menu-icon
Punjabi Story Line
  • Home
  • News
  • Technology
  • ਹੁਣ ਬਿਨਾ ਫੋਨ ਨੰਬਰ ਸਾਂਝਾ ਕੀਤਿਆ ਹੋਵੇਗੀ ਚੈਟਿੰਗ, WhatsApp ਨੇ ਲਾਂਚ ਕੀਤਾ Username ਫੀਚਰ

ਹੁਣ ਬਿਨਾ ਫੋਨ ਨੰਬਰ ਸਾਂਝਾ ਕੀਤਿਆ ਹੋਵੇਗੀ ਚੈਟਿੰਗ, WhatsApp ਨੇ ਲਾਂਚ ਕੀਤਾ Username ਫੀਚਰ

ਵਾਟਸਐਪ ਨੇ ਹਾਲ ਹੀ 'ਚ ਯੂਜ਼ਰਨੇਮ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜਿਸਤੋਂ ਬਾਅਦ ਹੁਣ ਲੋਕ ਆਪਣਾ ਫੋਨ ਨੰਬਰ ਸ਼ੇਅਰ ਕੀਤੇ ਬਿਨਾ ਸਿਰਫ਼ ਯੂਜ਼ਰਨੇਮ ਨਾਲ ਹੀ ਚੈਟ ਕਰ ਸਕਣਗੇ। ਜਦੋਂ ਤੁਸੀਂ ਆਪਣਾ Username ਸੈੱਟ ਕਰੋਗੇ, ਤਾਂ ਨਵੇਂ ਲੋਕਾਂ ਨੂੰ ਸਿਰਫ਼ ਤੁਹਾਡਾ Username ਦਿਖਾਈ ਦੇ ਸਕਦਾ ਹੈ, ਜਿਸ ਨਾਲ ਤੁਹਾਡਾ ਮੋਬਾਈਲ ਨੰਬਰ ਸਾਂਝਾ ਕਰਨ ਦੀ ਜਰੂਰਤ ਨਹੀਂ ਪਵੇਗੀ।

Date Updated Last Updated : 30 June 2026, 03:14 PM IST
Share:

ਨਵੀਂ ਦਿੱਲੀ: ਅਜੇ ਤੱਕ ਵਾਟਸਐਪ ਤੇ ਕਿਸੇ ਨਾਲ ਗੱਲ ਕਰਨ ਲਈ ਮੋਬਾਈਲ ਨੰਬਰ ਦਾ ਹੋਣਾ ਜਰੂਰੀ ਹੁੰਦਾ ਸੀ, ਪਰ ਹੁਣ ਅਜਿਹਾ ਨਹੀ ਹੈ।  ਹਾਲ ਹੀ 'ਚ ਵਾਟਸਐਪ ਨੇ ਯੂਜ਼ਰਨੇਮ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸਤੋਂ ਬਾਅਦ ਹੁਣ ਲੋਕ ਆਪਣਾ ਫੋਨ ਨੰਬਰ ਸ਼ੇਅਰ ਕੀਤੇ ਬਿਨਾ ਸਿਰਫ਼ ਯੂਜ਼ਰਨੇਮ ਨਾਲ ਹੀ ਚੈਟ ਕਰ ਸਕਣਗੇ। ਇਸ ਫੀਚਰ ਦਾ ਮਕਸਦ ਯੂਜ਼ਰਾਂ ਦੀ ਪ੍ਰਾਈਵੇਸੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਕੰਪਨੀ ਨੇ ਫਿਲਹਾਲ ਕਈ ਯੂਜ਼ਰਾਂ ਲਈ ਯੂਜ਼ਰਨੇਮ ਰਿਜ਼ਰਵ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ, ਤਾਂ ਜੋ ਫੀਚਰ ਪੂਰੀ ਤਰ੍ਹਾਂ ਲਾਗੂ ਹੋਣ 'ਤੇ ਯੂਜ਼ਰ ਆਪਣਾ ਮਨਪਸੰਦ ਯੂਜ਼ਰਨੇਮ ਪਹਿਲਾਂ ਹੀ ਸੁਰੱਖਿਅਤ ਕਰ ਸਕਣ।

 
ਕੀ ਹੈ WhatsApp ਦਾ Username ਫੀਚਰ?

ਨਵੇਂ ਫੀਚਰ ਤਹਿਤ ਹਰ ਯੂਜ਼ਰ ਆਪਣੇ ਲਈ ਇੱਕ ਯੂਨੀਕ ਯੂਜ਼ਰਨੇਮ ਚੁਣ ਸਕੇਗਾ। ਇਸ ਤੋਂ ਬਾਅਦ ਦੂਜੇ ਲੋਕ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਦੀ ਬਜਾਏ ਇਸ ਯੂਜ਼ਰਨੇਮ ਰਾਹੀਂ ਲੱਭ ਸਕਣਗੇ ਅਤੇ ਸੰਪਰਕ ਕਰ ਸਕਣਗੇ। ਇਹ ਫੀਚਰ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਆਪਣਾ ਮੋਬਾਈਲ ਨੰਬਰ ਹਰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਅਤੇ ਆਪਣੀ ਨਿੱਜਤਾ ਕਾਇਮ ਰੱਖਣਾ ਚਾਹੁੰਦੇ ਹਨ।

ਕੀ Username ਬਣਾਉਣ ਨਾਲ ਮੋਬਾਈਲ ਨੰਬਰ ਹਟ ਜਾਵੇਗਾ?

ਨਹੀਂ, ਸਿਰਫ਼ Username ਰਿਜ਼ਰਵ ਕਰਨ ਨਾਲ ਤੁਹਾਡਾ WhatsApp ਅਕਾਊਂਟ ਮੋਬਾਈਲ ਨੰਬਰ ਤੋਂ ਵੱਖ ਨਹੀਂ ਹੋਵੇਗਾ। ਤੁਹਾਡਾ ਅਕਾਊਂਟ ਪਹਿਲਾਂ ਵਾਂਗ ਹੀ ਉਸੇ ਮੋਬਾਈਲ ਨੰਬਰ ਨਾਲ ਜੁੜਿਆ ਰਹੇਗਾ। ਮੋਬਾਈਲ ਨੰਬਰ ਅਜੇ ਵੀ ਲੌਗਇਨ, OTP ਵੇਰੀਫਿਕੇਸ਼ਨ, ਅਕਾਊਂਟ ਰਿਕਵਰੀ ਅਤੇ ਸੁਰੱਖਿਆ ਲਈ ਲਾਜ਼ਮੀ ਰਹੇਗਾ। Username ਸਿਰਫ਼ ਤੁਹਾਡੀ ਪਛਾਣ ਦਾ ਇੱਕ ਨਵਾਂ ਤਰੀਕਾ ਹੋਵੇਗਾ।

ਆਪਣਾ ਨੰਬਰ ਕਿਵੇਂ ਲੁਕਾ ਸਕਦੇ ਹੋ?

ਜਦੋਂ ਤੁਸੀਂ ਆਪਣਾ Username ਸੈੱਟ ਕਰ ਲੈਂਦੇ ਹੋ, ਤਾਂ ਨਵੇਂ ਲੋਕਾਂ ਨਾਲ ਗੱਲਬਾਤ ਦੌਰਾਨ ਤੁਹਾਡਾ Username ਦਿਖਾਈ ਦੇ ਸਕਦਾ ਹੈ, ਜਿਸ ਨਾਲ ਤੁਹਾਡਾ ਮੋਬਾਈਲ ਨੰਬਰ ਸਾਂਝਾ ਕਰਨ ਦੀ ਜਰੂਰਤ ਨਹੀਂ ਪਵੇਗੀ।

ਹਾਲਾਂਕਿ, ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਤੁਹਾਡਾ ਨੰਬਰ ਸੇਵ ਹੈ ਜਾਂ ਜਿਨ੍ਹਾਂ ਨਾਲ ਪਹਿਲਾਂ ਤੋਂ ਚੈਟ ਚੱਲ ਰਹੀ ਹੈ, ਉਨ੍ਹਾਂ ਨੂੰ ਨੰਬਰ ਦਿਖੇਗਾ ਜਾਂ ਨਹੀਂ, ਇਹ WhatsApp ਦੀਆਂ ਪ੍ਰਾਈਵੇਸੀ ਸੈਟਿੰਗਾਂ ਅਤੇ ਭਵਿੱਖ ਵਿੱਚ ਜਾਰੀ ਹੋਣ ਵਾਲੇ ਅੰਤਿਮ ਨਿਯਮਾਂ 'ਤੇ ਨਿਰਭਰ ਕਰੇਗਾ।

ਵਾਟਸਐਪ 'ਤੇ Username ਕਿਵੇਂ ਸੈੱਟ ਕਰੀਏ?

-ਸਭ ਤੋਂ ਪਹਿਲਾਂ WhatsApp ਨੂੰ ਨਵੇਂ ਵਰਜ਼ਨ 'ਤੇ ਅੱਪਡੇਟ ਕਰੋ।
-ਐਪ ਖੋਲ੍ਹ ਕੇ Settings ਵਿੱਚ ਜਾਓ।
-Account ਸੈਕਸ਼ਨ 'ਤੇ ਟੈਪ ਕਰੋ।
-ਉੱਥੇ Username ਦਾ ਵਿਕਲਪ ਮਿਲਣ 'ਤੇ ਉਸ 'ਤੇ ਕਲਿੱਕ ਕਰੋ।
-ਆਪਣੀ ਪਸੰਦ ਦਾ ਇੱਕ ਯੂਨੀਕ Username ਦਰਜ ਕਰੋ।
-ਜੇ ਉਹ Username ਉਪਲਬਧ ਹੋਵੇਗਾ ਤਾਂ ਤੁਸੀਂ ਉਸਨੂੰ ਸੇਵ ਕਰ ਸਕੋਗੇ।


Username ਚੁਣਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


-Username ਪਹਿਲਾਂ ਕਿਸੇ ਹੋਰ ਯੂਜ਼ਰ ਵੱਲੋਂ ਵਰਤਿਆ ਨਾ ਗਿਆ ਹੋਵੇ।
-ਬਹੁਤ ਛੋਟੇ ਨਾਮ ਮਨਜ਼ੂਰ ਨਹੀਂ ਹੋਣਗੇ।
-ਸਿਰਫ਼ ਅੰਕਾਂ (Numbers) ਵਾਲਾ Username ਨਹੀਂ ਰੱਖਿਆ ਜਾ ਸਕੇਗਾ।
-ਕੁਝ ਖ਼ਾਸ Special Characters ਦੀ ਵਰਤੋਂ ਦੀ ਇਜਾਜ਼ਤ ਨਹੀਂ ਹੋਵੇਗੀ।

Recent News