menu-icon
Punjabi Story Line
  • Home
  • News
  • International
  • 2 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਮੌਤ 

2 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਮੌਤ 

ਕਿਸੇ ਰਿਸ਼ਤੇਦਾਰ ਨੂੰ ਲੈਣ ਲਈ ਆਪਣੇ ਸਾਥੀ ਸਮੇਤ ਹਵਾਈ ਅੱਡੇ 'ਤੇ ਗਿਆ ਸੀ। ਕਾਰ ਬਾਹਰ ਖੜ੍ਹੀ ਕੀਤੀ ਸੀ। ਇਸੇ ਦੌਰਾਨ ਪੇਸ਼ਾਬ ਕਰਨ ਲਈ ਸੜਕ ਪਾਰ ਕਰਨ ਲੱਗਾ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। 

Date Updated Last Updated : 25 December 2023, 09:23 PM IST
Share:

ਕਪੂਰਥਲਾ ਦੇ ਨਡਾਲਾ ਵਾਸੀ ਇੱਕ ਨੌਜਵਾਨ ਦੀ ਇਟਲੀ 'ਚ ਮੌਤ ਹੋ ਗਈ। ਉਹ ਰੋਜ਼ੀ ਰੋਟੀ ਖਾਤਰ ਦੋ ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਉਸਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ ਨੇ ਦੱਸਿਆ ਕਿ ਉਸਦਾ ਜੀਜਾ ਅਜੈ ਕੁਮਾਰ ਵਾਸੀ ਨਡਾਲਾ (ਕਪੂਰਥਲਾ) ਸੁਨਿਹਰੀ ਭਵਿੱਖ ਲਈ ਤਕਰੀਬਨ ਦੋ ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਇਟਲੀ ਗਿਆ ਸੀ। 

ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਬਾਹਰ ਲਾਈ ਸੀ ਕਾਰ 

ਰਿਸ਼ਤੇਦਾਰ ਮੁਤਾਬਕ ਬੀਤੇ ਦਿਨੀਂ ਉਸਦਾ ਜੀਜਾ ਆਪਣੇ ਸਾਥੀ ਰਾਕੇਸ਼ ਕੁਮਾਰ ਦੀ ਗੱਡੀ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੋਂ ਫਿਊਮੀਚੀਨੋ ਹਵਾਈ ਅੱਡੇ 'ਤੇ ਕਿਸੇ ਰਿਸ਼ਤੇਦਾਰ ਨੂੰ ਲੈਣ ਗਏ ਜਿੱਥੇ ਡਰਾਈਵਰ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਗੱਡੀ ਨੋ ਪਾਰਕਿੰਗ 'ਚ ਲਗਾ ਦਿੱਤੀ। ਉਹ  ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗੇ। ਇਸੇ ਦੌਰਾਨ ਅਜੈ ਕੁਮਾਰ ਬਾਥਰੂਮ ਜਾਣ ਲਈ ਸੜਕ ਕਰਾਸ ਕਰਨ ਲੱਗਾ ਤਾਂ ਇੱਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋ ਛੋਟੇ ਬੱਚੇ ਹਨ। ਉਹਨਾਂ ਇਟਲੀ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਤੇ ਨੌਜਵਾਨ ਦੀ ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ। ਭਾਰਤ ਤੇ ਪੰਜਾਬ ਸਰਕਾਰ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ। 

 

Recent News