menu-icon
Punjabi Story Line
  • Home
  • News
  • International
  • ਸੇਸ਼ੈਲਜ਼ ਪਹੁੰਚੇ ਪੀਐਮ ਮੋਦੀ ਦਾ ਸ਼ਾਹੀ ਸਵਾਗਤ, ਸਟੇਟ ਹਾਊਸ ਵਿਖੇ ਮਿਲਿਆ ਰਸਮੀ ਗਾਰਡ ਆਫ਼ ਆਨਰ 

ਸੇਸ਼ੈਲਜ਼ ਪਹੁੰਚੇ ਪੀਐਮ ਮੋਦੀ ਦਾ ਸ਼ਾਹੀ ਸਵਾਗਤ, ਸਟੇਟ ਹਾਊਸ ਵਿਖੇ ਮਿਲਿਆ ਰਸਮੀ ਗਾਰਡ ਆਫ਼ ਆਨਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੇਸ਼ੈਲਜ਼ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਰਾਜਧਾਨੀ ਵਿਕਟੋਰੀਆ ਵਿਖੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਰਸਮੀ ਗਾਰਡ ਆਫ਼ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ।

Date Updated Last Updated : 28 June 2026, 01:58 PM IST
Share:

ਵਿਕਟੋਰੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਰੋਜ਼ਾ ਦੌਰੇ 'ਤੇ ਸ਼ਨੀਵਾਰ ਨੂੰ ਹਿੰਦ ਮਹਾਸਾਗਰ ਵਿੱਚ ਵਸੇ ਦਵੀਪੀ ਦੇਸ਼ ਸੇਸ਼ੈਲਜ਼ ਪਹੁੰਚੇ। ਰਾਜਧਾਨੀ ਵਿਕਟੋਰੀਆ ਵਿਖੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। ਇੰਨਾ ਹੀ ਨਹੀਂ, ਰਾਸ਼ਟਰਪਤੀ ਦੀ ਮੌਜੂਦਗੀ 'ਚ ਉਨ੍ਹਾਂ ਨੂੰ ਸਟੇਟ ਹਾਊਸ ਵਿਖੇ ਰਸਮੀ ਗਾਰਡ ਆਫ਼ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। 

 


ਪ੍ਰਧਾਨ ਮੰਤਰੀ ਮੋਦੀ ਸੇਸ਼ੈਲਜ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਗੋਲਡਨ ਜੁਬਲੀ ਨੈਸ਼ਨਲ ਡੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਉੱਥੇ ਪਹੁੰਚੇ ਹਨ। ਇਸ ਦੌਰੇ ਨੂੰ ਭਾਰਤ ਅਤੇ ਸੇਸ਼ੈਲਜ਼ ਦੇ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਅੱਜ ਦਾ ਪੂਰਾ ਪ੍ਰੋਗਰਾਮ

ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੇਸ਼ੈਲਜ਼ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਦੋਪੱਖੀ ਗੱਲਬਾਤ ਕਰਨਗੇ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਰਣਨੀਤਕ, ਸਮੁੰਦਰੀ ਸੁਰੱਖਿਆ, ਵਪਾਰ ਅਤੇ ਵਿਕਾਸ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ ਉਹ ਭਾਰਤ-ਸੇਸ਼ੈਲਜ਼ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਯੋਜਿਤ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਉਹ ਸੇਸ਼ੈਲਜ਼ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ। ਦਿਨ ਦੇ ਅੰਤ ਵਿੱਚ ਉਹ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨ ਦੇ ਨਾਲ-ਨਾਲ ਕਈ ਸਰਕਾਰੀ ਸਮਾਰੋਹਾਂ ਵਿੱਚ ਵੀ ਸ਼ਾਮਲ ਹੋਣਗੇ।

ਸੇਸ਼ੈਲਜ਼ ਦਾ ਦੂਜਾ ਸਰਕਾਰੀ ਦੌਰਾ

ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੇਸ਼ੈਲਜ਼ ਲਈ ਦੂਜਾ ਸਰਕਾਰੀ ਦੌਰਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਯਾਤਰਾ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਮੁੰਦਰੀ ਸੁਰੱਖਿਆ, ਰੱਖਿਆ ਸਹਿਯੋਗ, ਹਿੰਦ ਮਹਾਂਸਾਗਰ ਖੇਤਰ ਵਿੱਚ ਸਾਂਝੀ ਭੂਮਿਕਾ ਅਤੇ ਰਣਨੀਤਕ ਸਬੰਧਾਂ ਨੂੰ ਨਵੀਂ ਦਿਸ਼ਾ ਮਿਲੇਗੀ।

ਭਾਰਤ ਨੇ ਸੇਸ਼ੈਲਜ਼ ਨੂੰ ਦਿੱਤੇ ਖਾਸ ਤੋਹਫ਼ੇ

ਦੌਰੇ ਦੌਰਾਨ ਭਾਰਤ ਨੇ ਸੇਸ਼ੈਲਜ਼ ਨੂੰ ਕਈ ਮਹੱਤਵਪੂਰਨ ਤੋਹਫ਼ੇ ਵੀ ਭੇਟ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨੂੰ ਤੇਜ਼ ਰਫ਼ਤਾਰ ਗਸ਼ਤੀ ਜਹਾਜ਼ 'ਲੇਸਪਵਾਰ' ਸੌਂਪਿਆ, ਜਿਸਦਾ ਕਰਿਓਲ ਭਾਸ਼ਾ ਵਿੱਚ ਅਰਥ 'ਉਮੀਦ' ਹੈ। ਇਸ ਤੋਂ ਇਲਾਵਾ ਭਾਰਤ ਵੱਲੋਂ 10 ਉਪਯੋਗੀ ਵਾਹਨ, ਪੰਜ ਲੇਜ਼ਰ ਰੇਡੀਅਲ ਕਿਸ਼ਤੀਆਂ ਅਤੇ ਛੇ ਐਂਬੂਲੈਂਸਾਂ ਵੀ ਸੇਸ਼ੈਲਜ਼ ਸਰਕਾਰ ਨੂੰ ਦਿੱਤੀਆਂ ਗਈਆਂ।
 

 

Recent News