menu-icon
Punjabi Story Line
  • Home
  • News
  • Punjab
  • ਵਿਦਿਆਰਥੀਆਂ ਨੇ ਵਰਦੀ ਪਾ ਕੇ ਚੁੱਕਿਆ ਕੂੜਾ, ਵੀਡੀਓ ਵਾਇਰਲ

ਵਿਦਿਆਰਥੀਆਂ ਨੇ ਵਰਦੀ ਪਾ ਕੇ ਚੁੱਕਿਆ ਕੂੜਾ, ਵੀਡੀਓ ਵਾਇਰਲ

ਵੀਡੀਓ ਵਿੱਚ ਵਿਦਿਆਰਥੀ ਖੇਤਾਂ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਖੁਦ ਇਸ ਵੀਡੀਓ ਨੂੰ ਵਾਇਰਲ ਕੀਤਾ ਹੈ। ਜਿਸ ਵਿੱਚ ਇੱਕ ਪਿੰਡ ਵਾਸੀ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਹੁਣ ਪਤਾ ਲੱਗਾ ਸਰਕਾਰੀ ਸਕੂਲ ਦੇ ਬੱਚੇ ਕਿਉਂ ਨਹੀਂ ਪੜ੍ਹਦੇ।

Date Updated Last Updated : 24 December 2023, 12:22 PM IST
Share:

ਪੰਜਾਬ ਸਰਕਾਰ ਵੱਲੋਂ ਜਿੱਥੇ ਸਿੱਖਿਆ ਨੂੰ ਲੈਕੇ ਕਦੀ ਤਰ੍ਹਾਂ ਦਾ ਵਾਅਦੇ ਕੀਤੇ ਜਾ ਰਹੇ ਹਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਸੀ, ਜਿਸ ਨੇ ਸਿੱਖਿਆ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਸੀ। ਸੀਐਮ ਦੀ ਛਾਪੇਮਾਰੀ ਦੇ ਮੱਦੇਨਜ਼ਰ ਵਿਭਾਗ ਨੇ ਸਕੂਲਾਂ ਵਿੱਚ ਸਭ ਕੁਝ ਸਹੀ ਢੰਗ ਨਾਲ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਬਾਵਜੂਦ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਮਾਰਟ ਸਕੂਲ ਸਿਰਫ਼ ਕਾਗਜ਼ਾਂ 'ਤੇ ਹੀ ਮੌਜੂਦ ਹਨ। ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ।

 

ਖੇਤਾਂ ਦੀ ਸਫਾਈ ਕਰਦੇ ਨਜ਼ਰ ਆਏ ਬੱਚੇ

ਸਰਕਾਰੀ ਸਕੂਲ ਦੇ ਵਿਦਿਆਰਥੀ ਵਰਦੀ ਪਾ ਕੇ ਖੇਤਾਂ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਬੱਚੇ ਕੂੜਾ ਇਕੱਠਾ ਕਰ ਰਹੇ ਹਨ। ਪਿੰਡ ਵਾਸੀਆਂ ਨੇ ਖੁਦ ਇਸ ਵੀਡੀਓ ਨੂੰ ਵਾਇਰਲ ਕੀਤਾ ਹੈ। ਜਿਸ ਵਿੱਚ ਇੱਕ ਪਿੰਡ ਵਾਸੀ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਹੁਣ ਪਤਾ ਲੱਗਾ ਸਰਕਾਰੀ ਸਕੂਲ ਦੇ ਬੱਚੇ ਕਿਉਂ ਨਹੀਂ ਪੜ੍ਹਦੇ।

 

ਅਧਿਆਪਕ ਦੇ ਡਰ ਕਾਰਨ ਨਹੀਂ ਬੋਲੇ ਬੱਚੇ

ਹਾਲਾਂਕਿ ਵੀਡੀਓ 'ਚ ਅਧਿਆਪਕ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ, ਜਿਸ ਨਾਲ ਲੱਗੇ ਕਿ ਉਨ੍ਹਾਂ ਨੂੰ ਕੁਝ ਸਿਖਾਇਆ ਜਾ ਰਿਹਾ ਹੋਵੇ। ਇਹ ਵੀਡੀਓ ਫਤਿਹਗੜ੍ਹ ਚੂੜੀਆਂ ਦੇ ਪਿੰਡ ਬੱਲ ਖੁਰਦ ਦੇ ਮਿਡਲ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ। ਬੱਚਿਆਂ ਦੇ ਪਿੱਛੇ ਸਕੂਲ ਨਜ਼ਰ ਆ ਰਿਹਾ ਹੈ। ਵੀਡੀਓ 'ਚ ਨੌਜਵਾਨ ਨੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ਉਹ ਪੜ੍ਹਨਾ ਨਹੀਂ ਚਾਹੁੰਦੇ ਤਾਂ ਉਨ੍ਹਾਂ ਕਿਹਾ ਕਿ ਉਹ ਪੜ੍ਹਨਾ ਚਾਹੁੰਦੇ ਹਨ, ਪਰ ਅੱਗੇ ਬੋਲ ਨਹੀਂ ਸਕੇ। ਸ਼ਾਇਦ ਬੱਚੇ ਅਧਿਆਪਕ ਤੋਂ ਡਰ ਗਏ ਸਨ। ਵੀਡੀਓ 'ਚ ਕਿਹਾ ਗਿਆ ਕਿ ਅਧਿਆਪਕਾਂ ਨੇ 200-300 ਰੁਪਏ ਖਰਚ ਕਰਕੇ ਸਫਾਈ ਲਈ ਨੂੰ ਲਾਉਣਾ ਮੁਨਾਸਿਬ ਨਹੀਂ ਸਮਝਿਆ, ਸਗੋਂ ਬੱਚਿਆਂ ਦੀ ਪੜ੍ਹਾਈ ਖਰਾਬ ਕਰ ਦਿੱਤੀ।

Recent News