menu-icon
Punjabi Story Line
  • Home
  • News
  • Punjab
  • ਪਤੀ ਨੇ ਝਿੜਕਿਆ ਤਾਂ ਪਤਨੀ ਨੇ ਕਰ ਲਈ ਖੁਦਖੁਸ਼ੀ,ਕਮਰੇ ਵਿੱਚ ਲਟਕਦੀ ਮਿਲੀ ਲਾਸ਼

ਪਤੀ ਨੇ ਝਿੜਕਿਆ ਤਾਂ ਪਤਨੀ ਨੇ ਕਰ ਲਈ ਖੁਦਖੁਸ਼ੀ,ਕਮਰੇ ਵਿੱਚ ਲਟਕਦੀ ਮਿਲੀ ਲਾਸ਼

ਔਰਤ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਖੁਸ਼ੀ ਵਜੋਂ ਹੋਈ ਹੈ।

Date Updated Last Updated : 06 January 2024, 08:44 AM IST
Share:

ਲੁਧਿਆਣਾ ਚ ਇੱਕ ਵਿਆਹੁਤਾ ਔਰਤ ਦੇ ਵੱਲੋਂ ਫਾਹਾ ਲੈਕੇ ਖੁਦਖੁਸ਼ੀ ਕਰ ਲਈ ਗਈ। ਜਿਸ ਕਾਰਨ ਇਲਾਕੇ ਵਿੱਚ ਸੰਨਸਨੀ ਫੈਲ ਗਈ। ਹਾਦਸੇ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਦਾ ਪਤੀ ਉਸ ਨੂੰ ਬੁਲਾਉਣ ਲਈ ਕਮਰੇ 'ਚ ਪਹੁੰਚਿਆ। ਜਦੋਂ ਉਹ ਕਮਰੇ ਵਿੱਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਦੀ ਲਾਸ਼ ਚੁੰਨੀ ਦੀ ਮਦਦ ਨਾਲ ਛੱਤ 'ਤੇ ਲੋਹੇ ਦੇ ਪਾਈਪ ਨਾਲ ਲਟਕ ਰਹੀ ਸੀ। ਔਰਤ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਔਰਤ ਦਾ ਨਾਂ ਖੁਸ਼ੀ ਹੈ।

 

ਪਤੀ ਨਾਲ ਫੈਕਟਰੀ ਵਿੱਚ ਕਰਦੀ ਸੀ ਕੰਮ

ਮ੍ਰਿਤਕ ਔਰਤ ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਏਕਤਾ ਮਾਰਕੀਟ ਵਿੱਚ ਆਪਣੇ ਪਤੀ ਨਾਲ ਫੈਕਟਰੀ ਵਿੱਚ ਕੰਮ ਕਰਦੀ ਸੀ। ਖੁਸ਼ੀ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਉਸ ਦੀ ਡੇਢ ਸਾਲ ਦੀ ਬੇਟੀ ਹੈ। ਉਹ ਮੂਲ ਰੂਪ ਤੋਂ ਬਿਹਾਰ ਦੇ ਪਟਨਾ ਸ਼ਹਿਰ ਦਾ ਰਹਿਣ ਵਾਲੀ ਸੀ। ਦੁਪਹਿਰ ਸਮੇਂ ਕਿਸੇ ਗੱਲ ਨੂੰ ਲੈ ਕੇ ਉਸ ਦਾ ਪਤੀ ਨਾਲ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਖੁਸ਼ੀ ਨੇ ਕਮਰੇ ਵਿੱਚ ਜਾ ਕੇ ਲੋਹੇ ਦੇ ਪਾਈਪ ਨਾਲ ਚੁੰਨੀ ਬੰਨ੍ਹ ਕੇ ਦੇਰ ਰਾਤ ਫਾਹਾ ਲੈ ਲਿਆ।

 

ਪੋਸਟਮਾਰਟਮ ਕਰਵਾ ਕੀਤੀ ਜਾਵੇਗੀ ਅਗਲੀ ਕਾਰਵਾਈ

ਸ਼ੁੱਕਰਵਾਰ ਦੁਪਹਿਰ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਪਤੀ ਪਤਨੀ ਨੂੰ ਝਿੜਕ ਕੇ ਫੈਕਟਰੀ 'ਚ ਕੰਮ ਕਰਨ ਚਲਾ ਗਿਆ। ਦੇਰ ਰਾਤ ਜਦੋਂ ਉਹ ਕਮਰੇ 'ਚ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਫਾਹਾ ਲੈ ਚੁੱਕੀ ਸੀ। ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Tags :

Recent News