menu-icon
Punjabi Story Line
  • Home
  • News
  • Entertainment
  • Video: ਸੁਰੱਖਿਆ ਘੇਰਾ ਤੋੜ ਅਰਬਾਜ਼ ਖਾਨ ਦੀ ਕਾਰ 'ਚ ਜਾ ਬੈਠਾ ਅਣਪਛਾਤਾ ਨੌਜਵਾਨ, ਬਾਹਰ ਕੱਢਣ ਦੌਰਾਨ ਹੋਈ ਧੱਕਾ-ਮੁੱਕੀ

Video: ਸੁਰੱਖਿਆ ਘੇਰਾ ਤੋੜ ਅਰਬਾਜ਼ ਖਾਨ ਦੀ ਕਾਰ 'ਚ ਜਾ ਬੈਠਾ ਅਣਪਛਾਤਾ ਨੌਜਵਾਨ, ਬਾਹਰ ਕੱਢਣ ਦੌਰਾਨ ਹੋਈ ਧੱਕਾ-ਮੁੱਕੀ

 ਅਰਬਾਜ਼ ਖਾਨ ਨਾਲ ਕੋਲਕਾਤਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਜਦੋਂ ਅਰਬਾਜ਼ ਖਾਨ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਵਧ ਰਹੇ ਸਨ, ਤਾਂ ਅਚਾਨਕ ਇੱਕ ਨੌਜਵਾਨ ਉਨ੍ਹਾਂ ਦੀ ਗੱਡੀ ਵਿੱਚ ਬੈਠ ਗਿਆ। ਘਟਨਾ ਦਾ ਵੀਡਿਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

Date Updated Last Updated : 16 June 2026, 02:19 PM IST
Share:

ਕੋਲਕਾਤਾ: ਬਾਲੀਵੁੱਡ ਸੁੁਪਰਸਟਾਰ ਸਲਮਾਨ ਖਾਨ ਦੇ ਭਰਾ ਅਤੇ ਅਦਾਕਾਰ ਅਰਬਾਜ਼ ਖਾਨ ਨਾਲ ਹਾਲ ਹੀ 'ਚ ਕਲਕੱਤਾ 'ਚ ਵੱਡੀ ਘਟਨਾ ਹੋਈ। ਦਰਅਸਲ, ਅਰਬਾਜ਼ ਖਾਨ ਕਲਕੱਤਾ 'ਚ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਪੁੱਜੇ ਸਨ, ਜਿੱਥੇ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਉਹ ਜਦੋਂ ਬਾਹਰ ਆਉਣ ਲਗੇ ਤਾਂ ਇਕ ਸ਼ਖ਼ਸ ਜਬਰਦਸਤੀ ਉਨ੍ਹਾਂ ਦੀ ਕਾਰ 'ਚ ਵੜ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਸਾਰਾ ਮਾਮਲਾ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ।

ਭੀੜ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਪਹੁੰਚਿਆ ਕਾਰ ਤੱਕ

ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਅਰਬਾਜ਼ ਖਾਨ ਕਾਰ ਵਿੱਚ ਬੈਠਣ ਹੀ ਵਾਲੇ ਸਨ ਕਿ ਇਸ ਦੌਰਾਨ ਇੱਕ ਨੌਜਵਾਨ ਭੀੜ ਵਿੱਚੋਂ ਨਿਕਲ ਕੇ ਸਿੱਧਾ ਉਨ੍ਹਾਂ ਦੀ ਗੱਡੀ ਤੱਕ ਪਹੁੰਚਿਆ। ਕਿਸੇ ਨੂੰ ਸਮਝ ਆਉਣ ਤੋਂ ਪਹਿਲਾਂ ਹੀ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਬੈਠ ਗਿਆ। ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਉਨ੍ਹਾਂ ਦੇ ਸਿਕਓਰਿਟੀ ਗਾਰਡ ਵੀ ਹੈਰਾਨ ਰਹਿ ਗਏ। ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੌਕੇ 'ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।

ਸੁਰੱਖਿਆ ਟੀਮ ਨੇ ਤੁਰੰਤ ਕੀਤਾ ਦਖ਼ਲ

ਇਹ ਸਥਿਤੀ ਦੇਖ ਅਰਬਾਜ਼ ਖਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਨੌਜਵਾਨ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਤੇ ਗੱਡੀ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਬਹਿਸ ਅਤੇ ਧੱਕਾ-ਮੁੱਕੀ ਵੀ ਹੋਈ।

ਦੱਸਿਆ ਜਾ ਰਿਹਾ ਹੈ ਕਿ ਉਹ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਕਰਦਾ ਰਿਹਾ ਅਤੇ ਬਦਸਲੂਕੀ ਕਰਨ ਲੱਗ ਪਿਆ। ਇਸ ਤੋਂ ਬਾਅਦ ਸੁਰੱਖਿਆ ਟੀਮ ਨੇ ਉਸ ਨੂੰ ਹੋਰ ਦੂਰ ਲਿਜਾ ਕੇ ਕਾਬੂ ਕੀਤਾ।

ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਅਰਬਾਜ਼ ਖਾਨ ਨੇ ਵੀ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨੌਜਵਾਨ ਨੂੰ ਛੱਡਣ ਲਈ ਕਿਹਾ। ਇਸ ਤੋਂ ਬਾਅਦ ਅਰਬਾਜ਼ ਖਾਨ ਸੁਰੱਖਿਅਤ ਤਰੀਕੇ ਨਾਲ ਆਪਣੀ ਗੱਡੀ ਵਿੱਚ ਬੈਠੇ ਅਤੇ ਉੱਥੋਂ ਰਵਾਨਾ ਹੋ ਗਏ।


ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡਿਓ
ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ। ਕਈ ਲੋਕਾਂ ਨੇ ਇਸ ਨੂੰ ਸੈਲੀਬ੍ਰਿਟੀ ਸੁਰੱਖਿਆ ਵਿੱਚ ਗੰਭੀਰ ਲਾਪਰਵਾਹੀ ਦੱਸਿਆ ਤੇ ਕੁਝ ਯੂਜ਼ਰਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੀਆਂ ਹਨ।

ਅਰਬਾਜ਼ ਖਾਨ ਦਾ ਕਰੀਅਰ
ਕੰਮ ਦੀ ਗੱਲ ਕਰੀਏ ਤਾਂ ਅਰਬਾਜ਼ ਖਾਨ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਫਿਲਮ 'ਬਿਹੂ ਅਟੈਕ' ਵਿੱਚ ਨਜ਼ਰ ਆਏ ਸਨ। ਉਹ ਅਗਲੀ ਫਿਲਮ 'ਸ਼੍ਰੀਦੇਵੀ ਬੰਗਲੋ' ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਦੋ ਹੋਰ ਫਿਲਮਾਂ 'ਕੇਸਰ ਸਿੰਘ' ਅਤੇ 'ਰਿਟਰਨ ਟਿਕਟ'  ਪਾਈਪਲਾਈਨ ਵਿੱਚ ਹਨ।
  

Recent News