menu-icon
Punjabi Story Line
  • Home
  • News
  • Entertainment
  • 9 ਦਿਨਾਂ ਵਿੱਚ 217 ਕਰੋੜ ਕਮਾਕੇ ਸੂਰਿਆ ਦੀ ‘ਕਰੁੱਪੂ’ ਨੇ ਬਾਕਸ ਆਫਿਸ ਹਿਲਾਇਆ

9 ਦਿਨਾਂ ਵਿੱਚ 217 ਕਰੋੜ ਕਮਾਕੇ ਸੂਰਿਆ ਦੀ ‘ਕਰੁੱਪੂ’ ਨੇ ਬਾਕਸ ਆਫਿਸ ਹਿਲਾਇਆ

ਸੁਪਰਸਟਾਰ ਸੂਰਿਆ ਦੀ ਫ਼ਿਲਮ ‘ਕਰੁੱਪੂ’ ਸਿਨੇਮਾਘਰਾਂ ਵਿੱਚ ਧਮਾਕੇਦਾਰ ਕਮਾਈ ਕਰ ਰਹੀ ਹੈ। ਰਿਲੀਜ਼ ਦੇ ਸਿਰਫ਼ 9 ਦਿਨਾਂ ਵਿੱਚ ਹੀ ਫ਼ਿਲਮ ਨੇ ਦੁਨੀਆ ਭਰ ਵਿੱਚ 200 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ ਅਤੇ ਹੁਣ ਇਹ 300 ਕਰੋੜ ਕਲੱਬ ਵੱਲ ਤੇਜ਼ੀ ਨਾਲ ਵਧਦੀ ਨਜ਼ਰ ਆ ਰਹੀ ਹੈ।

Date Updated Last Updated : 24 May 2026, 12:30 PM IST
Share:

ਸੂਰਿਆ ਅਤੇ ਤ੍ਰਿਸ਼ਾ ਕ੍ਰਿਸ਼ਨਨ ਦੀ ਫ਼ਿਲਮ ‘ਕਰੁੱਪੂ’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ ਰਿਲੀਜ਼ ਤੋਂ ਬਾਅਦ ਲਗਾਤਾਰ ਮਜ਼ਬੂਤ ਕਮਾਈ ਕਰ ਰਹੀ ਹੈ। ਵੀਕਐਂਡ ‘ਤੇ ਇਸਦੀ ਰਫ਼ਤਾਰ ਹੋਰ ਵੀ ਤੇਜ਼ ਹੋ ਗਈ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ।

ਤਮਿਲ ਅਤੇ ਤੇਲਗੂ ਵਿੱਚ ਜ਼ਬਰਦਸਤ ਕਮਾਈ

ਫ਼ਿਲਮ ਨੂੰ ਸਭ ਤੋਂ ਵੱਧ ਰਿਸਪਾਂਸ ਤਮਿਲ ਭਾਸ਼ਾ ਵਿੱਚ ਮਿਲ ਰਿਹਾ ਹੈ। ਇਸਦੇ ਨਾਲ ਹੀ ਤੇਲਗੂ ਦਰਸ਼ਕਾਂ ਨੇ ਵੀ ਫ਼ਿਲਮ ਨੂੰ ਖੂਬ ਪਸੰਦ ਕੀਤਾ ਹੈ। ਦੂਜੇ ਸ਼ਨੀਵਾਰ ਨੂੰ ਫ਼ਿਲਮ ਨੇ ਭਾਰਤ ਵਿੱਚ 12.20 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਵਿੱਚੋਂ 10.60 ਕਰੋੜ ਤਮਿਲ ਅਤੇ 1.60 ਕਰੋੜ ਤੇਲਗੂ ਵਰਜ਼ਨ ਤੋਂ ਆਏ।

9 ਦਿਨਾਂ ‘ਚ 150 ਕਰੋੜ ਤੋਂ ਵੱਧ ਗ੍ਰਾਸ ਕਲੇਕਸ਼ਨ

‘ਕਰੁੱਪੂ’ ਨੇ 9 ਦਿਨਾਂ ਵਿੱਚ ਭਾਰਤ ਵਿੱਚ 133.85 ਕਰੋੜ ਰੁਪਏ ਦਾ ਨੈੱਟ ਕਲੇਕਸ਼ਨ ਕਰ ਲਿਆ ਹੈ। ਉੱਥੇ ਹੀ ਇਸਦਾ ਗ੍ਰਾਸ ਕਲੇਕਸ਼ਨ ਲਗਭਗ 155 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਫ਼ਿਲਮ ਦੀ ਇਹ ਤੇਜ਼ ਕਮਾਈ ਹੁਣ ਇਸਨੂੰ ਸਾਲ ਦੀਆਂ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ਵਿੱਚ ਸ਼ਾਮਲ ਕਰ ਰਹੀ ਹੈ।

ਵਿਦੇਸ਼ਾਂ ਵਿੱਚ ਵੀ ਛਾਇਆ ਸੂਰਿਆ ਦਾ ਜਾਦੂ

ਸਿਰਫ਼ ਭਾਰਤ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ‘ਕਰੁੱਪੂ’ ਦਾ ਜਾਦੂ ਚੱਲ ਰਿਹਾ ਹੈ। ਓਵਰਸੀਜ਼ ਮਾਰਕੀਟ ਵਿੱਚ ਫ਼ਿਲਮ ਨੇ 62.75 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਖ਼ਾਸ ਕਰਕੇ ਗਲਫ਼ ਦੇਸ਼ਾਂ, ਅਮਰੀਕਾ ਅਤੇ ਮਲੇਸ਼ੀਆ ਵਿੱਚ ਫ਼ਿਲਮ ਨੂੰ ਵੱਡਾ ਰਿਸਪਾਂਸ ਮਿਲ ਰਿਹਾ ਹੈ।

217 ਕਰੋੜ ਪਾਰ ਕਰ ਗਿਆ ਵਰਲਡਵਾਈਡ ਕਲੇਕਸ਼ਨ

ਫ਼ਿਲਮ ਦਾ ਵਰਲਡਵਾਈਡ ਕਲੇਕਸ਼ਨ ਹੁਣ 217.74 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੂਰਿਆ ਦੀ ਕਿਸੇ ਫ਼ਿਲਮ ਨੇ 200 ਕਰੋੜ ਦਾ ਅੰਕੜਾ ਪਾਰ ਕੀਤਾ ਹੋਵੇ। ਹੁਣ ਟਰੇਡ ਐਕਸਪਰਟ ਮੰਨ ਰਹੇ ਹਨ ਕਿ ਇਹ ਫ਼ਿਲਮ ਜਲਦੀ ਹੀ 300 ਕਰੋੜ ਕਲੱਬ ਵਿੱਚ ਵੀ ਸ਼ਾਮਲ ਹੋ ਸਕਦੀ ਹੈ।

140 ਕਰੋੜ ਦੇ ਬਜਟ ਤੋਂ ਕਈ ਅੱਗੇ ਨਿਕਲੀ ਫ਼ਿਲਮ

‘ਕਰੁੱਪੂ’ ਦਾ ਬਜਟ ਕਰੀਬ 140 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਪਰ ਫ਼ਿਲਮ ਨੇ ਕੁਝ ਹੀ ਦਿਨਾਂ ਵਿੱਚ ਆਪਣੀ ਲਾਗਤ ਤੋਂ ਕਈ ਵੱਧ ਕਮਾਈ ਕਰ ਲਈ ਹੈ। ਇਸ ਕਰਕੇ ਨਿਰਮਾਤਾਵਾਂ ਨੂੰ ਵੱਡਾ ਮੁਨਾਫ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਫ਼ਿਲਮ ਵਿੱਚ ਸੂਰਿਆ ਅਤੇ ਤ੍ਰਿਸ਼ਾ ਕ੍ਰਿਸ਼ਨਨ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੋਗੀ ਬਾਬੂ, ਸਵਾਸਿਕਾ, ਸ਼ਿਵਦਾ ਅਤੇ ਇੰਦਰਾਂਸ ਨੇ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਫ਼ਿਲਮ ਦਾ ਮਿਊਜ਼ਿਕ ਵੀ ਕਾਫ਼ੀ ਚਰਚਾ ਵਿੱਚ ਹੈ।

ਆਉਣ ਵਾਲੇ ਦਿਨਾਂ ‘ਚ ਹੋਰ ਵਧ ਸਕਦੀ ਕਮਾਈ

ਸਿਨੇਮਾ ਘਰਾਂ ਵਿੱਚ ਫ਼ਿਲਮ ਨੂੰ ਮਿਲ ਰਹੇ ਮਜ਼ਬੂਤ ਰਿਸਪਾਂਸ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ‘ਕਰੁੱਪੂ’ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਰਿਕਾਰਡ ਤੋੜ ਸਕਦੀ ਹੈ। ਜੇ ਇਹ ਰਫ਼ਤਾਰ ਜਾਰੀ ਰਹੀ ਤਾਂ ਸੂਰਿਆ ਦੇ ਕਰੀਅਰ ਦੀ ਇਹ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ਸਾਬਤ ਹੋ ਸਕਦੀ ਹੈ।