ਇੱਕ ਇੰਟਰਵਿਊ ਦੌਰਾਨ ਵਿੱਕੀ ਕੌਸ਼ਲ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਅਤੇ ਕੈਟਰੀਨਾ ਵਿਚਕਾਰ ਕੋਈ ਤਕਰਾਰ ਹੁੰਦੀ ਹੈ ਤਾਂ ਉਹ ਤੁਰੰਤ ਰਿਐਕਟ ਕਰਨ ਦੀ ਬਜਾਏ ਖੁਦ ਨੂੰ ਕੁਝ ਸਮੇਂ ਲਈ ਅਲੱਗ ਕਰ ਲੈਂਦੇ ਹਨ। ਵਿੱਕੀ ਦੇ ਮੁਤਾਬਕ ਗੁੱਸੇ ਅਤੇ ਜਜ਼ਬਾਤਾਂ ਵਿੱਚ ਇਨਸਾਨ ਸਹੀ-ਗਲਤ ਦਾ ਫੈਸਲਾ ਠੀਕ ਤਰੀਕੇ ਨਾਲ ਨਹੀਂ ਕਰ ਸਕਦਾ। ਇਸ ਲਈ ਉਹ ਕਿਸੇ ਹੋਰ ਕਮਰੇ ਵਿੱਚ ਚਲੇ ਜਾਂਦੇ ਹਨ ਤਾਂ ਜੋ ਖੁਦ ਨੂੰ ਸ਼ਾਂਤ ਕਰ ਸਕਣ।
ਵਿੱਕੀ ਨੇ ਕਿਹਾ ਕਿ ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਦਾ ਗੁੱਸਾ ਠੰਢਾ ਹੋ ਜਾਂਦਾ ਹੈ ਤਾਂ ਉਹ ਖੁਦ ਆ ਕੇ ਕੈਟਰੀਨਾ ਤੋਂ ਮਾਫ਼ੀ ਮੰਗਦੇ ਹਨ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਕਈ ਵਾਰ ਉਹ 8-10 ਵਾਰ “ਸੌਰੀ” ਵੀ ਬੋਲ ਦਿੰਦੇ ਹਨ। ਵਿੱਕੀ ਦਾ ਮੰਨਣਾ ਹੈ ਕਿ ਰਿਸ਼ਤੇ ਵਿੱਚ ਜਿੱਤਣ ਨਾਲੋਂ ਵੱਧ ਜ਼ਰੂਰੀ ਇੱਕ-ਦੂਜੇ ਨੂੰ ਸਮਝਣਾ ਹੁੰਦਾ ਹੈ।
ਜਦੋਂ ਵਿੱਕੀ ਤੋਂ ਪੁੱਛਿਆ ਗਿਆ ਕਿ ਕੈਟਰੀਨਾ ਝਗੜਿਆਂ ਨੂੰ ਕਿਵੇਂ ਡੀਲ ਕਰਦੀ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਦੋਵਾਂ ਦਾ ਨੇਚਰ ਬਿਲਕੁਲ ਵੱਖਰਾ ਹੈ। ਵਿੱਕੀ ਆਪਣੇ ਆਪ ਨੂੰ ਪ੍ਰੈਕਟਿਕਲ ਅਤੇ ਲੌਜਿਕਲ ਦੱਸਦੇ ਹਨ, ਜਦਕਿ ਕੈਟਰੀਨਾ ਕਾਫ਼ੀ ਜਜ਼ਬਾਤੀ ਹਨ। ਵਿੱਕੀ ਦੇ ਮੁਤਾਬਕ ਛੋਟੀ-ਛੋਟੀ ਗੱਲ ਵੀ ਕੈਟਰੀਨਾ ਨੂੰ ਜਲਦੀ ਹੁਰਟ ਕਰ ਜਾਂਦੀ ਹੈ ਅਤੇ ਝਗੜੇ ਤੋਂ ਬਾਅਦ ਦੋਵਾਂ ਨੂੰ ਨੀਂਦ ਵੀ ਠੀਕ ਤਰੀਕੇ ਨਾਲ ਨਹੀਂ ਆਉਂਦੀ।
ਵਿੱਕੀ ਕੌਸ਼ਲ ਨੇ ਕਿਹਾ ਕਿ ਹਰ ਮਸਲੇ ‘ਤੇ ਦੋਵਾਂ ਦੀ ਸੋਚ ਵੱਖਰੀ ਹੋ ਸਕਦੀ ਹੈ। ਕਈ ਵਾਰ ਉਹ ਕਿਸੇ ਗੱਲ ਨੂੰ ਲੌਜਿਕ ਨਾਲ ਦੇਖਦੇ ਹਨ, ਜਦਕਿ ਕੈਟਰੀਨਾ ਉਸੇ ਗੱਲ ਨੂੰ ਇਮੋਸ਼ਨਲ ਨਜ਼ਰੀਏ ਨਾਲ ਸਮਝਦੀ ਹੈ। ਪਰ ਵਿੱਕੀ ਦਾ ਮੰਨਣਾ ਹੈ ਕਿ ਇਹ ਫਰਕ ਹੀ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਉਹ ਕਿਸੇ ਵੀ ਮਸਲੇ ਨੂੰ ਦੂਜੇ ਦੇ ਪੱਖ ਤੋਂ ਵੀ ਸਮਝ ਸਕਦੇ ਹਨ।
ਵਿੱਕੀ ਨੇ ਸਾਫ਼ ਕਿਹਾ ਕਿ ਉਹ ਉਹਨਾਂ ਲੋਕਾਂ ਵਿੱਚੋਂ ਨਹੀਂ ਹਨ ਜੋ ਝਗੜਿਆਂ ਵਿੱਚ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਪਾਰਟਨਰ ਨੂੰ ਹੇਠਾਂ ਦਿਖਾ ਕੇ ਖੁਸ਼ ਹੋ ਰਹੇ ਹੋ ਤਾਂ ਉਸਦਾ ਕੋਈ ਫਾਇਦਾ ਨਹੀਂ। ਵਿੱਕੀ ਦੇ ਮੁਤਾਬਕ “ਤੂੰ ਗਲਤ ਸੀ” ਇਹ ਸਾਬਤ ਕਰਕੇ ਰਿਸ਼ਤੇ ਵਿੱਚ ਕੁਝ ਨਹੀਂ ਜਿੱਤਿਆ ਜਾ ਸਕਦਾ। ਇਸ ਨਾਲ ਸਿਰਫ਼ ਮਨ ਦੀ ਸ਼ਾਂਤੀ ਖਰਾਬ ਹੁੰਦੀ ਹੈ।
ਵਿੱਕੀ ਕੌਸ਼ਲ ਦਾ ਮੰਨਣਾ ਹੈ ਕਿ ਰਿਸ਼ਤੇ ਵਿੱਚ ਦਿਲ ਅਤੇ ਦਿਮਾਗ ਦੀ ਸ਼ਾਂਤੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਜੇ ਹਰ ਗੱਲ ਵਿੱਚ ਬਲੇਮ ਗੇਮ ਖੇਡੀ ਜਾਵੇ ਤਾਂ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ। ਉਹ ਕਹਿੰਦੇ ਹਨ ਕਿ ਕਈ ਵਾਰ ਥੋੜ੍ਹਾ ਸਮਾਂ ਅਤੇ ਸਪੇਸ ਦੇਣ ਨਾਲ ਗੁੱਸਾ ਆਪਣੇ ਆਪ ਘੱਟ ਹੋ ਜਾਂਦਾ ਹੈ ਅਤੇ ਗੱਲ ਸਮਝਦਾਰੀ ਨਾਲ ਅੱਗੇ ਵਧਦੀ ਹੈ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਨੇ ਸਾਲ 2021 ਵਿੱਚ ਰਾਜਸਥਾਨ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ ਸੀ। ਦੋਵਾਂ ਦੀ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ। 2025 ਵਿੱਚ ਇਹ ਦੋਵੇਂ ਇੱਕ ਪੁੱਤਰ ਦੇ ਮਾਪੇ ਵੀ ਬਣੇ, ਜਿਸਦਾ ਨਾਮ ਵਿਹਾਨ ਕੌਸ਼ਲ ਰੱਖਿਆ ਗਿਆ।
ਹਾਲਾਂਕਿ ਵਿੱਕੀ ਅਤੇ ਕੈਟਰੀਨਾ ਆਪਣੀ ਪਰਸਨਲ ਲਾਈਫ ਨੂੰ ਜ਼ਿਆਦਾ ਪਬਲਿਕ ਨਹੀਂ ਕਰਦੇ, ਪਰ ਜਦੋਂ ਵੀ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੀ ਕੈਮਿਸਟਰੀ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਫੈਨਜ਼ ਮੰਨਦੇ ਹਨ ਕਿ ਦੋਵੇਂ ਇੱਕ-ਦੂਜੇ ਨੂੰ ਬਹੁਤ ਸਮਝਦੇ ਹਨ ਅਤੇ ਇਹੀ ਉਨ੍ਹਾਂ ਦੇ ਰਿਸ਼ਤੇ ਦੀ ਸਭ ਤੋਂ ਵੱਡੀ ਤਾਕਤ ਹੈ।
ਵਿੱਕੀ ਕੌਸ਼ਲ ਦੇ ਇਸ ਇੰਟਰਵਿਊ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਨਜ਼ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਰਿਸ਼ਤਿਆਂ ਵਿੱਚ ਇਗੋ ਦੀ ਬਜਾਏ ਸਮਝਦਾਰੀ ਅਤੇ ਸਬਰ ਜ਼ਰੂਰੀ ਹੁੰਦੇ ਹਨ। ਵਿੱਕੀ ਦੀਆਂ ਗੱਲਾਂ ਨੂੰ ਕਈ ਲੋਕ “ਰਿਲੇਸ਼ਨਸ਼ਿਪ ਗੋਲਜ਼” ਵੀ ਕਹਿ ਰਹੇ ਹਨ।