menu-icon
Punjabi Story Line
  • Home
  • News
  • Crime
  • ਨਕਲੀ ਪੁਲਿਸ ਅਫ਼ਸਰ ਬਣ ਕੇ 52 ਲੱਖ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ

ਨਕਲੀ ਪੁਲਿਸ ਅਫ਼ਸਰ ਬਣ ਕੇ 52 ਲੱਖ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ

ਇਸ ਗ੍ਰਿਫਤਾਰੀ ਨਾਲ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਆਨਲਾਈਨ ਠੱਗਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਵੀ ਹੋਇਆ ਹੈ।ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਰੈਕੇਟ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਦਿੱਲੀ-ਐਨਸੀਆਰ ਤੋਂ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ।

Date Updated Last Updated : 28 January 2025, 10:42 PM IST
Share:

ਕ੍ਰਾਇਮ ਨਿਊਜ਼। ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਵੱਡੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲਖਨਊ ਤੋਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਧੋਖੇਬਾਜ਼ਾਂ ਨੇ ਨਕਲੀ ਪੁਲਿਸ ਅਧਿਕਾਰੀ ਬਣ ਕੇ ਇੱਕ ਵਿਅਕਤੀ ਨਾਲ 52 ਲੱਖ ਰੁਪਏ ਦੀ ਠੱਗੀ ਮਾਰੀ ਸੀ। ਇਸ ਗ੍ਰਿਫਤਾਰੀ ਨਾਲ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਆਨਲਾਈਨ ਠੱਗਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਵੀ ਹੋਇਆ ਹੈ। 

ਡਰਾ ਧਮਕਾ ਕੇ ਟਰਾਂਸਫਰ ਕਰਾਏ ਪੈਸੇ 

ਪੀੜਤ ਹਰੀਨਾਥ ਸਿੰਘ ਨੂੰ 2 ਅਕਤੂਬਰ ਨੂੰ ਇੱਕ ਅਣਜਾਣ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਉਸਨੂੰ ਧਮਕੀ ਦਿੱਤੀ ਕਿ ਉਸਦੇ ਆਧਾਰ ਕਾਰਡ 'ਤੇ ਜਾਰੀ ਕੀਤਾ ਗਿਆ ਸਿਮ ਇੱਕ ਅਪਰਾਧ ਵਿੱਚ ਵਰਤਿਆ ਗਿਆ ਹੈ। ਇਸਤੋਂ ਬਾਅਦ ਉਹ ਕਥਿਤ ਤੌਰ 'ਤੇ ਵਟਸਐਪ 'ਤੇ ਮੁੰਬਈ ਪੁਲਿਸ ਨਾਲ ਜੁੜ ਗਿਆ। ਨਕਲੀ ਅਧਿਕਾਰੀ ਨੇ ਉਸਨੂੰ ਨਰੇਸ਼ ਗੋਇਲ ਮਨੀ ਲਾਂਡਰਿੰਗ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਉਸਨੂੰ ਦੱਸਿਆ ਕਿ ਕੇਨਰਾ ਬੈਂਕ ਵਿੱਚ ਉਸਦੇ ਨਾਮ 'ਤੇ 6 ਕਰੋੜ 80 ਲੱਖ ਰੁਪਏ ਦਾ ਸ਼ੱਕੀ ਲੈਣ-ਦੇਣ ਹੋਇਆ ਹੈ। ਠੱਗਾਂ ਨੇ ਉਸਨੂੰ ਡਰਾ ਕੇ ਉਸਦੀ ਐਫਡੀ, ਬੈਂਕ ਬੈਲੇਂਸ, ਸ਼ੇਅਰ ਅਤੇ ਮਿਊਚੁਅਲ ਫੰਡ ਦੀ ਰਕਮ ਕਥਿਤ ਆਰਬੀਆਈ ਖਾਤੇ ਵਿੱਚ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ। ਡਰ ਦੇ ਮਾਰੇ ਹਰੀਨਾਥ ਨੇ ਆਰਟੀਜੀਐਸ, ਯੂਪੀਆਈ ਅਤੇ ਨੈੱਟ ਬੈਂਕਿੰਗ ਰਾਹੀਂ ਵੱਖ-ਵੱਖ ਖਾਤਿਆਂ ਵਿੱਚ ਲਗਭਗ 52 ਲੱਖ ਰੁਪਏ ਟ੍ਰਾਂਸਫਰ ਕੀਤੇ।

5 ਫ਼ੀਸਦੀ ਮਿਲਦਾ ਸੀ ਕਮਿਸ਼ਨ 

ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਰੈਕੇਟ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਦਿੱਲੀ-ਐਨਸੀਆਰ ਤੋਂ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿੱਚ ਲਖਨਊ ਦੇ ਹੁਸੈਨਾਬਾਦ ਚੌਕ ਦੇ ਰਹਿਣ ਵਾਲੇ ਹਸਨੈਨ ਹੈਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਖਾਤੇ ਵਿੱਚ ਪੀੜਤ ਤੋਂ ਸਿੱਧੇ 1.50 ਲੱਖ ਰੁਪਏ ਅਤੇ ਹੋਰ ਖਾਤਿਆਂ ਰਾਹੀਂ 2 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 28 ਜਨਵਰੀ, 2025 ਨੂੰ ਪੁਲਿਸ ਨੇ ਲਖਨਊ ਦੇ ਹੁਸੈਨਾਬਾਦ ਇਲਾਕੇ ਵਿੱਚ ਛਾਪਾ ਮਾਰਿਆ ਅਤੇ ਹਸਨੈਨ ਹੈਦਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਇੱਕ ਆਈਫੋਨ 13 ਅਤੇ ਅਪਰਾਧ ਵਿੱਚ ਵਰਤਿਆ ਗਿਆ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ, ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਨੇ ਇੱਕ ਅਣਜਾਣ ਵਿਅਕਤੀ ਦੇ ਨਿਰਦੇਸ਼ਾਂ 'ਤੇ ਫੈਡਰਲ ਬੈਂਕ ਵਿੱਚ ਬੱਚਤ ਖਾਤਾ ਖੋਲ੍ਹਿਆ ਸੀ। ਇਸ ਵਿਅਕਤੀ ਨੇ ਹਰ ਲੈਣ-ਦੇਣ 'ਤੇ ਦੋਸ਼ੀ ਨੂੰ 5 ਪ੍ਰਤੀਸ਼ਤ ਕਮਿਸ਼ਨ ਦਿੰਦਾ ਸੀ। 

Recent News