menu-icon
Punjabi Story Line
Raksha Bandhan 2026
  • Home
  • News
  • Sports
  • ਅਭਿਆਸ ਸੈਸ਼ਨ ਦੌਰਾਨ ਵੈਭਵ ਸੂਰਿਆਵੰਸ਼ੀ ਨੂੰ ਲੱਗੀ ਸੱਟ, ਦਰਦ ਨਾਲ ਤੜਪਦੇ ਬੱਲੇਬਾਜ਼ ਦਾ ਵੀਡਿਓ ਦੇਖ ਪ੍ਰਸ਼ੰਸਕ ਚਿੰਤਿਤ

ਅਭਿਆਸ ਸੈਸ਼ਨ ਦੌਰਾਨ ਵੈਭਵ ਸੂਰਿਆਵੰਸ਼ੀ ਨੂੰ ਲੱਗੀ ਸੱਟ, ਦਰਦ ਨਾਲ ਤੜਪਦੇ ਬੱਲੇਬਾਜ਼ ਦਾ ਵੀਡਿਓ ਦੇਖ ਪ੍ਰਸ਼ੰਸਕ ਚਿੰਤਿਤ

ਬੱਲੇਬਾਜ਼ੀ ਦੇ ਅਭਿਆਸ ਦੌਰਾਨ ਭਾਰਤੀ ਕ੍ਰਿਕਟ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਇੱਕ ਸ਼ਾਰਟ ਪਿਚ ਗੇਂਦ ਨੂੰ ਖੇਡਣ ਤੋਂ ਚੂਕ ਗਏ ਤੇ ਗੇਂਦ ਸਿੱਧੀ ਉਨ੍ਹਾਂ ਦੀਆਂ ਪਸਲੀਆਂ 'ਚ ਜਾ ਵੱਜੀ। ਇਸ ਜ਼ੋਰਦਾਰ ਸੱਟ ਕਾਰਣ ਵੈਭਵ ਤੜਪਦੇ ਨਜ਼ਰ ਆਏ।

Date Updated Last Updated : 07 July 2026, 02:11 PM IST
Share:

ਨਵੀਂ ਦਿੱਲੀ. ਭਾਰਤੀ ਕ੍ਰਿਕਟ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਇਸ ਵੇਲੇ ਲਗਾਤਾਰ ਚਰਚਾ ਵਿੱਚ ਹਨ। 4 ਜੁਲਾਈ ਨੂੰ ਇੰਗਲੈਂਡ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਡੈਬਿਊ ਕਰਕੇ ਉਹ ਭਾਰਤ ਲਈ ਇਸ ਫਾਰਮੈਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਡੈਬਿਊ ਕਰਨ ਵਾਲੇ ਖਿਡਾਰੀ ਬਣੇ। ਪਹਿਲੇ ਮੈਚ ਵਿੱਚ ਉਹ ਸਿਰਫ਼ 14 ਦੌੜਾਂ ਹੀ ਬਣਾ ਸਕੇ, ਪਰ ਉਨ੍ਹਾਂ ਤੋਂ ਆਉਣ ਵਾਲੇ ਮੈਚਾਂ ਵਿੱਚ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਭਿਆਸ ਸੈਸ਼ਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸਨੂੰ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਿਤ ਹੋ ਗਏ ਹਨ।


ਅਭਿਆਸ ਦੌਰਾਨ ਪਸਲੀਆਂ 'ਤੇ ਲੱਗੀ ਗੇਂਦ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਵੈਭਵ ਸੂਰਿਆਵੰਸ਼ੀ ਨੈੱਟਸ ਵਿੱਚ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਹਨ। ਇਸ ਦੌਰਾਨ ਟੀਮ ਇੰਡੀਆ ਦੇ ਥ੍ਰੋਡਾਊਨ ਸਪੈਸ਼ਲਿਸਟ ਰਾਘਵੇਂਦਰ ਦਿਵੇਦੀ ਉਨ੍ਹਾਂ ਨੂੰ ਗੇਂਦਾਂ ਸੁੱਟ ਰਹੇ ਸਨ। ਇੱਕ ਸ਼ਾਰਟ ਪਿਚ ਗੇਂਦ ਨੂੰ ਖੇਡਣ ਤੋਂ ਉਹ ਚੂਕ ਜਾਂਦੇ ਹਨ ਅਤੇ ਗੇਂਦ ਸਿੱਧੀ ਉਨ੍ਹਾਂ ਦੀਆਂ ਪਸਲੀਆਂ ਨਾਲ ਜਾ ਟਕਰਾਉਂਦੀ ਹੈ।

 

 

ਗੇਂਦ ਦੀ ਰਫ਼ਤਾਰ ਕਾਫ਼ੀ ਤੇਜ਼ ਹੋਣ ਕਾਰਨ ਵੈਭਵ ਦਰਦ ਨਾਲ ਕਰਾਹਉਂਦੇ ਹੋਏ ਤੁਰੰਤ ਮੈਦਾਨ 'ਤੇ ਬੈਠ ਜਾਂਦੇ ਹਨ। ਇਹ ਵੀਡਿਓ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਚਿੰਤਤ ਹੋ ਗਏ। ਵੀਡੀਓ ਵਿੱਚ ਇਹ ਵੀ ਦਿਖਾਈ ਦਿੰਦਾ ਹੈ ਕਿ ਥ੍ਰੋਡਾਊਨ ਦੇਣ ਵਾਲਾ ਮੈਂਬਰ ਪਹਿਲਾਂ ਗੇਂਦ ਚੁੱਕਣ ਵੱਲ ਵਧਦਾ ਹੈ, ਜਦਕਿ ਵੈਭਵ ਦਰਦ ਮਹਿਸੂਸ ਕਰਦੇ ਨਜ਼ਰ ਆਉਂਦੇ ਹਨ।


ਸੱਟ ਦੀ ਗੰਭੀਰਤਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ

ਫਿਲਹਾਲ ਵੈਭਵ ਸੂਰਿਆਵੰਸ਼ੀ ਨੂੰ ਕਿੰਨੀ ਸੱਟ ਆਈ ਹੈ, ਇਸ ਬਾਰੇ ਅਜੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਟੀਮ ਪ੍ਰਬੰਧਨ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੁਣ ਕਦੋਂ ਕਰਨਗੇ ਵਾਪਸੀ

ਕ੍ਰਿਕਟ ਵਿੱਚ ਅਭਿਆਸ ਦੌਰਾਨ ਇਸ ਤਰ੍ਹਾਂ ਦੀਆਂ ਸੱਟਾਂ ਆਮ ਗੱਲ ਹੁੰਦੀਆਂ ਹਨ ਅਤੇ ਬਹੁਤ ਸਾਰੇ ਖਿਡਾਰੀ ਇਲਾਜ ਤੋਂ ਬਾਅਦ ਜਲਦੀ ਮੈਦਾਨ ਵਿੱਚ ਵਾਪਸੀ ਕਰ ਲੈਂਦੇ ਹਨ। ਟੀਮ ਇੰਡੀਆ ਅਤੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਵੈਭਵ ਵੀ ਜਲਦੀ ਪੂਰੀ ਤਰ੍ਹਾਂ ਫਿੱਟ ਹੋ ਕੇ ਅਗਲੇ ਮੈਚ ਲਈ ਉਪਲਬਧ ਹੋਣਗੇ।

ਡੈਬਿਊ ਮੈਚ ਵਿੱਚ ਦਿਖਾਇਆ ਸੀ ਆਤਮਵਿਸ਼ਵਾਸ

ਇੰਗਲੈਂਡ ਖ਼ਿਲਾਫ਼ ਆਪਣੇ ਪਹਿਲੇ ਟੀ-20 ਮੈਚ ਵਿੱਚ ਵੈਭਵ ਸੂਰਿਆਵੰਸ਼ੀ ਨੇ 10 ਗੇਂਦਾਂ 'ਤੇ 14 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਸ਼ਾਨਦਾਰ ਛੱਕਾ ਲਗਾ ਕੇ ਆਪਣਾ ਆਤਮਵਿਸ਼ਵਾਸ ਦਰਸਾਇਆ।


 

 

Recent News