menu-icon
Punjabi Story Line
  • Home
  • News
  • Punjab
  • ਪੀਯੂ 'ਚ ਹਰਿਆਣਾ ਦੇ ਹੱਕ ਨੂੰ ਲੈ ਕੇ ਉਪ ਰਾਸ਼ਟਰਪਤੀ ਦਾ ਵੱਡਾ ਬਿਆਨ

ਪੀਯੂ 'ਚ ਹਰਿਆਣਾ ਦੇ ਹੱਕ ਨੂੰ ਲੈ ਕੇ ਉਪ ਰਾਸ਼ਟਰਪਤੀ ਦਾ ਵੱਡਾ ਬਿਆਨ

ਚੰਡੀਗੜ੍ਹ ਦੌਰੇ 'ਤੇ ਆਏ ਜਗਦੀਪ ਧਨਖੜ ਦੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਨਵਾਂ ਮੋੜ ਲਿਆਂਦਾ। ਇਸ ਬਿਆਨ ਦੀ ਨਿਖੇਧੀ ਵੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਸਿਆਸੀ ਮਾਹੌਲ ਹੋਰ ਭਖ ਸਕਦਾ ਹੈ। 

Date Updated Last Updated : 23 December 2023, 08:04 PM IST
Share:

ਚੰਡੀਗੜ੍ਹ ਦੌਰੇ 'ਤੇ ਆਏ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਯੂਨੀਵਰਸਿਟੀ ‘ਤੇ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ  ਕਿ ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ। ਇਸ ਮਸਲੇ ‘ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨਗੇ।  ਦੱਸ ਦਈਏ ਕਿ ਜਗਦੀਪ ਧਨਖੜ PU ਦੀ ਚੌਥੀ ਗਲੋਬਲ ਐਲੂਮਨੀ ਮੀਟ ‘ਚ ਪਹੁੰਚੇ  ਸੀ। ਇਸ ਸਮੇਂ ਉਨ੍ਹਾਂ ਨੇ ਇਹ ਬਿਆਨ ਦਿੱਤਾ। ਇਸ ਮੌਕੇ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਸਟੇਜ ‘ਤੇ ਮੌਜੂਦ ਸਨ।

ਆਪ ਨੇ ਕੀਤੀ ਨਿੰਦਾ

ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਬਿਆਨ ਤੋਂ ਬਾਅਦ ਹੁਣ ਜਵਾਬ ‘ਚ  ਆਪ ਆਗੂ ਮਾਲਵਿੰਦਰ ਕੰਗ ਨੇ ਕਿਹਾ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਰਾਜਨੀਤੀ ਨਾ ਕਰਨ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ।  ਇਸ ਉਪਰ ਪੰਜਾਬ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਹੱਕ ਨਹੀਂ ਹੈ। ਮਾਲਵਿੰਦਰ ਕੰਗ ਨੇ ਇਹ ਵੀ ਕਿਹਾ ਕਿ ਉਪ ਰਾਸ਼ਟਰਪਤੀ ਦਾ ਇਹ ਬਿਆਨ ਨਿੰਦਣਯੋਗ ਹੈ ਅਤੇ ਪੰਜਾਬ ਭਾਜਪਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਮਾਲਵਿੰਦਰ ਕੰਗ ਨੇ ਸਵਾਲ ਕੀਤਾ ਕਿ ਹੁਣ ਪੰਜਾਬ ਭਾਜਪਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਦਰਵਾਜ਼ੇ ‘ਤੇ ਧਰਨਾ ਲਾਏਗੀ।

 

Recent News