ਅੱਜ-ਕੱਲ ਹਰ ਕੋਈ WhatsApp ਦਾ ਇਸਤੇਮਾਲ ਕਰਦਾ ਹੈ। WhatsApp ਵਲੋਂ ਸਮੇਂ-ਸਮੇਂ ਤੇ ਯੂਜ਼ਰਾਂ ਨੂੰ ਅਪਡੇਟ ਦਿੱਤੀ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਕੰਪਨੀ ਵਲੋਂ ਹਾਈ HD ਕੁਆਲਿਟੀ ਵਿੱਚ ਫੋਟੋ ਤੇ ਵੀਡੀਓ ਸ਼ੇਅਰਿੰਗ ਨੂੰ ਅਪਡੇਟ ਕੀਤਾ ਗਿਆ ਹੈ। ਹੁਣ WhatsApp ਇੱਕ ਨਵੀਂ ਅਪਡੇਟ ਦੇ ਨਾਲ HD ਫੋਟੋ-ਵੀਡੀਓ ਦੇ ਸਟੇਟਸ ਨੂੰ ਅਪਡੇਟ ਕਰਨ ਦਾ ਵਿਕਲਪ ਦੇ ਰਿਹਾ ਹੈ। ਮਤਲਬ ਤੁਸੀਂ ਆਪਣੇ WhatsApp ਸਟੇਟਸ 'ਤੇ HD ਫਾਰਮੈਟ 'ਚ ਫੋਟੋਆਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰ ਸਕੋਗੇ। ਇਹ ਅਪਡੇਟ ਯੂਜ਼ਰਾਂ ਦਾ ਦਿੱਲ ਖੁਸ਼ ਕਰ ਦੇਣ ਵਾਲਾ ਹੈ। ਦੱਸ ਦੇਈਏ ਕਿ ਜਦੋਂ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਤਾਂ ਉਨ੍ਹਾਂ ਦੀ ਗੁਣਵੱਤਾ ਵਿਗੜ ਜਾਂਦੀ ਹੈ। ਹੁਣ ਵਟਸਐਪ 'ਤੇ ਫੋਟੋਆਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਸਮੇਂ ਉਨ੍ਹਾਂ ਦੀ ਗੁਣਵੱਤਾ ਖਰਾਬ ਨਹੀਂ ਹੋਵੇਗੀ।
ਆਮ ਯੂਜ਼ਰਾਂ ਲਈ ਜ਼ਲਦ ਉਪਲੱਬਧ ਹੋਵੇਗਾ ਫੀਚਰ
ਐਂਡ੍ਰਾਇਡ ਬੀਟਾ ਵਰਜ਼ਨ 2.23.26.3 ਲਈ ਨਵਾਂ HD ਫੋਟੋ ਅਤੇ ਵੀਡੀਓ ਸ਼ੇਅਰਿੰਗ ਫੀਚਰ ਪੇਸ਼ ਕੀਤਾ ਗਿਆ ਹੈ। ਇਸ 'ਚ ਜਦੋਂ ਤੁਸੀਂ ਵਟਸਐਪ ਸਟੇਟਸ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ HD ਆਈਕਨ ਦਿਖਾਈ ਦੇਵੇਗਾ, ਜਿਸਦੀ ਮਦਦ ਨਾਲ ਤੁਸੀਂ HD ਫੋਟੋ ਅਤੇ ਵੀਡੀਓ ਸਟੇਟਸ ਸ਼ੇਅਰ ਕਰ ਸਕੋਗੇ। WhatsApp HD ਸਟੇਟਸ ਫੀਚਰ ਬੀਟਾ ਵਰਜ਼ਨ 'ਚ ਉਪਲਬਧ ਹੈ। ਵਰਤਮਾਨ ਵਿੱਚ ਇਸਦੀ ਵਰਤੋਂ ਬੀਟਾ ਟੈਸਟਰਾਂ ਦੁਆਰਾ ਕੀਤੀ ਜਾ ਸਕਦੀ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਫੀਚਰ ਨੂੰ ਆਮ ਯੂਜ਼ਰਾਂ ਲਈ ਉਪਲੱਬਧ ਕਰਾਇਆ ਜਾਵੇਗਾ।
ਕਿਵੇਂ ਕਰੀਏ ਫੀਚਰ ਦੀ ਵਰਤੋਂ