menu-icon
Punjabi Story Line
  • Home
  • News
  • Health
  • ਮੋਟਾਪੇ ਤੋਂ ਹੋ ਪਰੇਸ਼ਾਨ? ਐਪਲ ਸਾਈਡਰ ਵਿਨੇਗਰ ਦੇ ਸਕਦਾ ਹੈ ਵੱਡਾ ਫਾਇਦਾ

ਮੋਟਾਪੇ ਤੋਂ ਹੋ ਪਰੇਸ਼ਾਨ? ਐਪਲ ਸਾਈਡਰ ਵਿਨੇਗਰ ਦੇ ਸਕਦਾ ਹੈ ਵੱਡਾ ਫਾਇਦਾ

ਵਜ਼ਨ ਘਟਾਉਣ ਲਈ ਜਿੱਥੇ ਕੁਝ ਲੋਕ ਨਿਯਮਿਤ ਕਸਰਤ ਅਤੇ ਸੰਤੁਲਿਤ ਖੁਰਾਕ ਦਾ ਸਹਾਰਾ ਲੈਂਦੇ ਹਨ, ਉੱਥੇ ਐਪਲ ਸਾਈਡਰ ਵਿਨੇਗਰ ਤੁਹਾਨੂੰ ਵੱਡਾ ਫਾਇਦਾ ਦੇ ਸਕਦਾ ਹੈ। ਸਵੇਰੇ ਖਾਲੀ ਪੇਟ ਇਸਦੇ ਸੇਵਨ ਨਾਲ ਗਜ਼ਬ ਦੇ ਫਾਇਦੇ ਹੁੰਦੇ ਹਨ।

Date Updated Last Updated : 14 June 2026, 05:05 PM IST
Share:

ਨਵੀਂ ਦਿੱਲੀ: ਅੱਜਕੱਲ੍ਹ ਦੀ ਦੋੜ-ਭੱਜ ਵਾਲੀ ਜਿੰਦਗੀ 'ਚ ਮੋਟਾਪਾ ਅਤੇ ਵਧਦਾ ਭਾਰ ਲੱਖਾਂ ਲੋਕਾਂ ਲਈ ਇੱਕ ਵੱਡੀ ਸਮੱਸਿਆ ਬਣ ਰਿਹਾ ਹੈ। ਵਜ਼ਨ ਘਟਾਉਣ ਲਈ ਜਿੱਥੇ ਕੁਝ ਲੋਕ ਨਿਯਮਿਤ ਕਸਰਤ ਅਤੇ ਸੰਤੁਲਿਤ ਖੁਰਾਕ ਦਾ ਸਹਾਰਾ ਲੈਂਦੇ ਹਨ, ਉੱਥੇ ਕਈ ਲੋਕ ਅਜਿਹੇ ਵੀ ਹਨ ਜੋ ਤੇਜ਼ੀ ਨਾਲ ਚਰਬੀ ਘਟਾਉਣ ਲਈ ਵੱਖ-ਵੱਖ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚ ਐਪਲ ਸਾਈਡਰ ਵਿਨੇਗਰ (Apple Cider Vinegar) ਕਾਫ਼ੀ ਲੋਕਪ੍ਰਿਯ ਮੰਨਿਆ ਜਾਂਦਾ ਹੈ। ਤਾਂ ਚੱਲੋ ਜਾਣਦੇ ਹਾਂ ਕੀ ਹਨ ਇਸ ਵਿਨੇਗਰ ਦੇ ਫਾਇਦੇ..

ਜ਼ਿਆਦਾਤਰ ਲੋਕ ਸਵੇਰੇ ਖਾਲੀ ਪੇਟ ਗੁੰਮਗੁਣੇ ਪਾਣੀ ਵਿੱਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਤਰੀਕੇ ਨਾਲ ਸਿਹਤ ਨੂੰ ਕਈ ਲਾਭ ਮਿਲਦੇ ਹਨ। ਆਓ ਜਾਣਦੇ ਹਾਂ ਕਿ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

1. ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣਾ

ਐਪਲ ਸਾਈਡਰ ਵਿਨੇਗਰ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਮੰਨਿਆ ਜਾਂਦਾ ਹੈ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਪੇਟ ਵਿੱਚ ਐਸਿਡ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਪਾਚਨ ਐਂਜ਼ਾਈਮ ਸਰਗਰਮ ਹੋਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਸਕਦਾ ਹੈ। ਜੇਕਰ ਕਿਸੇ ਨੂੰ ਗੈਸ, ਪੇਟ ਫੁੱਲਣਾ, ਬਦਹਜ਼ਮੀ ਜਾਂ ਭਾਰਪਨ ਦੀ ਸਮੱਸਿਆ ਰਹਿੰਦੀ ਹੈ ਤਾਂ ਸੀਮਿਤ ਮਾਤਰਾ ਵਿੱਚ ਇਸ ਦੀ ਵਰਤੋਂ ਅਜਿਹੀਆ ਸਮੱਸਿਆਵਾਂ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ।


2. ਵਜ਼ਨ ਘਟਾਉਣ ਵਿੱਚ ਸਹਾਇਕ

ਐਪਲ ਸਾਈਡਰ ਵਿਨੇਗਰ ਵਿੱਚ ਮੌਜੂਦ ਐਸੀਟਿਕ ਐਸਿਡ ਸਰੀਰ ਦੇ ਮੈਟਾਬੋਲਿਜ਼ਮ ਨੂੰ ਸਰਗਰਮ ਰੱਖਣ ਵਿੱਚ ਮਦਦ ਕਰ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਕਈ ਲੋਕਾਂ ਨੂੰ ਲੰਬੇ ਸਮੇਂ ਤੱਕ ਭੁੱਖ ਘੱਟ ਮਹਿਸੂਸ ਹੁੰਦੀ ਹੈ, ਜਿਸ ਕਾਰਨ ਉਹ ਦਿਨ ਭਰ ਘੱਟ ਕੈਲੋਰੀਆਂ ਲੈਂਦੇ ਹਨ।

ਇਸ ਤਰ੍ਹਾਂ ਇਹ ਵਜ਼ਨ ਕੰਟਰੋਲ ਕਰਨ ਅਤੇ ਪੇਟ ਦੇ ਆਲੇ-ਦੁਆਲੇ ਇਕੱਠੀ ਹੋਈ ਵਾਧੂ ਚਰਬੀ ਨੂੰ ਘਟਾਉਣ ਦੇ ਯਤਨਾਂ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਹਾਲਾਂਕਿ ਸਿਰਫ਼ ਵਿਨੇਗਰ ਦੇ ਭਰੋਸੇ ਵਜ਼ਨ ਘਟਾਉਣਾ ਸੰਭਵ ਨਹੀਂ, ਇਸ ਦੇ ਨਾਲ ਸਿਹਤਮੰਦ ਖੁਰਾਕ ਅਤੇ ਕਸਰਤ ਵੀ ਜ਼ਰੂਰੀ ਹੈ।

3. ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ

ਕੁਝ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਐਪਲ ਸਾਈਡਰ ਵਿਨੇਗਰ ਸਰੀਰ ਦੀ ਇੰਸੁਲਿਨ ਸੰਵੇਦਨਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਖਾਸ ਕਰਕੇ ਉਹ ਲੋਕ ਜੋ ਬਲੱਡ ਸ਼ੂਗਰ ਜਾਂ ਇੰਸੁਲਿਨ ਰੇਜ਼ਿਸਟੈਂਸ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਇਹ ਲਾਭਦਾਇਕ ਹੋ ਸਕਦਾ ਹੈ। ਇਸ ਦਾ ਸੇਵਨ ਖਾਣੇ ਤੋਂ ਬਾਅਦ ਬਲੱਡ ਸ਼ੂਗਰ ਵਿੱਚ ਹੋਣ ਵਾਲੇ ਅਚਾਨਕ ਵਾਧੇ ਨੂੰ ਕੁਝ ਹੱਦ ਤੱਕ ਕੰਟਰੋਲ ਕਰਨ ਵਿੱਚ ਸਹਾਇਕ ਮੰਨਿਆ ਜਾਂਦਾ ਹੈ।

4. ਸਰੀਰ ਦੀ ਕੁਦਰਤੀ ਸਫਾਈ 
ਐਪਲ ਸਾਈਡਰ ਵਿਨੇਗਰ ਸਰੀਰ ਦੇ ਕੁਦਰਤੀ ਡਿਟੌਕਸੀਫਿਕੇਸ਼ਨ ਸਿਸਟਮ ਨੂੰ ਸਹਿਯੋਗ ਦੇ ਸਕਦਾ ਹੈ। ਇਹ ਲਿਵਰ ਅਤੇ ਕਿਡਨੀ ਵਰਗੇ ਅੰਗਾਂ ਦੇ ਕੰਮ ਨੂੰ ਸਮਰਥਨ ਦੇਣ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਸਰੀਰ ਦੇ pH ਪੱਧਰ ਨੂੰ ਸੰਤੁਲਿਤ ਰੱਖਣ ਅਤੇ ਫਾਲਤੂ ਤੱਤਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵਿੱਚ ਵੀ ਸਹਾਇਕ ਹੋ ਸਕਦਾ ਹੈ। ਇਸ ਕਾਰਨ ਚਮੜੀ ਦੀ ਸਿਹਤ ਵਿੱਚ ਵੀ ਸੁਧਾਰ ਦੇਖਿਆ ਜਾ ਸਕਦਾ ਹੈ ਅਤੇ ਚਿਹਰੇ 'ਤੇ ਕੁਦਰਤੀ ਨਿਖਾਰ ਆ ਸਕਦਾ ਹੈ।

ਸੇਵਨ ਕਰਦੇ ਸਮੇਂ ਰੱਖੋ ਇਹ ਸਾਵਧਾਨੀਆਂ
ਐਪਲ ਸਾਈਡਰ ਵਿਨੇਗਰ ਨੂੰ ਕਦੇ ਵੀ ਸਿੱਧਾ ਨਾ ਪੀਓ, ਹਮੇਸ਼ਾ ਪਾਣੀ ਵਿੱਚ ਮਿਲਾ ਕੇ ਹੀ ਵਰਤੋਂ।
ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਕਰਨ ਨਾਲ ਪੇਟ ਵਿੱਚ ਜਲਨ ਜਾਂ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਪੇਟ ਦੇ ਛਾਲੇ, ਐਸਿਡ ਰਿਫਲਕਸ ਜਾਂ ਹੋਰ ਗੰਭੀਰ ਪਾਚਨ ਸਮੱਸਿਆਵਾਂ ਹਨ, ਉਹ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦੀ ਵਰਤੋਂ ਕਰਨ।
ਡਾਇਬਟੀਜ਼ ਦੀ ਦਵਾਈ ਲੈਣ ਵਾਲੇ ਲੋਕਾਂ ਨੂੰ ਵੀ ਸਿਹਤ ਮਾਹਿਰ ਨਾਲ ਸਲਾਹ ਕਰਨੀ ਚਾਹੀਦੀ ਹੈ।

 
 

Recent News