menu-icon
Punjabi Story Line
  • Home
  • News
  • Technology
  • OMG : ਰੋਬੋਟ ਨੇ ਵਿਅਕਤੀ ਨੂੰ ਡੱਬਾ ਸਮਝ ਕੇ ਲੈ ਲਈ ਜਾਨ

OMG : ਰੋਬੋਟ ਨੇ ਵਿਅਕਤੀ ਨੂੰ ਡੱਬਾ ਸਮਝ ਕੇ ਲੈ ਲਈ ਜਾਨ

ਦੱਖਣੀ ਕੋਰੀਆ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਰੋਬੋਟ ਨੇ ਆਦਮੀ ਦੇ ਹੱਥ ਵਿੱਚ ਫੜੇ ਸਬਜ਼ੀ ਦੇ ਥੈਲੇ ਨੂੰ ਬਕਸਾ ਸਮਝ ਲਿਆ ਅਤੇ ਉਸਨੂੰ ਚੁੱਕ ਕੇ ਸੁੱਟ ਦਿੱਤਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਆਦਮੀ ਉਸੇ ਰੋਬੋਟ ਨੂੰ ਠੀਕ ਕਰਨ ਲਈ ਗਿਆ ਸੀ।

Date Updated Last Updated : 13 November 2023, 09:33 PM IST
Share:

ਸਾਇੰਸ ਨੇ ਅੱਜ ਸਾਡਾ ਜੀਵਨ ਬੇਹਦ ਅਸਾਨ ਕਰ ਦਿੱਤਾ ਹੈ। ਨਵੀਆਂ ਖੋਜ਼ਾਂ ਕਰਕੇ ਸਾਇੰਸ ਲਗਾਤਾਰ ਸਾਡਾ ਜ਼ੀਵਨ ਸੌਖਾ ਕਰ ਰਹੀ ਹੈ। ਇਸ ਦੇ ਉਲਟ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦੇ ਹਨ। ਅਜ਼ਿਹੀ ਇੱਕ ਘਟਨਾ ਦੱਖਣੀ ਕੋਰੀਆ ਵਿੱਚ ਸਾਹਮਣੇ ਆਈ ਹੈ। ਇੱਥੇ ਰੋਬੋਟ ਨੇ ਆਦਮੀ ਦੀ ਜਾਨ ਲੈ ਲਈ। ਰਿਪੋਰਟਾਂ ਦੇ ਹਵਾਲੇ ਤੋਂ ਪਤਾ ਚਲਿਆ ਹੈ ਕਿ ਇੱਥੇ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੇ ਰੋਬੋਟ ਨੇ ਆਦਮੀ ਦੇ ਹੱਥ ਵਿੱਚ ਫੜੇ ਸਬਜ਼ੀ ਦੇ ਥੈਲੇ ਨੂੰ ਬਕਸਾ ਸਮਝ ਲਿਆ ਅਤੇ ਉਸਨੂੰ ਚੁੱਕ ਕੇ ਸੁੱਟ ਦਿੱਤਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਆਦਮੀ ਉਸੇ ਰੋਬੋਟ ਨੂੰ ਠੀਕ ਕਰਨ ਲਈ ਗਿਆ ਸੀ।

ਵਿਅਕਤੀ ਦਾ ਚਿਹਰਾ ਅਤੇ ਛਾਤੀ ਮਸ਼ੀਨ ਨੇ ਬੁਰੀ ਤਰ੍ਹਾਂ ਕੁਚਲੀ 

ਇਸ ਘਟਨਾ 'ਚ ਵਿਅਕਤੀ ਦਾ ਚਿਹਰਾ ਅਤੇ ਛਾਤੀ ਮਸ਼ੀਨ ਨੇ ਬੁਰੀ ਤਰ੍ਹਾਂ ਕੁਚਲ ਕੀਤਾ। ਆਨ ਫਾਨਨ ਲੋਕ ਵਿਅਕਤੀ ਨੂੰ ਹਸਪਤਾਲ ਲੈ ਗਏ, ਪਰ ਉਸਨੇ ਦਮ ਤੋੜ ਦਿੱਤਾ।  ਇਕ ਰਿਪੋਰਟ ਦੇ ਮੁਤਾਬਿਕ ਵਿਅਕਤੀ ਉੱਥੇ ਰੋਬੋਟ ਨੂੰ ਚੈਕ ਕਰਨ ਲਈ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਬਿਆਨ ਜਾਰੀ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਰੋਬੋਟ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਉਸਨੇ ਵਿਅਕਤੀ ਦੀ ਪਛਾਣ ਕਰਨ ਵਿੱਚ ਗਲਤੀ ਕਰ ਦਿੱਤੀ। ਫਿਲਹਾਲ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਗਿਫ਼ਤਾਰ ਕਰ ਲਿਆ ਹੈ। ਹਾਲਾਂਕਿ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਨਹੀਂ ਹੋਈ। ਪਹਿਲੇ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕਿਆਂ ਹਨ।

ਘਟਨਾ ਦੀ ਪੜਤਾਲ ਸ਼ੁਰੂ, ਮੈਨੇਜਰ ਗ੍ਰਿਫ਼ਤਾਰ

ਦੱਖਣੀ ਕੋਰੀਆ ਦੀ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਰੋਬੋਟ ਨੇ ਆਦਮੀ ਨੂੰ ਸਬਜ਼ੀ ਦਾ ਡੱਬਾ ਸਮਝ ਲਿਆ। ਇਸ ਤੋਂ ਬਾਅਦ ਰੋਬੋਟ ਨੂੰ ਲਗਿਆ ਕਿ ਉਸਨੂੰ ਇਥੋਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਰੋਬੋਟ ਨੇ ਉਸਨੂੰ ਚੁੱਕ ਕੇ  ਸੁੱਟ ਦਿੱਤਾ। ਇਹ ਘਟਨਾ ਨੂੰ ਲੈ ਕੇ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿਤੀ ਹੈ। ਕੰਪਨੀ ਦੇ ਸੁਰਖਿਆ ਮੈਨੇਜਰ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 

Recent News