menu-icon
Punjabi Story Line
  • Home
  • News
  • Trending
  • ਹੈਲਮੈਟ ਨਾ ਪਾਉਣਾ ਪਿਆ ਮਹਿੰਗਾ! ਬਾਈਕ ਸਵਾਰ ਨਾਲ ਵਾਪਰਿਆ ਵੱਡਾ ਹਾਦਸਾ

ਹੈਲਮੈਟ ਨਾ ਪਾਉਣਾ ਪਿਆ ਮਹਿੰਗਾ! ਬਾਈਕ ਸਵਾਰ ਨਾਲ ਵਾਪਰਿਆ ਵੱਡਾ ਹਾਦਸਾ

ਬੈਂਗਲੁਰੂ ਤੋਂ CCTV ਕੈਮਰੇ ਵਿੱਚ ਇੱਕ ਘਟਨਾ ਕੈਦ ਹੋਈ, ਜਿਸ ਵਿੱਚ ਇੱਕ ਵਿਅਕਤੀ ਆਪਣੀ ਬਾਈਕ 'ਤੇ ਆਰਾਮ ਨਾਲ ਜਾ ਰਿਹਾ ਸੀ ਕਿ ਅਚਾਨਕ ਉਸਦੇ ਸਿਰ ਤੇ ਦਰੱਖਤ ਦੀ ਟਾਹਣੀ ਆ ਡਿੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ।

Date Updated Last Updated : 28 June 2026, 04:31 PM IST
Share:

ਨਵੀਂ ਦਿੱਲੀ: ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲਾ ਹਾਦਸਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਨੇ ਸੜਕ ਸੁਰੱਖਿਆ ਅਤੇ ਹੈਲਮੈਟ ਪਹਿਨਣ ਦੀ ਮਹੱਤਤਾ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। CCTV ਕੈਮਰੇ ਵਿੱਚ ਕੈਦ ਹੋਈ ਇਸ ਘਟਨਾ ਵਿੱਚ ਇੱਕ ਵਿਅਕਤੀ ਆਪਣੀ ਬਾਈਕ 'ਤੇ ਆਰਾਮ ਨਾਲ ਜਾ ਰਿਹਾ ਸੀ ਕਿ ਅਚਾਨਕ ਉਸਦੇ ਸਿਰ ਤੇ ਦਰੱਖਤ ਦੀ ਟਾਹਣੀ ਆ ਡਿੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ।

ਕੰਮ 'ਤੇ ਜਾ ਰਿਹਾ ਸੀ ਵਿਅਕਤੀ

ਜਾਣਕਾਰੀ ਮੁਤਾਬਕ ਇਹ ਹਾਦਸਾ ਬੈਂਗਲੁਰੂ ਦੇ ਰਾਜਾਜੀਨਗਰ ਇਲਾਕੇ ਦੀ ਰਾਮ ਮੰਦਰ ਰੋਡ 'ਤੇ ਵਾਪਰਿਆ, ਜਿੱਥੇ 52 ਸਾਲਾ ਸਤੀਸ਼ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਕੰਮ ਲਈ ਬਾਈਕ 'ਤੇ ਨਿਕਲੇ ਸਨ। ਉਹ ਰਸਤੇ 'ਚ ਜਾ ਹੀ ਰਹੇ ਸੀ ਕਿ ਅਚਾਨਕਇੱਕ ਦਰੱਖਤ ਦੀ ਸੁੱਕੀ ਟਾਹਣੀ ਅਚਾਨਕ ਟੁੱਟ ਕੇ ਸਿੱਧੀ ਉਨ੍ਹਾਂ ਦੇ ਸਿਰ 'ਤੇ ਆ ਡਿੱਗੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਉਹ ਬਾਈਕ ਦਾ ਸੰਤੁਲਨ ਗੁਆ ਬੈਠੇ ਅਤੇ ਸੜਕ 'ਤੇ ਘੁੰਮ ਕੇ ਡਿੱਗ ਪਏ।

 

ਹੈਲਮੈਟ ਨਾ ਹੋਣ ਕਾਰਨ ਸਿਰ 'ਤੇ ਲੱਗੀ ਗੰਭੀਰ ਸੱਟ

 

CCTV ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਤੀਸ਼ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ। ਟਾਹਣੀ ਸਿੱਧੀ ਸਿਰ ਨਾਲ ਟਕਰਾਉਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਏ। ਜੇਕਰ ਉਨ੍ਹਾਂ ਨੇ ਹੈਲਮੈਟ ਪਾਇਆ ਹੁੰਦਾ ਤਾਂ ਸ਼ਾਇਦ ਸਿਰ ਤੇ ਸੱਟ ਤੋਂ ਉਨ੍ਹਾਂ ਦਾ ਬਚਾਅ ਹੋ ਜਾਂਦਾ।

 

ਰਾਹਗੀਰਾਂ ਨੇ ਤੁਰੰਤ ਕੀਤੀ ਮਦਦ

 

ਹਾਦਸੇ ਨੂੰ ਦੇਖਦੇ ਹੀ ਨੇੜੇ ਮੌਜੂਦ ਲੋਕ ਤੁਰੰਤ ਮਦਦ ਲਈ ਦੌੜੇ। ਉਨ੍ਹਾਂ ਨੇ ਜ਼ਖ਼ਮੀ ਵਿਅਕਤੀ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਕੇ ਫੌਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਨ੍ਹਾਂ ਦੀ ਐਮਰਜੈਂਸੀ ਸਰਜਰੀ ਕੀਤੀ। ਹਸਪਤਾਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਉਨ੍ਹਾਂ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ ਅਤੇ ਡਾਕਟਰ ਲਗਾਤਾਰ ਨਿਗਰਾਨੀ ਕਰ ਰਹੇ ਹਨ।

 

ਵੀਡੀਓ ਨੇ ਲੋਕਾਂ ਨੂੰ ਦਿੱਤਾ ਵੱਡਾ ਸਬਕ

 

ਇਹ ਘਟਨਾ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹੈਲਮੈਟ ਪਹਿਨਣ ਦੀ ਲੋੜ 'ਤੇ ਜ਼ੋਰ ਦੇ ਰਹੇ ਹਨ। ਕਈ ਯੂਜ਼ਰਾਂ ਨੇ ਲਿਖਿਆ ਕਿ ਹਾਦਸੇ ਕਦੇ ਵੀ ਅਤੇ ਕਿਸੇ ਵੀ ਕਾਰਨ ਨਾਲ ਹੋ ਸਕਦੇ ਹਨ, ਇਸ ਲਈ ਸੁਰੱਖਿਆ ਉਪਕਰਨਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

 

Recent News