ਼ਮੀਨੀ ਮਨਜ਼ੂਰੀਆਂ ਵਿੱਚ ਆ ਰਹੀ ਵਿਘਨ ਕਾਰਨ ਅਨੇਕਾਂ ਪ੍ਰੋਜੈਕਟ ਰੁਕੇ ਹੋਏ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ।

Date Updated Last Updated : 23 July 2026, 06:41 PM IST
Share:

ਰੇਲ ਮੰਤਰੀ ਰਵਨੀਤ ਸਿੰਘ ਬਿਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਆਪਣੇ ਪੱਤਰ 'ਚ ਸੂਬੇ ਦੇ ਅੱਠ ਜ਼ਿਲ੍ਹਿਆਂ 'ਚ ਚੱਲ ਰਹੇ ROB-LHS ਪ੍ਰੋਜੈਕਟਾਂ ਦੀ ਮੁਰੰਮਤ ਅਤੇ ਨਵੇਂ ਰੇਲ ਰੂਟਾਂ ਨਾਲ ਜੁੜੇ ਮਸਲਿਆਂ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਵਣ ਮਨਜ਼ੂਰੀਆਂ ਅਤੇ ਟ੍ਰੈਫਿਕ ਪ੍ਰਬੰਧਾਂ ਸਬੰਧੀ ਇਜਾਜ਼ਤਾਂ ਵਿੱਚ ਪੈ ਰਹੀ ਦੇਰੀ ਕਾਰਨ ਕਈ ਪ੍ਰੋਜੈਕਟ ਠੱਪ ਪਏ ਹਨ, ਜਿਸ ਕਾਰਨ ਨਾ ਸਿਰਫ਼ ਸਮਾਂ ਲੱਗ ਰਿਹਾ ਹੈ ਸਗੋਂ ਲਾਗਤ ਵੀ ਵੱਧ ਰਹੀ ਹੈ।

ਚਾਰ ਵੱਡੇ ਪ੍ਰੋਜੈਕਟਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ

ਬਿਟੂ ਨੇ ਆਪਣੇ ਪੱਤਰ 'ਚ ਚਾਰ ਵੱਡੇ ਪ੍ਰੋਜੈਕਟਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਫਿਰੋਜ਼ਪੁਰ ਤੋਂ ਪੱਟੀ ਦਰਮਿਆਨ ਬਣਨ ਵਾਲੀ 25.72 ਕਿਲੋਮੀਟਰ ਲੰਬੀ ਰੇਲ ਲਾਈਨ ਲਈ ਕੇਂਦਰ ਵੱਲੋਂ ਜ਼ਮੀਨ ਖ਼ਰੀਦ ਲਈ 194 ਕਰੋੜ ਤੋਂ ਵੱਧ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਪਰ ਜ਼ਮੀਨ ਦੀ ਮਾਲਕੀ ਤਬਾਦਲਾ ਨਾ ਹੋਣ ਕਾਰਨ ਨਿਰਮਾਣ ਕੰਮ ਅਜੇ ਸ਼ੁਰੂ ਨਹੀਂ ਹੋ ਸਕਿਆ।

ਵਨ ਜੀਵ ਸੁਰੱਖਿਆ ਯੋਜਨਾ 'ਤੇ ਅੰਤਿਮ ਮੋਹਰ ਦਾ ਇੰਤਜ਼ਾਰ

ਇਸ ਤੋਂ ਇਲਾਵਾ, ਰਾਜਪੁਰਾ-ਮੋਹਾਲੀ ਰੇਲ ਲਾਈਨ ਪ੍ਰੋਜੈਕਟ ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹਿਆਂ 'ਚ ਜ਼ਮੀਨ ਪ੍ਰਾਪਤੀ ਦੀ ਰਸਮ ਅਧੂਰੀ ਹੋਣ ਕਾਰਨ ਅਟਕਿਆ ਹੋਇਆ ਹੈ। ਇਸੇ ਤਰ੍ਹਾਂ, ਨੰਗਲ ਡੈਮ-ਤਲਵਾੜਾ-ਮੁਕੇਰੀਆਂ ਰੇਲ ਰੂਟ ਲਈ ਜ਼ਿਆਦਾਤਰ ਵਣ ਮਨਜ਼ੂਰੀਆਂ ਤਾਂ ਆ ਚੁੱਕੀਆਂ ਹਨ, ਪਰ ਬਾਕੀ ਇੱਕ ਹਿੱਸੇ ਲਈ ਵਨ ਜੀਵ ਸੁਰੱਖਿਆ ਯੋਜਨਾ 'ਤੇ ਅੰਤਿਮ ਮੋਹਰ ਦਾ ਇੰਤਜ਼ਾਰ ਹੈ।

ਬਿੱਟੂ ਦੀ ਮੁੱਖ ਮੰਤਰੀ ਮਾਨ ਨੂੰ ਅਪੀਲ

ਇਸ ਤੋਂ ਇਲਾਵਾ, ਮਾਨਸਾ-ਬਠਿੰਡਾ ਰੇਲਵੇ ਲਾਈਨ ਨੂੰ ਦੋਹਰੀ ਬਣਾਉਣ ਦੇ ਪ੍ਰੋਜੈਕਟ ਲਈ 192 ਹੈਕਟੇਅਰ ਤੋਂ ਵੱਧ ਜ਼ਮੀਨ ਦੀ ਲੋੜ ਹੈ, ਪਰ ਪ੍ਰਸ਼ਾਸਨਿਕ ਪ੍ਰਕਿਰਿਆ ਮੁਕੰਮਲ ਨਾ ਹੋਣ ਕਾਰਨ ਇਹ ਪ੍ਰੋਜੈਕਟ ਵੀ ਰਫ਼ਤਾਰ ਨਹੀਂ ਫੜ ਸਕਿਆ। ਬਿਟੂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਮਾਮਲਿਆਂ 'ਚ ਨਿੱਜੀ ਦਿਲਚਸਪੀ ਲੈਂਦਿਆਂ ਅਧਿਕਾਰੀਆਂ ਨੂੰ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦੇਣ, ਤਾਂ ਜੋ ਪੰਜਾਬ 'ਚ ਰੇਲ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

Recent News