menu-icon
Punjabi Story Line
  • Home
  • News
  • Crime
  • ਲੁਧਿਆਣਾ 'ਚ ਬੰਨ੍ਹਿਆ ਇੱਕ ਹੋਰ ਚੋਰ, ਗੁਰਦੁਆਰਾ ਸਾਹਿਬ ਰੰਗੇ ਹੱਥੀਂ ਫੜਿਆ 

ਲੁਧਿਆਣਾ 'ਚ ਬੰਨ੍ਹਿਆ ਇੱਕ ਹੋਰ ਚੋਰ, ਗੁਰਦੁਆਰਾ ਸਾਹਿਬ ਰੰਗੇ ਹੱਥੀਂ ਫੜਿਆ 

ਇਸ ਵਾਰ ਲੋਕਾਂ ਨੇ ਆਪਣਾ ਗੁੱਸਾ ਕੰਟਰੋਲ ਰੱਖਿਆ ਤੇ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਉਲਟਾ ਪੁਲਿਸ ਨੂੰ ਬੁਲਾ ਕੇ ਚੋਰ ਨੂੰ ਉਹਨਾਂ ਦੇ ਹਵਾਲੇ ਕੀਤਾ। ਇਹ ਚੋਰ ਸੰਜੇ ਗਾਂਧੀ ਕਲੋਨੀ ਸਥਿਤ ਇੱਕ ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਆਇਆ ਸੀ। ਪੁਲਿਸ ਨੇ ਵੀ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

Date Updated Last Updated : 30 January 2025, 03:11 PM IST
Share:

ਕ੍ਰਾਇਮ ਨਿਊਜ਼। ਬੀਤੇ ਦਿਨੀਂ ਲੁਧਿਆਣਾ 'ਚ ਇੱਕ ਫੈਕਟਰੀ ਅੰਦਰ ਚੋਰੀ ਦੀ ਘਟਨਾ ਮਗਰੋਂ ਇੱਕ ਔਰਤ ਤੇ 3 ਲੜਕੀਆਂ ਦਾ ਮੂੰਹ ਕਾਲਾ ਕਰਕੇ ਘੁੰਮਾਉਣ ਦੀ ਘਟਨਾ ਮਗਰੋਂ ਹੁਣ ਫਿਰ ਇੱਕ ਚੋਰ ਨੂੰ ਫੜ੍ਹ ਕੇ ਉਸਦੇ ਹੱਥ-ਪੈਰ ਬੰਨ੍ਹੇ ਗਏ। ਇਸ ਵਾਰ ਲੋਕਾਂ ਨੇ ਆਪਣਾ ਗੁੱਸਾ ਕੰਟਰੋਲ ਰੱਖਿਆ ਤੇ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਉਲਟਾ ਪੁਲਿਸ ਨੂੰ ਬੁਲਾ ਕੇ ਚੋਰ ਨੂੰ ਉਹਨਾਂ ਦੇ ਹਵਾਲੇ ਕੀਤਾ। ਇਹ ਚੋਰ ਸੰਜੇ ਗਾਂਧੀ ਕਲੋਨੀ ਸਥਿਤ ਇੱਕ ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਆਇਆ ਸੀ।  3 ਦਿਨ ਪਹਿਲਾਂ ਭਾਂਡਿਆਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਸੇਵਾਦਾਰਾਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰ ਨੂੰ ਭਾਂਡੇ ਅਤੇ ਹੋਰ ਸਮਾਨ ਚੋਰੀ ਕਰਦੇ ਹੋਏ ਦੇਖਿਆ ਗਿਆ। 

3 ਦਿਨਾਂ ਤੋਂ ਲਗਾਤਾਰ ਹੋ ਰਹੀ ਸੀ ਚੋਰੀ 

ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਜਾਲ ਵਿਛਾ ਕੇ ਚੋਰ ਨੂੰ ਅੱਜ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਮੁੜ ਚੋਰੀ ਕਰ ਰਿਹਾ ਸੀ। ਉਸਨੂੰ ਰੰਗੇ ਹੱਥੀਂ ਫੜ ਲਿਆ ਗਿਆ। ਸੰਗਤ ਨੇ ਇਸ ਚੋਰ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਉਸਨੂੰ ਕਾਬੂ ਕਰ ਲਿਆ ਤਾਂ ਜੋ ਉਹ ਭੱਜ ਨਾ ਸਕੇ। ਘਟਨਾ ਵਾਲੀ ਥਾਂ 'ਤੇ ਤੁਰੰਤ ਜਮਾਲਪੁਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸ੍ਰੀ ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਰੋਜ਼ਾਨਾ ਚੋਰੀ ਦੀ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ। ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਇੱਕ ਸ਼ੱਕੀ ਵਿਅਕਤੀ ਗੁਰਦੁਆਰਾ ਸਾਹਿਬ ਵਿੱਚੋਂ ਭਾਂਡੇ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਦਾ ਦਿਖਾਈ ਦਿੱਤਾ। ਅੱਜ ਸੰਗਤ ਨੇ ਇੱਕ ਜਾਲ ਵਿਛਾਇਆ ਅਤੇ ਚੋਰ ਨੂੰ ਰੰਗੇ ਹੱਥੀਂ ਫੜ ਲਿਆ। ਚੋਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਫਿਰ ਉਸਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਗਏ।

ਸਾਥੀਆਂ ਦਾ ਪਤਾ ਲਗਾ ਰਹੀ ਪੁਲਿਸ 

ਘਟਨਾ ਮਗਰੋਂ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਚੋਰ ਨੂੰ ਹਿਰਾਸਤ 'ਚ ਲਿਆ ਗਿਆ। ਪੁਲਿਸ ਉਸਦੇ ਹੋਰਨਾਂ ਸਾਥੀਆਂ ਦਾ ਪਤਾ ਲਗਾ ਰਹੀ ਹੈ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਚੋਰੀ ਦਾ ਸਾਮਾਨ ਕਿੱਥੇ ਕਿੱਥੇ ਵੇਚਦਾ ਸੀ। ਦੱਸ ਦੇਈਏ ਕਿ ਸ਼ੱਕੀ ਵਿਅਕਤੀ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਸੀ। ਇਸ ਕਾਰਨ ਪੁਲਿਸ ਉਸਦੇ ਪਿਛਲੇ ਰਿਕਾਰਡਾਂ ਦੀ ਵੀ ਜਾਂਚ ਕਰ ਰਹੀ ਹੈ। 

Tags :

Recent News