menu-icon
Punjabi Story Line
  • Home
  • News
  • Punjab
  • Ram Mandir: ਅਯੁੱਧਿਆ 'ਚ ਨਿਹੰਗ ਸਿੰਘ ਸੰਗਤਾਂ ਨੂੰ ਛਕਾਉਣਗੇ ਲੰਗਰ,ਰਾਸ਼ਨ ਲੈ ਚੰਡੀਗੜ੍ਹ ਤੋਂ ਰਵਾਨਾ ਹੋਇਆ ਜਥਾ

Ram Mandir: ਅਯੁੱਧਿਆ 'ਚ ਨਿਹੰਗ ਸਿੰਘ ਸੰਗਤਾਂ ਨੂੰ ਛਕਾਉਣਗੇ ਲੰਗਰ,ਰਾਸ਼ਨ ਲੈ ਚੰਡੀਗੜ੍ਹ ਤੋਂ ਰਵਾਨਾ ਹੋਇਆ ਜਥਾ

ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਮੌਕੇ ਪੰਜਾਬ ਦੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ।

Date Updated Last Updated : 08 January 2024, 09:51 AM IST
Share:

22 ਜਨਵਰੀ ਦਾ ਦਿਨ ਪੂਰੇ ਭਾਰਤ ਅਤੇ ਰਾਮ ਭਗਤਾਂ ਦੇ ਲਈ ਖੁਸ਼ੀ ਦਾ ਦਿਨ ਹੈ ਕਿਉਕਿ ਇਸ ਦਿਨ ਅਯੁੱਧਿਆ ਵਿਖੇ ਰਾਮ ਮੰਦਰ ਦਾ ਉਦਘਾਟਨ ਹੋ ਜਾ ਰਿਹਾ ਹੈ। ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਮੌਕੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ। ਅਯੁੱਧਿਆ ਪੁੱਜਣ ਵਾਲੇ ਵਿਸ਼ਵ ਭਰ ਤੋਂ ਸ਼ਰਧਾਲੂਆਂ ਲਈ ਲੰਗਰ ਮੁਹੱਈਆ ਕਰਵਾਉਣ ਲਈ ਚੰਡੀਗੜ੍ਹ ਤੋਂ ਰਾਸ਼ਨ ਅਤੇ ਹੋਰ ਸਾਮਾਨ ਨਾਲ ਲੈਸ ਦੋ ਟਰੱਕ ਭੇਜੇ ਗਏ ਹਨ। ਦੱਸ ਦਈਏ ਕਿ ਬਾਬਾ ਹਰਜੀਤ ਸਿੰਘ ਰਸੂਲਪੁਰ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ 1858 ਵਿਚ ਬਾਬਰੀ ਢਾਂਚੇ 'ਤੇ ਕਬਜ਼ਾ ਕਰਕੇ ਹਵਨ ਕੀਤਾ ਸੀ।

ਸ਼੍ਰੀ ਭਗਵਾਨ ਰਾਮ ਪ੍ਰਤੀ ਸੱਚੀ ਸ਼ਰਧਾ

ਸੈਕਟਰ 26 ਸਥਿਤ ਅਨਾਜ ਮੰਡੀ ਤੋਂ ਰਾਸ਼ਨ ਦੇ 2 ਟਰੱਕਾਂ ਦਾ ਜੱਥਾ ਰਵਾਨਾ ਕਰਦੇ ਹੋਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਦੀ ਨਾ ਕੇਵਲ ਸ੍ਰੀ ਰਾਮ ਪ੍ਰਤੀ ਸੱਚੀ ਸ਼ਰਧਾ ਅਤੇ ਆਸਥਾ ਸੀ ਸਗੋਂ ਉਨ੍ਹਾਂ ਦੀ ਵੀ ਇਹੋ ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਜਦੋਂ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਿਹਾ ਹੈ ਤਾਂ ਉਹ ਪਿੱਛੇ ਕਿਵੇਂ ਰਹਿ ਸਕਦੇ ਹਨ। ਇਸ ਲਈ ਉਹ ਨਿਹੰਗ ਸਿੰਘਾਂ ਨਾਲ ਮਿਲ ਕੇ ਅਯੁੱਧਿਆ ਵਿਖੇ ਲੰਗਰ ਲਗਾ ਕੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਸੇਵਾ ਕਰਨਗੇ|

ਮਾਘੀ ਦੇ ਸ਼ੁਭ ਮੌਕੇ 'ਤੇ ਅਯੁੱਧਿਆ 'ਚ ਲੰਗਰ ਸੇਵਾ ਹੋਵੇਗੀ ਸ਼ੁਰੂ

ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਮਾਘੀ ਦੇ ਸ਼ੁਭ ਮੌਕੇ 'ਤੇ ਅਯੁੱਧਿਆ 'ਚ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ, ਜੋ ਨਿਰੰਤਰ ਜਾਰੀ ਰਹੇਗੀ| ਉਨ੍ਹਾਂ ਕਿਹਾ ਕਿ ਸਿੱਖਾਂ ਦਾ ਲੰਗਰ ਵਰਤਾਉਣ ਦਾ ਇਤਿਹਾਸ ਬਹੁਤ ਵੱਡਾ ਹੈ। ਇਸਦੀ ਸ਼ੁਰੂਆਤ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਲਗਭਗ 15ਵੀਂ ਸਦੀ ਕੀਤੀ ਸੀ।

Recent News