ਜਾਣੋ ਕਿਵੇਂ ਨਵਜੋਤ ਸਿੱਧੂ ਨੇ 5 ਮਹੀਨਿਆਂ 'ਚ ਘਟਾਇਆ 33 ਕਿੱਲੋ ਭਾਰ
ਇਹਨੀਂ ਦਿਨੀਂ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਆਪਣੇ ਭਾਰ ਘਟਾਉਣ ਨੂੰ ਲੈਕੇ ਸੁਰਖੀਆਂ ਬਟੋਰ ਰਹੇ ਹਨ। ਸਿੱਧੂ ਜੋਕਿ ਪਹਿਲਾਂ ਕਾਫ਼ੀ ਭਾਰੇ ਦਿਖਾਈ ਦਿੰਦੇ ਸੀ, ਅੱਜ ਕੱਲ੍ਹ ਨਵੀਂ ਲੁੱਕ 'ਚ ਦਿਖਾਈ ਦੇ ਰਹੇ ਹਨ ਤੇ ਉਹਨਾਂ ਦਾ ਭਾਰ ਵੀ ਬਹੁਤ ਘਟ ਗਿਆ ਹੈ। ਆਓ ਜਾਣਦੇ ਹਾਂ ਕਿ ਸਿੱਧੂ ਨੇ ਕਿਸ ਤਰੀਕੇ ਦੇ ਨਾਲ ਆਪਣਾ ਭਾਰ ਹਲਕਾ ਕੀਤਾ ਤੇ ਕੀ-ਕੀ ਪਰਹੇਜ਼ ਰੱਖੇ.......
Last Updated :
30 January 2025, 04:11 PM IST
Courtesy: file photo
ਹੈਲਥ ਨਿਊਜ਼। ਅੱਜ-ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਹਰ ਇਨਸਾਨ ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਰਹਿੰਦਾ ਹੈ। ਜੇਕਰ ਗੱਲ ਕਰੀ ਜਾਵੇ ਸ਼ਰੀਰ ਦੇ ਭਾਰ ਦੀ ਤਾਂ ਲਗਭਗ ਹਰ ਤੀਜਾ ਆਦਮੀ ਇਸਨੂੰ ਲੈ ਕੇ ਚਿੰਤਾ ਦੇ ਮਾਹੌਲ 'ਚ ਹੋਵੇਗਾ। ਭਾਰ ਘਟਾਉਣ ਲਈ ਤਰ੍ਹਾਂ ਤਰ੍ਹਾਂ ਦੇ ਨੁਕਸੇ ਵਰਤੇ ਜਾ ਰਹੇ ਹਨ ਤੇ ਵੱਖ ਵੱਖ ਦੇਸੀ ਤੇ ਵਿਦੇਸ਼ੀ ਕੰਪਨੀਆਂ ਆਪਣੀ ਦਵਾਈ ਨਾਲ ਭਾਰ ਘਟਾਉਣ ਦਾ ਵੀ ਦਾਅਵਾ ਕਰ ਰਹੀਆਂ ਹਨ। ਪ੍ਰੰਤੂ ਜਦੋਂ ਕੋਈ ਸੈਲੀਬ੍ਰਿਟੀ ਕਿਸੇ ਤਰੀਕੇ ਨਾਲ ਆਪਣਾ ਭਾਰ ਘਟਾ ਲਵੇ ਤੇ ਆਪਣੇ ਅਨੁਭਵ ਨੂੰ ਆਮ ਲੋਕਾਂ ਦੇ ਨਾਲ ਸਾਂਝਾ ਕਰੇ ਤਾਂ ਜ਼ਰੂਰ ਇਸਦਾ ਸਮਾਜ ਉਪਰ ਅਸਰ ਦੇਖਣ ਨੂੰ ਮਿਲਦਾ ਹੈ। ਅੱਜ ਆਪਾਂ ਨਵਜੋਤ ਸਿੰਘ ਸਿੱਧੂ ਦੇ ਭਾਰ ਘਟਾਉਣ ਨੂੰ ਲੈ ਕੇ ਚਰਚਾ ਕਰਾਂਗੇ.....
ਸ਼ੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣਾ 5 ਮਹੀਨਿਆਂ ਵਿੱਚ 33 ਕਿਲੋ ਭਾਰ ਘਟਾ ਲਿਆ ਹੈ। ਇਸਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ੋਸਲ ਮੀਡੀਆ ਐਕਸ ਉਤੇ ਸਾਂਝੀ ਕੀਤੀ। ਉਨ੍ਹਾਂ ਨੇ ਆਪਣੀ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਹਨਾਂ ਵਿਚੋਂ ਇੱਕ ਕੁੱਝ ਸਮਾਂ ਪਹਿਲਾਂ ਦੀ ਹੈ ਅਤੇ ਦੂਜੀ ਹੁਣ ਦੀ ਤਾਜ਼ਾ ਫੋਟੋ ਸਾਂਝੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ ਉਤੇ ਪੋਸਟ ਕੀਤਾ ਹੈ ਕਿ ਪਹਿਲਾਂ ਅਤੇ ਬਾਅਦ ਵਿੱਚ… ਪਿਛਲੇ ਸਾਲ ਅਗਸਤ ਤੋਂ ਲੈ ਕੇ ਹੁਣ ਤੱਕ 5 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 33 ਕਿਲੋਗ੍ਰਾਮ ਭਾਰ ਘਟਾਇਆ ਹੈ।
ਨਾ ਕੋਈ ਦਵਾਈ, ਨਾ ਕੋਈ ਇਲਾਜ
ਸਿੱਧੂ ਨੇ ਲਿਖਿਆ… ਇਹ ਸਭ ਇੱਛਾ ਸ਼ਕਤੀ, ਅਨੁਸ਼ਾਸਨ, ਪ੍ਰਕਿਰਿਆ ਅਤੇ ਪ੍ਰਾਣਾਯਾਮ (ਸਾਹ ਕੰਟਰੋਲ), ਭਾਰ ਸਿਖਲਾਈ ਅਤੇ ਸੈਰ ਦੁਆਰਾ ਸੁਚਾਰੂ ਸਖ਼ਤ ਖੁਰਾਕ ਬਾਰੇ ਸੀ… ਅਸੰਭਵ ਕੁਝ ਵੀ ਨਹੀਂ ਹੈ ਲੋਕੋ… ‘ਪਹਿਲਾ ਸੁਖ ਨਿਰੋਗੀ ਕਾਇਆ’, ਅੱਗੇ ਲਿਖਿਆ, ‘ਇਹ ਸਭ ਕੁੱਝ ਇੱਛਾ ਸ਼ਕਤੀ, ਦ੍ਰਿੜਤਾ, ਪ੍ਰਕਿਰਿਆ ਅਤੇ ਪ੍ਰਾਣਾਯਾਮ, ਭਾਰ ਸਿਖਲਾਈ ਅਤੇ ਲੰਬੀ ਸੈਰ ਪ੍ਰਤੀ ਅਨੁਸ਼ਾਸਿਤ ਖੁਰਾਕ ਬਾਰੇ ਸੀ।’ ਕੁਝ ਵੀ ਅਸੰਭਵ ਨਹੀਂ ਦੋਸਤੋ, ‘ਪਹਿਲੀ ਖੁਸ਼ੀ ਇੱਕ ਸਿਹਤਮੰਦ ਸਰੀਰ ਹੈ। ਭਾਵ ਕਿ ਸਿੱਧੂ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਭਾਰ ਘਟਾਉਣ ਲਈ ਕੋਈ ਦਵਾਈ ਨਹੀਂ ਖਾਧੀ ਤੇ ਨਾ ਹੀ ਕੋਈ ਇਲਾਜ ਕਰਾਇਆ। ਸਿਰਫ ਤੇ ਸਿਰਫ ਆਪਣੇ ਮਨ ਦੀ ਸ਼ਕਤੀ, ਕਸਰਤ ਤੇ ਸੈਰ ਰਾਹੀਂ ਅਜਿਹਾ ਕਰਕੇ ਦਿਖਾਇਆ ਹੈ।