menu-icon
Punjabi Story Line
  • Home
  • News
  • Punjab
  • 17 ਜੁਲਾਈ ਨੂੰ ਪੀਐੱਮ ਮੋਦੀ ਦੇ ਚੰਡੀਗੜ੍ਹ ਆਉਣ ਕਾਰਨ ਆਵਾਜਾਈ ਰਸਤਿਆਂ 'ਚ ਤਬਦੀਲੀ, ਪੁਲਿਸ ਵੱਲੋਂ ਖਾਸ ਹਦਾਇਤਾਂ ਜਾਰੀ

17 ਜੁਲਾਈ ਨੂੰ ਪੀਐੱਮ ਮੋਦੀ ਦੇ ਚੰਡੀਗੜ੍ਹ ਆਉਣ ਕਾਰਨ ਆਵਾਜਾਈ ਰਸਤਿਆਂ 'ਚ ਤਬਦੀਲੀ, ਪੁਲਿਸ ਵੱਲੋਂ ਖਾਸ ਹਦਾਇਤਾਂ ਜਾਰੀ

ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ, ਸਰਕਾਰੀ ਕਰਮਚਾਰੀ ਅਤੇ ਹੋਰ ਸੱਦੇ ਗਏ ਲੋਕ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ 'ਤੇ ਹੀ ਖੜ੍ਹੇ ਕਰਨ। ਸਾਈਕਲ ਟਰੈਕ, ਫੁੱਟਪਾਥ ਜਾਂ ਨੋ-ਪਾਰਕਿੰਗ ਖੇਤਰ ਵਿੱਚ ਵਾਹਨ ਖੜ੍ਹਾ ਕਰਨ 'ਤੇ ਪੁਲਿਸ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਅਤੇ ਕ੍ਰੇਨ ਰਾਹੀਂ ਟੋਅ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

Date Updated Last Updated : 15 July 2026, 07:35 PM IST
Share:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਚੰਡੀਗੜ੍ਹ ਆਉਣ ਨੂੰ ਲੈ ਕੇ ਸ਼ਹਿਰ ਦੀ ਪੁਲਿਸ ਨੇ ਯਾਤਰੀਆਂ ਲਈ ਰੂਟ-ਬਦਲੀ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਦਾ ਮਕਸਦ ਦੌਰੇ ਦੌਰਾਨ ਆਮ ਲੋਕਾਂ ਨੂੰ ਆਵਾਜਾਈ ਸੰਬੰਧੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਣਾ ਹੈ।
ਪੁਲਿਸ ਵੱਲੋਂ ਦੱਸੇ ਅਨੁਸਾਰ ਚੰਡੀਗੜ੍ਹ-ਨਯਾਗਾਂਵ ਬੈਰੀਅਰ ਤੋਂ ਲੈ ਕੇ ਪੀ.ਈ.ਸੀ. ਲਾਈਟ ਪੁਆਇੰਟ, ਫਿਰ ਸੈਕਟਰ-2, 3, 10 ਅਤੇ 11 ਵਾਲੇ ਚੌਕ ਤੱਕ ਟ੍ਰੈਫਿਕ ਨੂੰ ਹੋਰ ਰਸਤਿਆਂ ਵੱਲ ਮੋੜਿਆ ਜਾਵੇਗਾ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਪਹਿਰ ਤਿੰਨ ਵਜੇ ਤੱਕ ਇਨ੍ਹਾਂ ਮੁੱਖ ਰੂਟਾਂ ਤੋਂ ਬਚ ਕੇ ਰਹਿਣ ਤੇ ਆਪਣੀ ਯਾਤਰਾ ਲਈ ਬਦਲਵੇਂ ਰਾਹ ਅਪਣਾਉਣ।
ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ, ਸਰਕਾਰੀ ਕਰਮਚਾਰੀ ਅਤੇ ਹੋਰ ਸੱਦੇ ਗਏ ਲੋਕ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ 'ਤੇ ਹੀ ਖੜ੍ਹੇ ਕਰਨ। ਸਾਈਕਲ ਟਰੈਕ, ਫੁੱਟਪਾਥ ਜਾਂ ਨੋ-ਪਾਰਕਿੰਗ ਖੇਤਰ ਵਿੱਚ ਵਾਹਨ ਖੜ੍ਹਾ ਕਰਨ 'ਤੇ ਪੁਲਿਸ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਅਤੇ ਕ੍ਰੇਨ ਰਾਹੀਂ ਟੋਅ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

ਪੀਐੱਮ ਦੇ ਕਾਫ਼ਲੇ ਲਈ ਦੋ ਮੁੱਖ ਰੂਟ ਤੈਅ

ਪ੍ਰਧਾਨ ਮੰਤਰੀ ਦੇ ਪੰਜਾਬ ਇੰਜੀਨੀਅਰਿੰਗ ਕਾਲਜ (PEC) ਪਹੁੰਚਣ ਲਈ ਦੋ ਵਿਕਲਪਕ ਰਸਤੇ ਫਾਈਨਲ ਕਰ ਲਏ ਗਏ ਹਨ। ਪੀਐੱਮ ਏਅਰਪੋਰਟ ਤੋਂ ਹੈਲੀਕਾਪਟਰ ਰਾਹੀਂ ਰਾਜਿੰਦਰ ਪਾਰਕ ਉਤਰਨਗੇ ਅਤੇ ਉੱਥੋਂ ਸੜਕ ਰਾਹੀਂ PEC ਜਾਣਗੇ।
ਪਹਿਲੇ ਰੂਟ ਤਹਿਤ ਉਹ ਰਾਜਿੰਦਰ ਪਾਰਕ ਤੋਂ ਪੰਜਾਬ-ਹਰਿਆਣਾ ਮੁੱਖ ਮੰਤਰੀ ਰਿਹਾਇਸ਼ਾਂ ਦੇ ਵਿਚਕਾਰਲੇ ਮਾਰਗ ਤੋਂ ਹੁੰਦੇ ਵਿਗਿਆਨ ਪੱਥ 'ਤੇ ਪਹੁੰਚਣਗੇ, ਜਦਕਿ ਦੂਜਾ ਵਿਕਲਪ ਰਾਜਿੰਦਰ ਪਾਰਕ ਤੋਂ ਪੰਜਾਬ ਸੀਐੱਮ ਹਾਊਸ ਦੇ ਬਾਹਰ ਹੁੰਦਾ ਨਯਾਗਾਂਵ ਵਾਲੀ ਸੜਕ ਰਾਹੀਂ PEC ਨੂੰ ਜੋੜਦਾ ਹੈ।

ਏਅਰਪੋਰਟ ਤੋਂ ਵੀ ਸੜਕੀ ਰੂਟ ਰੱਖਿਆ ਗਿਆ ਬੈਕਅੱਪ

ਜੇਕਰ ਖ਼ਰਾਬ ਮੌਸਮ ਜਾਂ ਕਿਸੇ ਹੋਰ ਐਮਰਜੈਂਸੀ ਕਾਰਨ ਹੈਲੀਕਾਪਟਰ ਉਡਾਣ ਸੰਭਵ ਨਾ ਹੋਵੇ, ਤਾਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਲਈ ਏਅਰਪੋਰਟ ਤੋਂ PEC ਤੱਕ ਸੜਕ ਰਾਹੀਂ ਵੀ ਇੱਕ ਵਿਕਲਪਕ ਰੂਟ ਤਿਆਰ ਰੱਖਿਆ ਗਿਆ ਹੈ। ਇਹ ਰੂਟ ਏਅਰਫੋਰਸ ਐਂਟਰੀ ਤੋਂ ਸ਼ੁਰੂ ਹੋ ਕੇ ਏਅਰਪੋਰਟ ਚੌਕ, ਟ੍ਰਿਬਿਊਨ ਚੌਕ, ਮੱਧ ਮਾਰਗ, ਟ੍ਰਾਂਸਪੋਰਟ ਚੌਕ ਅਤੇ ਪੰਜਾਬ ਰਾਜਭਵਨ ਦੇ ਨੇੜਿਓਂ ਲੰਘਦਾ ਹੋਇਆ ਵਿਗਿਆਨ ਪੱਥ 'ਤੇ PEC ਜਾ ਪੁੱਜਦਾ ਹੈ।

16 ਜੁਲਾਈ ਨੂੰ ਹੋਵੇਗਾ ਅੰਤਿਮ ਰਿਹਰਸਲ

ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਸਪੈਸ਼ਲ ਸੁਰੱਖਿਆ ਦਲ (SPG) ਦੀ ਟੀਮ ਪਹਿਲਾਂ ਹੀ ਚੰਡੀਗੜ੍ਹ ਅੱਪੜ ਚੁੱਕੀ ਹੈ, ਜੋ ਜਲਦੀ ਹੀ ਤਿੰਨਾਂ ਰੂਟਾਂ ਦਾ ਜਾਇਜ਼ਾ ਲਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਰਾਜਿੰਦਰ ਪਾਰਕ ਵਿਖੇ ਹੈਲੀਪੈਡ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ, ਜਦਕਿ ਰੂਟਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਆਖ਼ਰੀ ਰਿਹਰਸਲ 16 ਜੁਲਾਈ ਨੂੰ ਕੀਤਾ ਜਾਵੇਗਾ।

Recent News